ਕੋਟਕਪੂਰਾ, 13 ਫਰਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਯਤਨਾਂ ਸਦਕਾ ਸਥਾਨਕ ਸ਼ਹਿਰ ਦੇ ਵਿਕਾਸ ਕਾਰਜਾਂ ਲਈ 7 ਕਰੋੜ ਰੁਪਏ ਦੀ ਲਾਗਤ ਨਾਲ ਕੰਮ ਸ਼ੁਰੂ ਕਰਵਾਏ ਗਏ ਹਨ। ਇਸੇ ਲੜੀ ਤਹਿਤ ਕੋਟਕਪੂਰਾ ਵਿਖੇ ਸਟਰੀਟ ਲਾਈਟਾਂ ਲਵਾਉਣ ਦਾ ਕੰਮ 3 ਕਰੋੜ ਰੁਪਏ ਦੀ ਲਾਗਤ ਅਤੇ ਕਰੀਬ 2 ਕਰੋੜ ਰੁਪਏ ਦੀ ਲਾਗਤ ਨਾਲ ਜਲਾਲੇਆਣਾ ਰੋਡ ਦਾ ਕੰਮ ਕਰਵਾਇਆ ਜਾ ਰਿਹਾ ਹੈ। ਸ਼ਹਿਰ ਦੇ ਵੱਖ-ਵੱਖ ਹਿੱਸਿਆਂ ’ਚ ਇੰਟਰਲਾਕ ਟਾਇਲ ਦਾ ਕੰਮ 2 ਕਰੋੜ ਰੁਪਏ ਦੀ ਲਾਗਤ ਨਾਲ ਕਰਵਾਇਆ ਜਾ ਰਿਹਾ ਹੈ। ਇਸੇ ਲੜੀ ਤਹਿਤ ਵਾਰਡ ਨੰਬਰ 8 ਦੀ ਲੰਬੇ ਸਮੇਂ ਤੋਂ ਲਟਕਦੀ ਮੰਗ ਨੂੰ ਪੂਰਾ ਕਰ ਕਰਦਿਆਂ ਗਲੀ ਨੰਬਰ 4 ਸੱਜਾ ਪਾਸਾ ਦੇਵੀਵਾਲਾ ਰੋਡ ਕੋਟਕਪੂਰਾ ਵਿਖੇ ਇੰਟਰਲਾਕ ਟਾਇਲ ਦਾ ਕੰਮ ਸਪੀਕਰ ਸੰਧਵਾਂ ਦੇ ਛੋਟੇ ਭਰਾ ਐਡਵੋਕੇਟ ਬੀਰਇੰਦਰ ਸਿੰਘ ਸੰਧਵਾਂ, ਪੀ.ਆਰ.ਓ. ਮਨਪ੍ਰੀਤ ਸਿੰਘ ਮਨੀ ਧਾਲੀਵਾਲ, ਨਗਰ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਸੁਤੰਤਰ ਜੋਸ਼ੀ ਵੱਲੋ ਆਪਣੇ ਕਰ ਕਮਲਾਂ ਨਾਲ ਸ਼ੁਰੂ ਕਰਵਾਇਆ ਗਿਆ। ਆਪਣੇ ਸੰਬੋਧਨ ਦੌਰਾਨ ਉਹਨਾਂ ਆਖਿਆ ਕਿ ਸ਼ਹਿਰ ਦੇ ਵਿਕਾਸ ਕਾਰਜਾਂ ਲਈ ਸਮੁੱਚੀ ਟੀਮ ਦਿਨ-ਰਾਤ ਮਿਹਨਤ ਕਰ ਰਹੀ ਹੈ। ਇਸ ਮੌਕੇ ਉਪਰੋਕਤ ਤੋਂ ਇਲਾਵਾ ਬੇਅੰਤ ਸਿੰਘ ਮੈਨੇਜਰ (ਪੀ.ਐਨ.ਬੀ.) ਕੋਟਕਪੂਰਾ, ਮਨਦੀਪ ਸਿੰਘ ਮੌਂਗਾ, ਸੰਦੀਪ ਸਿੰਘ ਬਰਾੜ, ਰਾਜ ਕੁਮਾਰ ਅਗਰਵਾਲ, ਬੇਅੰਤ ਸਿੰਘ ਸਿੱਧੂ, ਸੁਖਦੇਵ ਸਿੰਘ ਪਟਵਾਰੀ, ਬਲਵਿੰਦਰ ਸਿੰਘ, ਕੁਲਵਿੰਦਰ ਸਿੰਘ ਬਰਾੜ, ਹਰਚਰਨ ਸਿੰਘ, ਹਰਜਿੰਦਰ ਸਿੰਘ, ਸੁਖਦਰਸ਼ਨ ਸਿੰਘ, ਜਗਰੂਪ ਸਿੰਘ, ਜਗਦੀਪ ਸਿੰਘ ਗੋਗੀ ਬਰਾੜ, ਬਲਵੀਰ ਸਿੰਘ ਜੇ.ਈ. ਸਮੇਤ ਮੁਹੱਲਾ ਵਾਸੀ ਵੀ ਹਾਜਰ ਸਨ।
Leave a Comment
Your email address will not be published. Required fields are marked with *