ਉੱਚ ਮੈਡੀਕਲ ਸਿੱਖਿਆ ਦੀਆਂ 58 ਫੀਸਦੀ ਸੀਟਾਂ ਖਾਲੀ, ਆਖਰੀ ਕੌਂਸਲਿੰਗ 31 ਨੂੰ

ਉੱਚ ਮੈਡੀਕਲ ਸਿੱਖਿਆ ਦੀਆਂ 58 ਫੀਸਦੀ ਸੀਟਾਂ ਖਾਲੀ, ਆਖਰੀ ਕੌਂਸਲਿੰਗ 31 ਨੂੰ

ਯੂਨੀਵਰਸਿਟੀ ਵੱਲੋਂ ਆਖਰੀ ਕੌਂਸਲਿੰਗ ਉਪਰੰਤ ਕਾਲਜ ਅਲਾਟ ਕਰਨ ਦੀ ਤਿਆਰੀ

ਕੋਟਕਪੂਰਾ, 30 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)

ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਫਰੀਦਕੋਟ ਵਲੋਂ ਉੱਚ ਮੈਡੀਕਲ ਸਿੱਖਿਆ ਐੱਮ.ਡੀ. ਅਤੇ ਬੀ.ਡੀ.ਐੱਸ. ਦੇ ਕੋਰਸਾਂ ਲਈ ਕਰਵਾਈ ਗਈ ਚੌਥੀ ਕਾਉਂਸਲਿੰਗ ਤੋਂ ਬਾਅਦ ਵੀ 58 ਫੀਸਦੀ ਸੀਟਾਂ ਖਾਲੀ ਰਹਿ ਜਾਣ ਤੋਂ ਇੰਝ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਪੰਜਾਬ ਦੇ ਨੌਜਵਾਨਾ ਵਿੱਚ ਮਾਹਿਰ ਡਾਕਟਰ ਬਣਨ ਦੀ ਰੂਚੀ ਘੱਟਦੀ ਜਾ ਰਹੀ ਹੈ। ਹੁਣ ਸੂਬੇ ਦੇ 16 ਮੈਡੀਕਲ ਕਾਲਜਾਂ ਦੀ ਹੋਂਦ ਦਾ ਖਤਰੇ ਵਿੱਚ ਪੈਣਾ ਸੁਭਾਵਿਕ ਹੈ। ਯੂਨੀਵਰਸਿਟੀ ਨੇ ਉਕਤ ਸੀਟਾਂ ਭਰਨ ਲਈ ਹੁਣ 31 ਅਕਤੂਬਰ ਨੂੰ ਇਕ ਹੋਰ ਕਾਉਂਸਲਿੰਗ ਰੱਖੀ ਹੈ ਅਤੇ ਐੱਮ.ਡੀ. ਤੇ ਬੀਡੀਐੱਸ ਵਿੱਚ ਦਾਖਲੇ ਲਈ ਸ਼ਰਤਾਂ ਵੀ ਨਰਮ ਕੀਤੀਆਂ ਹਨ ਪਰ ਫਿਰ ਵੀ ਉਕਤ ਕੋਰਸਾਂ ਲਈ ਵਿਦਿਆਰਥੀ ਆਪਣੀ ਰੂਚੀ ਨਹੀਂ ਦਿਖਾ ਰਹੇ। ਸੂਚਨਾ ਅਨੁਸਾਰ 4 ਕੌਂਸਲਿੰਗਾਂ ਤੋਂ ਬਾਅਦ ਐੱਮ.ਡੀ. ਦੀਆਂ 73 ਸੀਟਾਂ ਖਾਲੀ ਪਈਆਂ ਹਨ, ਜਦਕਿ ਬੀਡੀਐਸ ਦੀਆਂ ਵੀ 7 ਸੀਟਾਂ ਖਾਲੀ ਹਨ। ਇਸ ਤੋਂ ਇਲਾਵਾ ਨਾਨ ਕਲੀਨਿਕ ਦੀਆਂ ਸਭ ਤੋਂ ਵੱਧ 126, ਜਦਕਿ ਪੀਜੀ ਡਿਪਲੋਮਾ ਕੋਰਸਾਂ ਦੀਆਂ 2 ਸੀਟਾਂ ਵੀ ਖਾਲੀ ਹਨ। ਪੰਜਾਬ ਦੇ ਨੌਜਵਾਨਾ ਨੇ ਇਸ ਵਾਰ ਬੀਡੀਐਸ ਵਿੱਚ ਵੀ ਦਾਖਲਾ ਲੈਣ ਲਈ ਕੋਈ ਦਿਲਚਸਪੀ ਨਹੀਂ ਦਿਖਾਈ, ਜਿਸ ਕਾਰਨ ਪੰਜਾਬ ਦੇ ਡੈਂਟਲ ਕਾਲਜਾਂ ’ਚ 240 ਸੀਟਾਂ ਖਾਲੀ ਪਈਆਂ ਹਨ। ਯੂਨੀਵਰਸਿਟੀ ਵਲੋਂ ਕਰਵਾਈ ਗਈ ਚੌਥੀ ਕੌਂਸਲਿੰਗ ਵਿੱਚ ਐੱਮ.ਡੀ. ਲਈ ਸਿਰਫ 3 ਵਿਦਿਆਰਥੀ ਹੀ ਆਏ ਹਨ, ਜਦਕਿ ਬੀਡੀਐਸ ਲਈ ਇਕ ਵਿਦਿਆਰਥੀ ਆਇਆ। ਪਿਛਲੇ ਸਾਲ ਵੀ ਐੱਮ.ਡੀ. ਦੀਆਂ 80 ਸੀਟਾਂ ਖਾਲੀ ਰਹਿ ਗਈਆਂ ਸਨ। ਯੂਨੀਵਰਸਿਟੀ ਦੇ ਸੂਤਰਾਂ ਮੁਤਾਬਿਕ ਐੱਮ.ਡੀ. ਅਤੇ ਬੀਡੀਐਸ ਦੀ ਪੜਾਈ ਲਈ ਵਿਦਿਆਰਥੀ ਨੂੰ ਕਰੀਬ ਇਕ ਕਰੋੜ ਰੁਪਏ ਫੀਸ ਵਜੋਂ ਖਰਚ ਕਰਨੇ ਪੈਂਦੇ ਹਨ, ਮਹਿੰਗੀ ਪੜਾਈ ਕਾਰਨ ਵੀ ਵਿਦਿਆਰਥੀ ਉੱਚ ਮੈਡੀਕਲ ਸਿੱਖਿਆ ਪੜਾਈ ਤੋਂ ਤੋਬਾ ਕਰ ਰਹੇ ਹਨ। ਵਾਈਸ ਚਾਂਸਲਰ ਡਾ ਰਾਜੀਵ ਸੂਦ ਨੇ ਕਿਹਾ ਕਿ 31 ਅਕਤੂਬਰ ਨੂੰ ਪੰਜਾਬ ਭਰ ਦੇ ਵਿਦਿਆਰਥੀਆਂ ਨੂੰ ਕੌਂਸਲਿੰਗ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਗਿਆ ਹੈ, ਉਸ ਦਿਨ ਆਖਰੀ ਕੌਂਸਲਿੰਗ ਹੋਣ ਕਰਕੇ ਸ਼ਾਮਲ ਹੋਣ ਵਾਲੇ ਵਿਦਿਆਰਥੀਆਂ ਨੂੰ ਕਾਲਜ ਅਲਾਟ ਕਰ ਦਿੱਤੇ ਜਾਣਗੇ।

Comments

No comments yet. Why don’t you start the discussion?

Leave a Reply

Your email address will not be published. Required fields are marked *

This site uses Akismet to reduce spam. Learn how your comment data is processed.