ਬੱਝੀ ਆਮਦਨ ਦੇ ਇੰਸਟਰੂਮੈਂਟਸ ਅਤੇ ਗੋਲਡ/ਸਿਲਵਰ ਈਟੀਐਫ ’ਚ ਨਿਵੇਸ਼
ਚੰਡੀਗੜ੍ਹ, 7 ਫਰਵਰੀ (ਵਰਲਡ ਪੰਜਾਬੀ ਟਾਈਮਜ਼)
ਐਚਐਸਬੀਸੀ ਮਿਊਚੁਅਲ ਫੰਡ ਨੇ ਐਚਐਸਬੀਸੀ ਮਲਟੀ ਅਸੇਟ ਐਲੋਕੇਸ਼ਨ ਫੰਡ (ਐਚਐਮਏਏਐਫ) ਦੇ ਲਾਂਚ ਦਾ ਐਲਾਨ ਕੀਤਾ। ਇਹ ਇਕਵਿਟੀ ਅਤੇ ਇਕਵਿਟੀ ਨਾਲ ਸਬੰਧਤ ਇੰਸਟਰੂਮੈਂਟਸ, ਡੇਬਟ ਅਤੇ ਮਨੀ ਮਾਰਕੀਟ ਸਿਕਯੋਰਟੀਜ ਅਤੇ ਗੋਲਡ/ਸਿਲਵਰ ਈਟੀਐਫ ’ਚ ਨਿਵੇਸ਼ ਕਰਨ ਦੇ ਲਈ ਓਪਨ-ਐਂਡਡ ਯੋਜਨਾਂ ਹੈ। ਇਸ ਫੰਡ ਦਾ ਮਕਸਦ ਲੰਮੇਂ ਸਮੇਂ ਲਈ ਪੂੰਜੀ ਵਾਧਾ ਪ੍ਰਦਾਨ ਕਰਨਾ, ਅਸਥਿਰਤਾ ਘੱਟ ਕਰਨ ’ਚ ਮਦਦ ਕਰਨਾ ਅਤੇ ਵਿਭਿੰਨਤਾ ਲੈ ਕੇ ਆਉਣਾ ਹੈ। ਇਹ ਨਵੀਂ ਫੰਡ ਪੇਸ਼ਕਸ਼ (ਐਨਐਫਓ) 8 ਫਰਵਰੀ, 2024 ਨੂੰ ਖੁੱਲ੍ਹੇਗੀ ਅਤੇ 22 ਫਰਵਰੀ 2024 ਨੂੰ ਬੰਦ ਹੋਵੇਗੀ। ਇਸਦੇ ਬਾਅਦ 1 ਮਾਰਚ 2024 ਨੂੰ ਇਹ ਫਿਰ ਤੋਂ ਖੁੱਲ੍ਹੇਗੀ।
ਇਸ ਲਾਂਚ ਦੇ ਬਾਰੇ ’ਚ ਐਚਐਸਬੀਸੀ ਅਸੇਟ ਮੈਨੇਜਮੈਂਟ ਕੰਪਨੀ ਦੇ ਸੀਈਓ, ਕੈਲਾਸ਼ ਕੁਲਕਰਣੀ ਨੇ ਕਿਹਾ, ‘ਭਾਰਤ ’ਚ ਅਨੇਕ ਤੱਤ ਵਿਕਾਸ ਦੀ ਕਹਾਣੀ ਲਿਖ ਰਹੇ ਹਨ, ਜਿਨ੍ਹਾਂ ’ਚ ਵਧਦੀ ਘਰੇਲੂ ਖਪਤ, ਮਜਬੂਤ ਵਿਦੇਸ਼ੀ ਮੁਦਰਾ ਭੰਡਾਰ, ਵਿਨਿਰਮਾਣ ਅਤੇ ਮੁੱਢਲੇ ਢਾਂਚੇ ਦੇ ਵਿਕਾਸ ’ਤੇ ਧਿਆਨ, ਡੇਬਟ ਬਜਾਰਾਂ ’ਚ ਸੁਧਾਰ, ਵਿਦੇਸ਼ੀ ਨਿਵੇਸ਼, ਮਜਬੂਤ ਸਰਕਾਰੀ ਸੁਧਾਰ ਆਦਿ ਸ਼ਾਮਲ ਹਨ।
ਅਸੇਟ ਦੇ ਪ੍ਰਭਾਵਸ਼ਾਲੀ ਵੰਡ ਦੇ ਨਾਲ, ਐਚਐਸਬੀਸੀ ਮਲਟੀ ਅਸੇਟ ਐਲੋਕੇਸ਼ਨ ਫੰਡ ਦਾ ਮਕਸਦ ਖਤਰੇ ਨੂੰ ਵੰਡਣਾ ਅਤੇ ਪ੍ਰਦਰਸ਼ਨ ’ਚ ਸੁਧਾਰ ਲਿਆ ਕੇ ਲੰਮੇਂ ਸਮੇਂ ’ਚ ਰਿਸਕ ਐਡਜਸਟਡ ਵਾਧਾ ਪ੍ਰਦਾਨ ਕਰਨਾ ਹੈ।
Leave a Comment
Your email address will not be published. Required fields are marked with *