ਫਾਰਮ ਪਿੰਡਾਂ ਵਿੱਚ ਪਟਵਾਰੀ ਅਤੇ ਸ਼ਹਿਰਾਂ ਵਿਚ ਨਗਰ ਕੌਸਲ/ਬੀ.ਐੱਲ.ਓ. ਪਾਸ ਜਾਂ ਐੱਸ.ਡੀ.ਐੱਮ. ਦਫ਼ਤਰ ਵਿਖੇ ਜਮ੍ਹਾਂ ਕਰਵਾ ਸਕਦੇ ਹਨ
ਫਰੀਦਕੋਟ 10 ਨਵੰਬਰ ( ਧਰਮ ਪ੍ਰਵਾਨਾਂ/ ਵਰਲਡ ਪੰਜਾਬੀ ਟਾਈਮਜ਼)
ਸਿੱਖ ਗੁਰਦੁਆਰਾ ਬੋਰਡ ਇਲੈਕਸ਼ਨ ਰੂਲਜ 1959 ਦੇ ਰੂਲ 6 ਤੋਂ 12 ਦੀਆਂ ਧਾਰਾਵਾਂ ਅਨੁਸਾਰ ਗੁਰਦੁਆਰਾ ਬੋਰਡ ਚੋਣ ਹਲਕਿਆ ਦੀ ਵੋਟਰ ਸੂਚੀ ਦੀ ਤਿਆਰੀ ਦਾ ਕੰਮ ਚੱਲ ਰਿਹਾ ਹੈ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ-ਕਮ-ਜਿ਼ਲ੍ਹਾ ਚੋਣ ਅਫਸਰ ਸ੍ਰੀ ਵਿਨੀਤ ਕੁਮਾਰ, ਆਈ.ਏ.ਐੱਸ. ਨੇ ਦੱਸਿਆ ਕਿ ਵੋਟ ਰਜਿਸਟਰਡ ਕਰਨ ਲਈ ਆਧਾਰ ਕਾਰਡ, ਇੱਕ ਪਾਸਪੋਰਟ ਸਾਇਜ਼ ਫੋਟੋ ਦੇ ਨਾਲ ਫਾਰਮ (ਕੇਸਾਧਾਰੀ ਸਿੱਖ ਲਈ) (ਨਿਯਮ 3(1)॥ ਭਰ ਕੇ ਪਿੰਡਾਂ ਵਿੱਚ ਪਟਵਾਰੀ/ਬੀ.ਐੱਲ.ਓ. ਪਾਸ ਅਤੇ ਸ਼ਹਿਰਾਂ ਵਿੱਚ ਨਗਰ ਕੌਸਲ/ਬੀ.ਐੱਲ.ਓ. ਪਾਸ ਜਾਂ ਐੱਸ.ਡੀ.ਐੱਮ. ਦਫ਼ਤਰ ਵਿਖੇ ਜਮ੍ਹਾਂ ਕਰਵਾ ਸਕਦੇ ਹਨ। ਫਾਰਮ ