ਇੱਕ ਬੂਟੇ ‘ਤੇ ਫ਼ੁੱਲ,ਖਿੜੇ
ਪਰ ਕਿਸਮਤ ਵੱਖੋ-ਵੱਖ ਲਏ।
ਰੂਪ ਵੀ ਇੱਕੋ,ਰੰਗ ਵੀ ਇੱਕੋ,
ਕਰਮਾਂ ਦੇ ਵਿੱਚ ਫ਼ਰਕ ਪਏ।
ਵੇਖ ਫ਼ੁੱਲਾਂ ਦੀ ਕਿਸਮਤ ਨੂੰ
ਦਿਲ ਵਿੱਚੋਂ ਨਿਕਲਦੀ ਚੀਸ ਪਏ।
ਕੋਈ ਸ਼ਿੰਗਾਰ ਜ਼ੁਲਫ਼ਾ ਦਾ ਬਣਿਆ,
ਕੋਈ ਕਬਰਾਂ ਦੇ ਵਿੱਚ ਜਾ ਪਏ।
ਕਿਸੇ ਅੱਧਖਿੜਿਆਂ ਫ਼ੁੱਲ ਯਾਰ ਨੂੰ ਦਿੱਤਾ,
ਕੋਈ ਹਾਰ ਬਣ ਤਸਵੀਰ ‘ਤੇ ਚੜ੍ਹੇ।
ਕੋਈ ਪੈਰ੍ਹਾ ਹੇਠ ਮਸਲ ਜਾਏ,
ਕੋਈ ਗਜਰਾ ਬਣ ਸ਼ਿੰਗਾਰ ਬਣੇ।
ਕੋਈ ਪਹੁੰਚਿਆ ਮੰਦਰ-ਮਸਜਿਦ,
ਕੋਈ ਕੋਠੇ ‘ਤੇ ਜਾ ਡਿੱਗੇ।
ਕੋਈ ਹੋਠਾਂ ਨਾਲ ਛੂਹ ਲਏ,
ਕੋਈ ਪਾ ਕੇ ਮੂੰਹ ‘ਚ ਖਾਣ ਦੀ ਕਰੇ।
ਵੇਖ ਫ਼ੁੱਲਾਂ ਦੀ ਕਿਸਮਤ ਨੂੰ,
ਰੁੱਤ ਰੋਵੇਂ ਕਿ ਜਾਂ ਹੱਸੇ।
ਉਸ ਫ਼ੁੱਲ ਦਾ ਹੈ ਅਸਲੀ ਜੀਣਾ,
ਟਾਹਣੀ ਤੋਂ ਜੋ ਆਪ ਝੜੇ।

ਪਰਵੀਨ ਕੌਰ ਸਿੱਧੂ