ਫਰੀਦਕੋਟ, 16 ਦਸੰਬਰ (ਵਰਲਡ ਪੰਜਾਬੀ ਟਾਈਮਜ਼)
ਬਾਰ ਕੌਂਸ਼ਲ ਪੰਜਾਬ ਅਤੇ ਹਰਿਆਣਾ ਦੇ ਨਿਰਦੇਸ਼ਾਂ ਅਨੁਸਾਰ ਬਾਰ ਐਸੋਸੀਏਸ਼ਨ ਫਰੀਦਕੋਟ ਦੀ ਪ੍ਰਧਾਨਗੀ ਦੀ ਚੋਣ ਪ੍ਰਧਾਨ ਸਤਿੰਦਰਪਾਲ ਸਿੰਘ ਸੰਧੂ ਦੀ ਅਗਵਾਈ ਹੇਠ ਹੋਈ, ਜਿਸ ਵਿੱਚ ਆਪੋ-ਆਪਣੇ ਅਹੁੱਦੇ ਦੀ ਚੋਣ ਲੜ ਰਹੇ ਗੁਰਲਾਭ ਸਿੰਘ ਔਲਖ, ਅਵਤਾਰ ਕਿ੍ਰਸ਼ਨ, ਜਤਿੰਦਰ ਬਾਂਸਲ, ਵਿਪਨ ਤਾਯਲ, ਮਨਪ੍ਰੀਤ ਸਿੰਘ ਕੰਗ, ਮਨਜੀਤ ਸਿੰਘ, ਜਸਕਰਨ ਸਿੰਘ, ਪ੍ਰਮਿੰਦਰ ਸਿੰਘ, ਹਰਦਮ ਸਿੰਘ ਅਤੇ ਕਰਨਵੀਰ ਸਿੰਘ ਨੇ ਆਪਣੇ-ਆਪਣੇ ਨਾਮ ਪੱਤਰ ਦਾਖਲ ਕੀਤੇ। ਇਹਨਾ ਉਮੀਦਵਾਰਾਂ ਵਲੋਂ ਆਪੋ-ਆਪਣੀ ਜਿੱਤ ਨੂੰ ਯਕੀਨੀ ਬਣਾਉਣ ਲਈ ਹਰੇਕ-ਹਰੇਕ ਵੋਟਰਾਂ ਨਾਲ ਰਾਬਤਾ ਕਾਇਮ ਕੀਤਾ ਗਿਆ। ਬਾਰ ਐਸੋਸੀਏਸ਼ਨ ਦੇ ਕੁੱਲ 553 ਵੋਟਰਾਂ ’ਚੋਂ 501 ਵੋਟਰ ਮੈਂਬਰਾਂ ਨੇ ਆਪਣੀ ਵੋਟ ਦੀ ਵਰਤੋਂ ਕੀਤੀ। ਗੁਰਲਾਭ ਸਿੰਘ ਔਲਖ ਨੂੰ 339, ਅਵਤਾਰ ਕਿ੍ਰਸ਼ਨ ਨੂੰ 161, ਮਨਪ੍ਰੀਤ ਸਿੰਘ ਕੰਗ 359, ਮਨਜੀਤ ਸਿੰਘ 140, ਜਤਿੰਦਰ ਬਾਂਸਲ 298, ਵਿਪਨ ਤਾਯਲ 201, ਜਸਕਰਨ ਸਿੰਘ 275, ਪ੍ਰਮਿੰਦਰ ਸਿੰਘ 223, ਹਰਦਮ ਸਿੰਘ 175, ਕਰਨਵੀਰ ਸਿੰਘ 364 ਪਈਆਂ। ਜਿਸ ’ਤੇੇ ਪ੍ਰਧਾਨ ਸਤਿੰਦਰਪਾਲ ਸਿੰਘ ਸੰਧੂ ਅਤੇ ਸੈਕਟਰੀ ਅਵਤਾਰ ਸਿੰਘ ਸੰਧਵਾਂ ਵਲੋਂ ਬਾਰ ਐਸੋਸੀਏਸ਼ਨ ਦਾ ਪ੍ਰਧਾਨ ਗੁਰਲਾਭ ਸਿੰਘ ਔਲਖ ਨੂੰ 178 ਵੋਟਾਂ ’ਤੇ ਜੇਤੂ ਕਰਾਰ ਦਿੱਤਾ ਗਿਆ, ਜਦਕਿ ਵਾਈਸ ਪ੍ਰਧਾਨ ਮਨਪ੍ਰੀਤ ਸਿੰਘ ਕੰਗ ਨੂੰ 219 ਵੋਟਾਂ ’ਤੇ ਜੇਤੂ, ਸੈਕਟਰੀ ਜਤਿੰਦਰ ਬਾਂਸਲ ਨੂੰ 97 ਵੋਟਾਂ ’ਤੇ ਜੇਤੂ, ਜੁਆਇੰਟ ਸੈਕਟਰੀ ਜਸਕਰਨ ਸਿੰਘ ਨੂੰ 52 ਵੋਟਾਂ ’ਤੇ ਜੇਤੂ, ਜਦਕਿ ਖਜਾਨਚੀ ਕਰਨਵੀਰ ਸਿੰਘ ਨੂੰ 229 ਵੋਟਾਂ ’ਤੇ ਜੇਤੂ ਕਰਾਰ ਦਿੱਤਾ ਗਿਆ। ਜੇਤੂ ਉਮੀਦਵਾਰਾਂ ਨੇ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ।