ਫਰੀਦਕੋਟ, 26 ਨਵੰਬਰ (ਵਰਲਡ ਪੰਜਾਬੀ ਟਾਈਮਜ਼)
ਅਧਿਆਪਕ ਵਰਗ ਦੀ ਭਲਾਈ ਅਤੇ ਹੱਕੀ-ਮੰਗਾਂ ਦੀ ਪੂਰਤੀ ਲਈ ਸਥਾਪਿਤ ਕੀਤੀ ਗਈ ‘ਐਲੀਮੈਂਟਰੀ ਟੀਚਰਜ ਯੂਨੀਅਨ ਪੰਜਾਬ ਦੀ ਫਰੀਦਕੋਟ ਇਕਾਈ ਦੀ ਚੋਣ ਸੂਬਾ ਕਮੇਟੀ ਮੈਂਬਰ ਰਣਜੀਤ ਸਿੰਘ ਮੱਲਾ ਅਤੇ ਅੰਮਿ੍ਰਤਪਾਲ ਸਿੰਘ ਸੇਖੋਂ ਦੀ ਅਗਵਾਈ ਹੇਠ ਹੋਈ। ਜਿਸ ’ਚ ਅਧਿਆਪਕ ਅਤੇ ਪ੍ਰਸਿੱਧ ਚਿੱਤਰਕਾਰ ਪ੍ਰੀਤ ਭਗਵਾਨ ਸਿੰਘ ਕੋਟਕਪੂਰਾ ਨੂੰ ਤੀਜੀ ਵਾਰ ਸਰਬਸੰਮਤੀ ਨਾਲ ਯੂਨੀਅਨ ਦਾ ਪ੍ਰਧਾਨ ਚੁਣਿਆ ਗਿਆ। ਯੂਨੀਅਨ ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਬਿਨਾਂ ਕਿਸੇ ਮਤਭੇਦਾਂ ਦੇ ਪ੍ਰੀਤ ਭਗਵਾਨ ਸਿੰਘ ਨੂੰ ਆਪਣੀ ਯੂਨੀਅਨ ਦਾ ਪ੍ਰਧਾਨ ਚੁਣਿਆ। ਚੋਣ ਉਪਰੰਤ ਪ੍ਰੀਤ ਭਗਵਾਨ ਸਿੰਘ ਨੇ ਸਮੂਹ ਅਧਿਆਪਕਾਂ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕਰਦਿਆਂ ਕਿਹਾ ਕਿ ਉਨਾਂ ਨੇ ਹਮੇਸ਼ਾਂ ਹੀ ਅਧਿਆਪਕ ਵਰਗ ਦੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰਦਿਆਂ ਤਨ, ਮਨ, ਧਨ ਤੋਂ ਸੇਵਾ ਕੀਤੀ ਹੈ। ਤੀਜੀ ਵਾਰ ਵੀ ਨਿਰਵਿਰੋਧ ਪ੍ਰਧਾਨ ਬਣਨ ਮਗਰੋਂ ਵੀ ਉਹ ਆਪਣੇ ਇਨਾਂ ਸੇਵਾ-ਕਾਰਜਾਂ ਨੂੰ ਜਾਰੀ ਰੱਖਣਗੇ। ਯੂਨੀਅਨ ਦੇ ਬਾਕੀ ਚੁਣੇ ਗਏ ਅਹੁਦੇਦਾਰਾਂ ’ਚ ਜੰਗ ਬਹਾਦਰ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ, ਪਰਮਜੀਤ ਕੌਰ ਅਤੇ ਸੇਵਕ ਸਿੰਘ ਸੀ.ਐੱਚ.ਟੀ. ਨੂੰ ਮੀਤ ਪ੍ਰਧਾਨ, ਜੋਗਿੰਦਰ ਸਿੰਘ ਨੂੰ ਜਨਰਲ ਸਕੱਤਰ, ਬਖਸ਼ਿੰਦਰ ਸਿੰਘ ਨੂੰ ਸਕੱਤਰ, ਮਨਜੀਤ ਸਿੰਘ ਬਰਾੜ ਨੂੰ ਖਜਾਨਚੀ, ਭੁਪਿੰਦਰ ਸਿੰਘ ਨੂੰ ਸਹਾਇਕ ਖਜਾਨਚੀ, ਪਰਮਿੰਦਰ ਸਿੰਘ ਡੋਡ ਨੂੰ ਪ੍ਰੈੱਸ ਸਕੱਤਰ ਅਤੇ ਸਤਨਾਮ ਸਿੰਘ ਨੂੰ ਸਹਾਇਕ ਪ੍ਰੈੱਸ ਸਕੱਤਰ ਵਜੋਂ ਚੁਣਿਆ ਗਿਆ।
Leave a Comment
Your email address will not be published. Required fields are marked with *