ਕੋਟਕਪੂਰਾ, 29 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਕੋਟਕਪੂਰਾ ਅਤੇ ਜੈਤੋ ਵਿਖੇ ਆਪਣੀਆਂ ਸ਼ਾਨਦਾਰ ਸੇਵਾਵਾਂ ਦੇਣ ਵਾਲੀ ਸੰਸਥਾ ‘ਏ-ਵਨ-ਟੌਪਰਸ ਆਈਲੈਟਸ ਐਂਡ ਇੰਮੀਗ੍ਰੇਸ਼ਨ’ ਚੰਗਾ ਨਾਮਣਾ ਖੱਟ ਰਹੀ ਹੈ। ਪਿਛਲੇ ਲੰਮੇ ਸਮੇਂ ਤੋਂ ਇਸ ਸੰਸਥਾ ਦੀਆਂ ਸੇਵਾਵਾਂ ਵਧੀਆ ਹੋਣ ਕਰਕੇ ਇਹ ਸੰਸਥਾ ਇਸ ਇਲਾਕੇ ਦੇ ਲੋਕਾਂ ਦਾ ਪੂਰਨ ਭਰੋਸਾ ਪ੍ਰਾਪਤ ਕਰ ਰਹੀ ਹੈ। ਪਿਛਲੇ ਦਿਨੀਂ ਆਈਲੈਟਸ ਦੇ ਆਏ ਨਤੀਜਿਆਂ ’ਚੋਂ ਵੀ ਇਸ ਸੰਸਥਾ ਨੇ ਇਕ ਉਪਲਬਧੀ ਆਪਣੇ ਨਾਮ ਕਰ ਰਹੀ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸੰਸਥਾ ਦੇ ਐੱਮ.ਡੀ. ਅਨਮੋਲ ਗੋਇਲ ਨੇ ਇਸ ਅਖਬਾਰ ਦੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਬੇਅੰਤ ਕੌਰ ਪੁੱਤਰੀ ਕੁਲਵਿੰਦਰ ਸਿੰਘ ਵਾਸੀ ਪਿੰਡ ਮੜਾਕ ਜਿਲਾ ਸ਼੍ਰੀ ਮੁਕਤਸਰ ਸਾਹਿਬ ਨੇ 9 ਨਵੰਬਰ ਵਾਲੇ ਪੇਪਰ ਵਿੱਚੋਂ 7 ਬੈਂਡ ਪ੍ਰਾਪਤ ਕਰਕੇ ਆਪਣਾ ਅਤੇ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ ਹੈ। ਇਸ ਮੌਕੇ ਉਹਨਾਂ ਬੇਅੰਤ ਕੌਰ ਅਤੇ ਉਸਦੇ ਪਰਿਵਾਰ ਨੂੰ ਵਧਾਈ ਦਿੰਦਿਆਂ ਬੇਅੰਤ ਕੌਰ ਦੇ ਚੰਗੇਰੇ ਭਵਿੱਖ ਦੀ ਕਾਮਨਾ ਕਰਦਿਆਂ ਆਖਿਆ ਕਿ ਜਿਸ ਤਰਾਂ ‘ਏ-ਵਨ-ਟੌਪਰਸ ਦੇ ਵਿਦਿਆਰਥੀਆਂ ਦੀ ਕਾਮਯਾਬੀ ਲਈ ਹਰ ਦਿਨ ਨਵੇਂ ਉਪਰਾਲੇ ਕਰਦੇ ਆਇਆ ਹੈ, ਉਸੇ ਤਰਾਂ ਅੱਗੇ ਵੀ ਆਪਣੇ ਫਰਜ ਨਿਭਾਉਂਦਾ ਰਹੇਗਾ। ਅਨਮੋਲ ਗੋਇਲ ਨੇ ਅੱਗੇ ਦੱਸਿਆ ਕਿ ਸੈਂਟਰ ਵਲੋਂ ਹਰ ਹਫਤੇ ਨਵੇਂ ਬੈਚ ਸ਼ੁਰੂ ਕੀਤੇ ਜਾਂਦੇ ਹਨ ਅਤੇ ਜੋ ਵਿਦਿਆਰਥੀ ਵਾਰ ਵਾਰ ਕੌਸ਼ਿਸ਼ ਕਰਨ ਦੇ ਬਾਵਜੂਦ ਵੀ ਵਧੀਆ ਬੈਂਡ ਪ੍ਰਾਪਤ ਕਰਨ ਵਿੱਚ ਅਸਮਰੱਥ ਹਨ, ਉਹ ਉਹਨਾਂ ਦੀ ਕਿਸੇ ਵੀ ਬਰਾਂਚ ਬਾਜਾਖਾਨਾ ਰੋਡ ਜੈਤੋ ਜਾਂ ਕੋਟਕਪੂਰਾ ਵਿਖੇ ਨੇੜੇ ਯੈੱਗ ਬੈਂਕ, ਗੀਨਾ ਗੈਸ ਏਜੰਸੀ ਦੀ ਪਹਿਲੀ ਮੰਜਿਲ ਵਿਖੇ ਆ ਕੇ ਆਪਣਾ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਸਾਕਾਰ ਕਰ ਸਕਦਾ ਹੈ।
Leave a Comment
Your email address will not be published. Required fields are marked with *