ਲੁਧਿਆਣਾ 16 ਫ਼ਰਵਰੀ (ਵਰਲਡ ਪੰਜਾਬੀ ਟਾਈਮਜ਼)
ਐਸਸੀ /ਬੀਸੀ ਅਧਿਆਪਕ ਅਤੇ ਮੁਲਾਜ਼ਮਾਂ ਦੇ ਹਿੱਤਾਂ ਦੀ ਪੈਰਵਾਈ ਕਰਨ ਵਾਲੀ ਜਥੇਬੰਦੀ ਐਸਸੀ/ ਬੀਸੀ ਅਧਿਆਪਕ ਯੂਨੀਅਨ ਦੀ ਲੁਧਿਆਣਾ ਇਕਾਈ ਵੱਲੋਂ ਜਿਲਾ ਪ੍ਰਧਾਨ ਭੁਪਿੰਦਰ ਸਿੰਘ ਚੰਗਣਾ ਦੀ ਅਗਵਾਈ ਹੇਠ ਜਿਲਾ ਪੱਧਰ ਦੇ ਸਿੱਖਿਆ ਅਧਿਕਾਰੀ (ਐਲੀਮੈਂਟਰੀ) ਸ੍ਰੀਮਤੀ ਲਲਿਤਾ ਅਰੋੜਾ ਦੀ ਨਿਯੁਕਤੀ ਦਾ ਸਵਾਗਤ ਕਰਦਿਆਂ ਉਨਾਂ ਨੂੰ ਗੁਲਦਸਤਾ ਭੇਟ ਕੀਤਾ। ਜਿਲਾ ਪ੍ਰੈਸ ਸਕੱਤਰ ਮਾਸਟਰ ਹਰਭਿੰਦਰ ਸਿੰਘ ਮੁੱਲਾਂਪੁਰ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਯੂਨੀਅਨ ਦੇ ਵਫਦ ਅਤੇ ਸਿੱਖਿਆ ਅਧਿਕਾਰੀ ਵਿਚਕਾਰ ਰਸਮੀ ਗੱਲਬਾਤ ਦੌਰਾਨ ਅਧਿਆਪਕਾ ਅਤੇ ਵਿਦਿਆਰਥੀਆਂ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਚਰਚਾ ਹੋਈ। ਅਧਿਆਪਕਾਂ ਦੇ ਪੈਂਡਿੰਗ ਪਏ ਮਸਲਿਆਂ ਜਿਵੇਂ ਕਿ ਹੈਡ ਟੀਚਰਾਂ ਤੋਂ ਸੈਂਟਰ ਹੈਡ ਟੀਚਰਾਂ ਦੀਆਂ ਤਰੱਕੀਆਂ ਜਲਦ ਕਰਨ, 2016 ਵਿੱਚ ਬਤੌਰ ਹੈਡ ਟੀਚਰਾਂ ਪਦ ਉਨਤੀਆਂ ਦਾ ਰਿਵਿਊ ਕਰਨ ਆਦਿ ਮਸਲਿਆਂ ਤੇ ਵੀ ਵਿਚਾਰ ਵਟਾਂਦਰਾ ਹੋਇਆ । ਮੈਡਮ ਲਲਿਤਾ ਅਰੋੜਾ ਨੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੀਆਂ ਜਾਇਜ ਮੰਗਾਂ ਨੂੰ ਪਹਿਲ ਦੇ ਆਧਾਰ ਤੇ ਸਮਾਂਬੱਧ ਹੱਲ ਕਰਨ ਦਾ ਵਿਸ਼ਵਾਸ ਦਿਵਾਇਆ ।ਇਸ ਮੌਕੇ ਤੇ ਜਿਲਾ ਵਿਤ ਸਕੱਤਰ ਮਨੋਹਰ ਸਿੰਘ ਦਾਖਾ ,ਯਾਦਵਿੰਦਰ ਸਿੰਘ ਮੁੱਲਾਂਪੁਰ ,ਸੁਖਜੀਤ ਸਿੰਘ ਸਾਬਰ, ਸਤਿਨਾਮ ਸਿੰਘ ਜਗਰਾਉਂ, ਇੰਦਰਪਾਲ ਸਿੰਘ ਮੋਹੀ,ਪਰਮਿੰਦਰ ਸਿੰਘ ਮਹਿਮੂਦਪੁਰ,ਜਤਿੰਦਰਪਾਲ ਸਿੰਘ ਸੁਨੇਤ, ਜਸਵਿੰਦਰ ਸਿੰਘ ਸਾਹਨੇਵਾਲ, ਬੇਅੰਤ ਸਿੰਘ ਇਯਾਲੀ , ਨਰਿੰਦਰ ਸਿੰਘ ਅਤੇ ਹੋਰ ਮੈਂਬਰ ਵੀ ਹਾਜ਼ਰ ਸਨ।
Leave a Comment
Your email address will not be published. Required fields are marked with *