ਗੰਗੂਆ ਓਏ ਲਾਲਚ ਦੇ ਨਸ਼ੇ ਵਿੱਚ ਅੰਨ੍ਹਿਆਂ ,,
ਨਮਕ ਹਰਾਮੀਆਂ ਤੂੰ ਗੁਰੂ ਨੂੰ ਨਾ ਮੰਨਿਆ ।।
ਆਪਣਿਆ ਇਸਟਾਂ ਨੂੰ ਮਨ ਚੋਂ ਭੁਲਾਇਆ ਕਿਉਂ,,
ਨਿੱਕੇ ਨਿੱਕੇ ਬੱਚਿਆਂ ਨੂੰ ਨੀਹਾਂ ਚ ਚਿਣਾਇਆ ਕਿਉਂ।।
ਸੁੱਚੇ ਨੰਦ ਪਾਪੀਆ ਤੂੰ ਮੂੰਹ ਬੰਦ ਰੱਖ ਲੈਂਦਾ,,
ਬਾਬਿਆਂ ਦੇ ਚਰਨਾਂ ਨੂੰ ਆਤਮਾ ਨਾਲ ਤੱਕ ਲੈਂਦਾ,,
ਇਹਨਾਂ ਵੱਡਾ ਪਾਪ ਇਕ ਬੋਲ ਨਾਲ ਕਰਾਇਆ ਕਿਉਂ,,
ਨਿੱਕੇ ਨਿੱਕੇ ਬੱਚਿਆਂ ਨੂੰ ਨੀਹਾਂ ਚ ਚਿਣਾਇਆ ਕਿਉਂ।।
ਪਾਪੀਓ ਨਵਾਬ ‘ਹਾ ਦਾ ਨਾਅਰਾ’ ਮਾਰ ਤਰ ਗਿਆ,,
ਕਹਿਰ ਕਮਾਉਂਦਿਆਂ ਜ਼ਮੀਰ ਥੋਡਾ ਮਰ ਗਿਆ,,
ਆਪਣੇ ਹੀ ਆਤਮਾ ਤੇ ਛੁਰਾ ਓਏ ਚਲਾਇਆ ਕਿਉਂ,,
ਨਿੱਕੇ ਨਿੱਕੇ ਬੱਚਿਆਂ ਨੂੰ ਨੀਹਾਂ ਚ ਚਿਣਾਇਆ ਕਿਉਂ।।
ਪਾਪੀਆ ਉਏ ਕਾਹਦੀ, ਤੇਰੇ ਕੋਲ ਦੱਸ ਕਮੀ ਸੀ,,
ਘਾਟ ਕਿਸੇ ਚੀਜ਼ ਦੀ ਤੇ ਨਾ ਹੀ ਕੋਈ ਗ਼ਮੀ ਸੀ,,
ਸੂਬਿਆ ਹੰਕਾਰੀਆ ਓਏ ਪਾਪ ਤੂੰ ਕਮਾਇਆ ਕਿਉਂ,,
ਨਿੱਕੇ ਨਿੱਕੇ ਬੱਚਿਆਂ ਨੂੰ ਨੀਹਾਂ ਚ ਚਿਣਾਇਆ ਕਿਉਂ।।

ਮੰਗਤ ਸਿੰਘ ਲੌਂਗੋਵਾਲ
9878809036