ਉੱਘੇ ਲੇਖਕ ਮਹਿੰਦਰ ਸੂਦ ਵਿਰਕ ਨੂੰ ਕਲਮਾਂ ਦਾ ਕਾਫ਼ਲਾ ਸਾਹਿਤਕ ਮੰਚ ਵੱਲੋਂ 01 ਜਨਵਰੀ 2024 ਦਿਨ ਸੋਮਵਾਰ ਨੂੰ ਕਰਵਾਏ ਗਏ ਕਵੀ ਦਰਬਾਰ ਵਿੱਚ ਸ਼ਾਮਿਲ ਹੋਣ ਅਤੇ ਖੂਬਸੂਰਤ ਰਚਨਾ “ਆਪਸੀ ਸਾਂਝ ਤੋਂ ਵਗੈਰ” ਦੀ ਸਾਂਝ ਪਾਉਣ ਲਈ ਲੇਖਕ ਮਹਿੰਦਰ ਸੂਦ ਵਿਰਕ ਨੂੰ “ਪੰਜਾਬੀ ਕਵੀ” ਵਜੋਂ ਸਨਮਾਨ ਪੱਤਰ ਭੇਟ ਕਰਕੇ ਸਨਮਾਨਿਤ ਗਿਆ। ਲੇਖਕ ਸੂਦ ਵਿਰਕ ਨੇ ਕਲਮਾਂ ਦਾ ਕਾਫ਼ਲਾ ਸਾਹਿਤਕ ਮੰਚ ਦੇ ਸਰਪ੍ਰਸਤ ਗੁਰਜੀਤ ਕੌਰ ਅਜਨਾਲਾ ਅਤੇ ਸੰਚਾਲਕ ਰਣਵੀਰ ਸਿੰਘ ਪ੍ਰਿੰਸ ਦਾ ਧੰਨਵਾਦ ਆਪਣੇ ਪਹਿਲੇ ਕਾਵਿ ਸੰਗ੍ਰਿਹ “ਸੱਚ ਦਾ ਹੋਕਾ” ਵਿਚੋਂ ਕੁੱਝ ਸਤਰਾਂ ਸੁਣਾਉਂਦੇ ਹੋਏ ਕੀਤਾ।
ਸੱਚ ਦਾ ਹੋਕਾ ਦੇਣ ਵਾਲੇ
ਕੁੱਝ ਵਿਰਲੇ ਹੀ ਹੁੰਦੇ ਨੇ।।
ਸਮਾਜ ਨੂੰ ਸੇਧ ਦੇਣ ਵਾਲੇ
ਸੱਚੀ ਰੱਬ ਦੇ ਬੰਦੇ ਹੁੰਦੇ ਨੇ।।

Posted inਸਾਹਿਤ ਸਭਿਆਚਾਰ