ਰੋਮ(ਬਿਊਰੋ) 28 ਜਨਵਰੀ (ਵਰਲਡ ਪੰਜਾਬੀ ਟਾਈਮਜ਼)
ਇਟਲੀ ਦੇ ਸਿੱਖ ਸਮਾਜ ਵਿੱਚ ਇਹ ਕਾਰਵਾਈ ਪਹਿਲੀ ਵਾਰ ਹੋਣ ਜਾ ਰਹੀ ਹੈ ਕਿ ਸਿੱਖ ਸੰਗਤ ਐਸੋਸ਼ੀਏਸ਼ਨ ਗੁਰੂ ਨਾਨਕ ਦੇਵ ਜੀ ਗੁਰਦੁਆਰਾ ਸਿੰਘ ਸਭਾ ਸਾਹਿਬ ਪਸੀਆਨੋ ਦੀ ਪੋਰਦੀਨੋਨੇ ਦੇ ਮੁੱਖ ਸੇਵਾਦਾਰ(ਪ੍ਰਧਾਨ) ਦੀ ਚੋਣ ਲਈ ਵੋਟਾਂ ਰਾਹੀਂ ਚੋਣ ਕਰਨ ਜਾ ਰਹੀ ਹੈ ਇਹ ਕਾਰਵਾਈ ਇਟਾਲੀਅਨ ਪ੍ਰਸ਼ਾਸ਼ਨ ਦੀ ਦੇਖ-ਰੇਖ ਹੇਠ 28 ਜਨਵਰੀ ਦਿਨ ਐਤਵਾਰ 2024 ਨੂੰ ਸਵੇਰੇ 10 ਤੋਂ ਸ਼ਾਮ 4:30 ਤੱਕ ਰੋਡ ਜੁਸ਼ੇਪੇ ਗਰੇਬਾਲਦੀ ਨੰਬਰ 31 ਵਿਖੇ ਹੋਵੇਗੀ।ਇਟਾਲੀਅਨ ਇੰਡੀਅਨ ਪ੍ਰੈੱਸ ਕਲੱਬ ਨੰ ਐਸੋਸ਼ੀਏਸ਼ਨ ਗੁਰੂ ਨਾਨਕ ਦੇਵ ਜੀ ਗੁਰਦੁਆਰਾ ਸਿੰਘ ਸਭਾ ਸਾਹਿਬ ਪਸੀਆਨੋ ਦੀ ਪੋਰਦੀਨੋਨੇ ਦੀ ਸੰਗਤ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਪਹਿਲਾਂ 6 ਮੈਂਬਰੀ ਕਮੇਟੀ ਸਰਬਮੰਤੀ ਨਾਲ ਚੁਣੀ ਜਾ ਚੁੱਕੀ ਜਿਹਨਾਂ ਵਿੱਚ ਹੁਣ ਪ੍ਰਧਾਨ ਦੇ ਅਹੁੱਦੇ ਦਾ ਉਮੀਦਵਾਰ ਵੋਟਾਂ ਦੁਆਰਾ ਐਲਾਨਿਆ ਜਾਵੇਗਾ ।ਇਹਨਾਂ 6 ਮੈਂਬਰਾਂ ਵਿੱਚ ਅਵਤਾਰ ਸਿੰਘ,ਹਰਮਨਪ੍ਰੀਤ ਸਿੰਘ,ਕੁਲਜੀਤ ਸਿੰਘ,ਬਲਜੀਤ ਸਿੰਘ ,ਹਰਪ੍ਰੀਤ ਸਿੰਘ ਤੇ ਜਸਪਾਲ ਸਿੰਘ ਸ਼ਾਮਿਲ ਹਨ।ਇਟਲੀ ਦੀ ਸਮੁੱਚੀ ਸਿੱਖ ਸੰਗਤ ਦੀਆਂ ਨਜ਼ਰਾਂ ਇਸ ਗੁਰਦੁਆਰਾ ਸਾਹਿਬ ਦੀ ਨਵੀਂ ਚੁਣੀ ਜਾ ਰਹੀ ਪ੍ਰਬੰਧਕ ਕਮੇਟੀ ਵੱਲ ਹਨ ਕਿਉਂਕਿ ਪਿਛਲੇ ਕਰੀਬ 7 ਮਹੀਨਿਆਂ ਤੋਂ ਇੱਥੇ ਪ੍ਰਬੰਧਕ ਕਮੇਟੀ ਨੂੰ ਲੈਕੇ ਸੰਗਤ ਤੇ ਮੌਜੂਦਾ ਪ੍ਰਬੰਧਕਾਂ ਵਿੱਚ ਸੰਬਧਤ ਤਨਾਅਪੂਰਨ ਬਣੇ ਹੋਏ ਹਨ ।