ਕੋਟਕਪੂਰਾ, 20 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਬ ਡਵੀਜਨ ਬਾਰ ਐਸੋਸੀਏਸ਼ਨ ਕੋਟਕਪੂਰਾ ਦੀ ਇਕੱਤਰਤਾ ਅਮਰਜੀਤ ਸਿੰਘ ਐਡਵੋਕੇਟ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਸਾਲ 2023-24 ਲਈ ਸਰਬਸੰਮਤੀ ਨਾਲ ਨਵੇਂ ਅਹੁਦੇਦਾਰਾਂ ਦੀ ਚੋਣ ਕੀਤੀ ਗਈ। ਐਡਵੋਕੇਟ ਗੁਰਮੇਲ ਸਿੰਘ ਸੰਧੂ ਸਰਪ੍ਰਸਤ ਦੀ ਸਿਫਾਰਸ਼ ’ਤੇ ਸਾਰੇ ਅਹੁਦੇਦਾਰਾਂ ਦੀ ਸਰਬਸੰਮਤੀ ਨਾਲ ਪ੍ਰਵਾਨ ਕੀਤੀ ਗਈ ਨਵੀਂ ਚੋਣ ਅਨੁਸਾਰ ਐਡਵੋਕੇਟ ਬਾਬੂ ਲਾਲ ਨੂੰ ਪ੍ਰਧਾਨ ਚੁਣਿਆ ਗਿਆ। ਇਸੇ ਤਰਾਂ ਅਜੇ ਗਾਂਧੀ ਵਕੀਲ ਮੀਤ ਪ੍ਰਧਾਨ, ਅਮਰਪਾਲ ਸਿੰਘ ਬਰਾੜ ਵਕੀਲ ਮੀਤ ਪ੍ਰਧਾਨ, ਕਿਰਨਦੀਪ ਸ਼ਰਮਾ ਵਕੀਲ ਸੈਕਟਰੀ, ਵਿਨੋਦ ਕੁਮਾਰ ਵਕੀਲ ਨੂੰ ਜੁਆਂਇੰਟ ਸੈਕਟਰੀ ਚੁਣਿਆ ਗਿਆ। ਨਵ-ਨਿਯੁਕਤ ਪ੍ਰਧਾਨ ਐਡਵੋਕੇਟ ਬਾਬੂ ਲਾਲ ਨੇ ਸਮੂਹ ਮੈਂਬਰਾਂ ਦਾ ਧੰਨਵਾਦ ਕਰਦਿਆਂ ਆਖਿਆ ਕਿ ਉਹ ਐਸੋਸੀਏਸ਼ਨ ਦੀਆਂ ਮੁਸ਼ਕਿਲਾਂ, ਸਮੱਸਿਆਵਾਂ ਅਤੇ ਮੰਗਾਂ ਜਲਦ ਹੱਲ ਕਰਾਉਣ ਲਈ ਸਰਗਰਮ ਰਹਿਣਗੇ। ਉਂਝ ਉਹਨਾਂ ਆਖਿਆ ਕਿ ਸਬ ਡਵੀਜਨ ਬਾਰ ਐਸੋਸੀਏਸ਼ਨ ਨੂੰ ਹੋਰ ਮਜਬੂਤ ਕਰਨ ਲਈ ਸਾਰਿਆਂ ਦਾ ਬਰਾਬਰ ਸਹਿਯੋਗ ਲਿਆ ਜਾਵੇਗਾ।