ਕੋਟਕਪੂਰਾ, 3 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਭਗਵੰਤ ਮਾਨ ਸਰਕਾਰ ਵੱਲੋਂ ਕੰਮ ਦਿਹਾੜੀ ਸਮਾਂ 8 ਘੰਟੇ ਤੋਂ ਵਧਾਕੇ 12 ਘੰਟੇ ਕਰਨ ਦੇ ਖਿਲਾਫ ਅਤੇ ਸਕੀਮ ਵਰਕਰਾਂ ਲਈ ਘੱਟੋ ਘੱਟ 26000 ਰੁਪਏ ਉਜਰਤ ਕਾਨੂੰਨ ਲਾਗੂ ਕਰਨਾ ਦੀ ਮੰਗ ਨੂੰ ਲੈਕੇ ਏਟਕ ਅਤੇ ਹੋਰ ਜਥੇਬੰਦੀਆਂ ਵੱਲੋਂ ਅੱਜ ਕਿਰਤ ਭਵਨ ਮੋਹਾਲੀ ਸਾਹਮਣੇ ਅੱਜ ਸੂਬਾਈ ਰੈਲੀ ਕਰਨ ਦੇ ਐਕਸਨ ’ਚ ਸ਼ਾਮਲ ਹੋਣ ਲਈ ਫਰੀਦਕੋਟ ਜਿਲ੍ਹੇ ਦੀਆਂ ਆਸ਼ਾ ਵਰਕਰਾਂ ਦਾ ਜਥਾ ਅੱਜ ਆਲ ਇੰਡੀਆ ਆਸ਼ਾ ਵਰਕਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਅਮਰਜੀਤ ਕੌਰ ਰਣ ਸਿੰਘ ਵਾਲਾ, ਪੰਜਾਬ ਸੁਬਾਰਡੀਨੇਟ ਸਰਵਿਸਿਜ ਫੈਡਰੇਸ਼ਨ 1680 ਸੈਕਟਰ 22ਬੀ ਚੰਡੀਗੜ੍ਹ ਦੇ ਸੂਬਾਈ ਆਗੂ ਪ੍ਰੇਮ ਚਾਵਲਾ, ਜਿਲਾ ਫਰੀਦਕੋਟ ਦੇ ਪ੍ਰਧਾਨ ਨਛੱਤਰ ਸਿੰਘ ਭਾਣਾ, ਪਸ਼ੂ ਪਾਲਣ ਵਿਭਾਗ ਦੇ ਸੂਬਾਈ ਮੀਤ ਪ੍ਰਧਾਨ ਇਕਬਾਲ ਸਿੰਘ ਢੁੱਡੀ ਦੀ ਅਗਵਾਈ ਹੇਠ ਇੱਕ ਜੱਥਾ ਰਵਾਨਾ ਹੋਇਆ। ਆਗੂਆਂ ਨੇ ਭਗਵੰਤ ਮਾਨ ਸਰਕਾਰ ਤੇ ਦੋਸ ਲਾਇਆ ਕਿ ਕਾਰਪੋਰੇਟ ਘਰਾਣਿਆਂ ਦੇ ਦਬਾਅ ਹੇਠ ਲੋਕ ਵਿਰੋਧੀ ਨੀਤੀਆਂ ਲਾਗੂ ਕਰ ਰਹੀ ਹੈ ਤੇ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਵਲੋਂ ਲੋਕਾਂ ਨਾਲ ਕੀਤੇ ਗਏ ਸਾਰੇ ਵਾਅਦਿਆਂ ਤੋਂ ਮੁਕਰ ਰਹੀ ਹੈ, ਜਿਸ ਕਰਕੇ ਪੰਜਾਬ ਸਰਕਾਰ ਵਿਰੁੱਧ ਦਿਨੋਂ ਦਿਨ ਵਿਆਪਕ ਰੋਸ ਵਧਦਾ ਜਾ ਰਿਹਾ ਹੈ। ਆਗੂਆਂ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਤੋਂ ਮੰਗ ਕੀਤੀ ਕਿ ਹੰਕਾਰ ਦਾ ਰਸਤਾ ਤਿਆਗ ਕਰਕੇ ਸੰਘਰਸਸੀਲ ਜਥੇਬੰਦੀਆਂ ਨਾਲ ਗੱਲਬਾਤ ਦਾ ਦੌਰ ਸੁਰੂ ਕਰਨ ਅਤੇ ਲਮਕ ਅਵਸਥਾ ’ਚ ਪਏ ਲੋਕਾਂ ਦੇ ਸਾਰੇ ਮਸਲਿਆਂ ਦਾ ਹੱਲ ਕਰਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਆਸ਼ਾ ਵਰਕਰਾਂ ਦੇ ਜਿਲ੍ਹਾ ਚੇਅਰਮੈਨ ਸਿੰਬਲਜੀਤ ਕੌਰ ਝੱਖਤਵਲਾ, ਜਿਲਾ ਸਲਾਹਕਾਰ ਮਨਜੀਤ ਕੌਰ ਦੇਵੀਵਾਲਾ, ਰਮਨਦੀਪ ਕੌਰ ਮੱਲਾ, ਕਿਰਨਜੀਤ ਕੌਰ ਮੱਲਾ, ਸੁੱਖਪ੍ਰੀਤ ਕੌਰ ਮੱਲਾ, ਸਰਬਜੀਤ ਕੌਰ ਪੁਰਾਣਾ ਨੱਥੇਵਾਲਾ, ਰਣਜੀਤ ਕੌਰ ਨਵਾ ਨੱਥੇਵਾਲਾ, ਸੰਦੀਪ ਕੌਰ ਸਰਾਵਾ, ਸੁੱਖਵਿੰਦਰ ਕੌਰ ਸਰਾਵਾ ਤੇ ਇੰਦਰਜੀਤ ਕੌਰ ਸਰਾਵਾ ਆਦਿ ਵੀ ਸ਼ਾਮਲ ਸਨ।
Leave a Comment
Your email address will not be published. Required fields are marked with *