ਸੰਗਤ ਪ੍ਰਬੰਧਕਾਂ ਨੂੰ ਬਦਲਣਾ ਚਾਹੁੰਦੀ ਹੈ ਤੇ ਪ੍ਰਬੰਧਕ ਪ੍ਰਬੰਧ ਛੱਡਣ ਲਈ ਤਿਆਰ ਨਹੀ ਜਿਸ ਕਾਰਨ ਬੀਤੇਂ ਸਮੇ ਵਿੱਚ ਪ੍ਰਬੰਧਕਾਂ ਨੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਮੇਤ ਗੁਰਦੁਆਰੇ ਨੂੰ ਜਿੰਦਰਾ ਮਾਰ ਦਿੱਤਾ ਜਿਹੜਾ ਕਿ ਸੰਗਤ ਨੇ ਕਾਫ਼ੀ ਜੱਦੋ-ਜਹਿਦ ਦੇ ਸਥਾਨਕ ਪ੍ਰਸ਼ਾਸ਼ਨ ਦੀ ਸਹਾਇਤਾ ਨਾਲ ਖੁਲਵਾਇਆ।ਸਥਾਨਕ ਪ੍ਰਸ਼ਾਸ਼ਨ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਹੀ ਆਪਣੀ ਨਿਗਰਾਨੀ ਹੇਠ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੀ ਚੋਣ ਵੋਟਾਂ ਰਾਹੀ ਕਰਵਾਉਣ ਦਾ ਇਤਿਹਾਸਕ ਫੈਸਲਾ ਕਰ ਦਿੱਤਾ ਜਿਸ ਨੂੰ 28 ਜਨਵਰੀ ਨੂੰ ਅਮਲੀ ਰੂਪ ਦਿੱਤਾ ਜਾ ਰਿਹਾ ਹੈ।ਪ੍ਰਧਾਨਗੀ ਦੀਆਂ ਵੋਟਾਂ ਪੈਣ ਤੋਂ ਬਆਦ ਹੀ 28 ਜਨਵਰੀ ਨੂੰ ਹੀ ਸ਼ਾਮ ਨੂੰ ਕੌਣ ਉਮੀਦਵਾਰ ਪ੍ਰਧਾਨ ਲਈ ਸੰਗਤ ਵੱਲੋਂ ਚੁਣਿਆ ਗਿਆ ਉਸ ਦਾ ਐਲਾਨ ਕਰ ਦਿੱਤਾ ਜਾਵੇਗਾ।ਜਿ਼ਕਰਯੋਗ ਹੈ ਕਿ ਐਸੋਸ਼ੀਏਸ਼ਨ ਗੁਰੂ ਨਾਨਕ ਦੇਵ ਜੀ ਗੁਰਦੁਆਰਾ ਸਿੰਘ ਸਭਾ ਸਾਹਿਬ ਪਸੀਆਨੋ ਦੀ ਪੋਰਦੀਨੋਨ ਦੀ ਪ੍ਰਬੰਧਕ ਕਮੇਟੀ ਦੀ ਚੋਣ ਵੋਟਾਂ ਦੁਆਰਾ ਹੋਣ ਜਾਣ ਤੋਂ ਬਆਦ ਹੁਣ ਇਟਲੀ ਦੇ ਉਹਨਾਂ ਗੁਰਦੁਆਰਾ ਸਾਹਿਬ ਵਿਖੇ ਵੀ ਸੰਗਤ ਵੱਲੋਂ ਵੋਟਾਂ ਦੁਆਰਾ ਚੋਣ ਕਰਵਾਈ ਜਾਣ ਦੇ ਕਿਆਫ਼ੇ ਲਗਾਏ ਜਾ ਰਹੇ ਹਨ ਜਿੱਥੇ ਪ੍ਰਬੰਧਕ ਸੰਗਤ ਨੂੰ ਹਿਸਾਬ-ਕਿਤਾਬ ਨੂੰ ਲੈ ਕੋਈ ਲੜ ਸਿਰਾ ਨਹੀਂ ਫੜ੍ਹਾ ਰਹੇ।
Leave a Comment
Your email address will not be published. Required fields are marked with *