ਸੰਗਰੂਰ 12 ਮਾਰਚ (ਸੁਰਿੰਦਰ ਪਾਲ ਉਪਲੀ/ਵਰਲਡ ਪੰਜਾਬੀ ਟਾਈਮਜ਼)
ਅਜ ਪਿੰਡ ਉੱਪਲੀ (ਸੰਗਰੂਰ) ਦੇ ਸਰਕਾਰੀ ਮੁਲਾਜਮਾਂ ਅਤੇ ਪੈਨਸ਼ਨਰਾਂ ਦੇ ਗਰੁੱਪ ਦੀ ਪਹਿਲੀ ਮੀਟਿੰਗ ਡਿਵਾਈਨ ਹੋਟਲ, ਸੰਗਰੂਰ ਵਿੱਖੇ ਹੋਈ।ਇਸ ਪਹਿਲੀ ਮੀਟਿੰਗ ਵਿੱਚ ਉਪਲੀ ਪਿੰਡ ਦੇ ਵਿਕਾਸ ਵਾਸਤੇ ਕਈ ਮਹੱਤਵ ਪੂਰਣ ਮੁੱਦਿਆਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ , ਸਾਰਿਆਂ ਨੇ ਹਾਂ ਪੱਖੀ ਹੁੰਗਾਰਾ ਭਰਿਆ। ਮੀਟਿੰਗ ਵਿੱਚ ਜਗਰੂਪ ਸਿੰਘ ਸਿੱਧੂ ਨੇ ਆਪਣੇ ਦੋਹਤੇ ਦੇ ਆਰਮੀ ਅਫਸਰ ਬਣਨ ਦੀ ਖੁਸ਼ੀ ਵਿੱਚ ਪਾਰਟੀ ਦਿੱਤੀ।
ਮੀਟਿੰਗ ਵਿੱਚ ਮਾਸਟਰ ਜਗਰੂਪ ਸਿੰਘ ਸਿੱਧੂ, ਮਾਸਟਰ ਨਿਰਭੈ ਸਿੰਘ ਚਾਹਿਲ, ਸ ਰਣਧੀਰ ਸਿੰਘ ਚੌਹਾਨ ਰਿਟਾਇਰਡ ਬ੍ਰਾਂਚ ਮੈਨੇਜਰ, ਸ ਸ਼ੇਰ ਸਿੰਘ ਧਨੋਆ ਰਿਟਾਇਰਡ ਬੈਂਕ ਮੈਨੇਜਰ, ਸ਼੍ਰੀ ਪਰਵਿੰਦਰ ਕੁਮਾਰ ਗਰਗ ਏਜੀਐਮ ਬੀਐਸਐਨਐਲ ਸ਼੍ਰੀ ਸੁਰਿੰਦਰ ਪਾਲ ਐਸ ਡੀ ਓ ਬੀਐਸਐਨਐਲ, ਸ ਪਰਮਜੀਤ ਸਿੰਘ ਮੰਡੇਰ ਐਸ ਡੀ ਓ ਬੀਐਸਐਨਐਲ, ਸ਼੍ਰੀ ਅਮਰ ਨਾਥ ਐਸ ਡੀ ਓ ਬੀਐਸਐਨਐਲ, ਸ ਗੁਰਲਾਲ ਸਿੰਘ ਸਿੱਧੂ ਏ ਐਸ ਆਈ ਪੁਲਿਸ, ਪ੍ਰਿੰਸੀਪਲ ਸ ਸੁਖਵੀਰ ਸਿੰਘ ਚੌਹਾਨ ਅਤੇ ਹੋਰ ਮੈਂਬਰ ਸਾਹਿਬਾਨ ਨੇ ਸ਼ਮੂਲੀਅਤ ਕੀਤੀ।
ਮੀਟਿੰਗ ਦੇ ਆਖਿਰ ਵਿੱਚ ਸ ਸੁਖਵੀਰ ਸਿੰਘ ਚੌਹਾਨ ਨੇ ਸ ਜਗਰੂਪ ਸਿੰਘ ਸਿੱਧੂ ਦਾ ਸਾਰੇ ਮੈਂਬਰ ਸਾਹਿਬਾਨਾਂ ਵੱਲੋਂ ਵਿਸ਼ੇਸ ਤੌਰ ਤੇ ਦਿਲੋਂ ਧੰਨਵਾਦ ਕੀਤਾ। ਮੀਟਿੰਗ ਵਿੱਚ ਬਹੁਤਿਆਂ ਨੇ ਮਰਨ ਉਪਰੰਤ,ਆਪਣਾ ਸਰੀਰ ਮੈਡੀਕਲ ਖੋਜ ਕਾਰਜਾਂ ਲਈ ਪ੍ਰਦਾਨ ਕਰਨ ਲਈ ਕਿਹਾ।