ਸੰਗਤ ਮੰਡੀ, 3 ਜਨਵਰੀ( ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼ )
ਸੰਗਤ ਮੰਡੀ ਪੁਲਿਸ ਦੇ ਖੁਫੀਆ ਵਿੰਗ ਦੇ ਇੰਸਪੈਕਟਰ ਗੁਰਮੀਤ ਸਿੰਘ ਗਰੇਵਾਲ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਿਆ ਜਦੋਂ ਉਹਨਾਂ ਦੇ ਪਿਤਾ ਸ੍ਰੀ ਬੂਟਾ ਸਿੰਘ ਗਰੇਵਾਲ (76) ਦੀ ਬੀਤੇ ਦਿਨੀਂ ਇੱਕ ਸੰਖੇਪ ਬਿਮਾਰੀ ਕਾਰਨ ਮੌਤ ਹੋ ਗਈ। ਇਸ ਦੁੱਖ ਦੀ ਘੜੀ ਵਿੱਚ ਬਠਿੰਡਾ ਪ੍ਰੈੱਸ ਕਲੱਬ (ਦਿਹਾਤੀ) ਜਿਨ੍ਹਾਂ ਵਿੱਚ ਕਲੱਬ ਚੇਅਰਮੈਨ ਡਾ. ਗੁਰਜੀਤ ਸਿੰਘ ਚੌਹਾਨ, ਜਨਰਲ ਸਕੱਤਰ ਸੁਰਿੰਦਰਪਾਲ ਸਿੰਘ ਬੱਲੂਆਣਾ,ਦਿਲਬਾਗ ਜਖਮੀ, ਗੁਰਸੇਵਕ ਸਿੰਘ ਚੁੱਘੇ ਖੁਰਦ, ਪ੍ਰਿੰਸ ਸੇਖੂ,ਭੀਮ ਅਗਰਵਾਲ, ਰਾਜਦੀਪ ਡੱਬੂ ਰਾਮਾ ਮੰਡੀ, ਅਜੀਤ ਸਿੰਘ, ਰਾਜਦੀਪ ਜੋਸ਼ੀ, ਕੁਲਵਿੰਦਰ ਚਾਨੀ ਸੰਗਤ ਮੰਡੀ,ਨਸੀਬ ਸ਼ਰਮਾ ਬਾਲਿਆਂਵਾਲੀ ਅਤੇ ਗੁਰਪ੍ਰੀਤ ਚਹਿਲ ਬਠਿੰਡਾ ਨੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।