ਕੋਟਕਪੂਰਾ, 12 ਅਪੈ੍ਰਲ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਲੋਕ ਸਭਾ ਹਲਕਾ ਫਰੀਦਕੋਟ ਤੋਂ ਪਾਰਟੀ ਉਮੀਦਵਾਰ ਕਰਮਜੀਤ ਸਿੰਘ ਅਨਮੋਲ ਵੱਲੋਂ ਵਿਧਾਨ ਸਭਾ ਹਲਕਾ ਕੋਟਕਪੂਰਾ ਦੇ ਪਿੰਡਾਂ ਦੇ ਦੌਰੇ ਦੌਰਾਨ ਇੱਕ ਐਡਵਾਂਸ ਟੀਮ ਦਾ ਗਠਨ ਕੀਤਾ ਗਿਆ ਹੈ। ਜੋ ਕਿ ਉਕਤ ਪਿੰਡਾਂ ’ਚ ਇੱਕ ਦਿਨ ਪਹਿਲਾਂ ਉਕਤ ਪ੍ਰੋਗਰਾਮਾਂ ਸਬੰਧੀ ਪ੍ਰਚਾਰ ਕਰੇਗੀ ਅਤੇ 14 ਅਪ੍ਰੈਲ ਦੇ ਸਮਾਗਮਾਂ ਵਾਲੇ ਦਿਨ ਮਾਣਯੋਗ ਸਪੀਕਰ ਅਤੇ ਕਰਮਜੀਤ ਅਨਮੋਲ ਦੀ ਐਡਵਾਂਸ ਟੀਮ ਵਜੋਂ ਪਿੰਡਾਂ ’ਚ ਪ੍ਰਚਾਰ ਕਰਨ ਲਈ ਪੁੱਜੇਗੀ। ਜਿਲ੍ਹਾ ਪ੍ਰਧਾਨ ਇੰਜੀ. ਸੁਖਜੀਤ ਸਿੰਘ ਢਿੱਲਵਾਂ ਚੇਅਰਮੈਨ ਜਿਲਾ ਯੋਜਨਾ ਬੋਰਡ ਫਰੀਦਕੋਟ ਨੇ ਦੱਸਿਆ ਕਿ ਪਾਰਟੀ ਵਰਕਰਾਂ ਅਤੇ ਅਹੁਦੇਦਾਰਾਂ ਨਾਲ ਵਿਚਾਰ ਵਟਾਂਦਰਾ ਕਰਨ ਉਪਰੰਤ ਪਾਰਟੀ ਦੇ ਪੁਰਾਣੇ ਜੁਝਾਰੂ ਆਗੂ ਕੌਰ ਸਿੰਘ ਸੰਧੂ, ਨਰਿੰਦਰ ਰਾਠੌੜ, ਜਗਜੀਤ ਸਿੰਘ ਸੁਪਰਡੈਂਟ, ਕਾਕਾ ਸਿੰਘ ਬਰਾੜ ਖਾਰਾ ਅਤੇ ਇੰਜੀ. ਇੰਦਰਜੀਤ ਸਿੰਘ ਨਿਆਮੀਵਾਲਾ ਵਾਲਾ ਨੂੰ ਉਕਤ ਟੀਮ ਮੈਂਬਰ ਵਜੋਂ ਨਿਯੁਕਤ ਕੀਤਾ ਗਿਆ ਹੈ।
Leave a Comment
Your email address will not be published. Required fields are marked with *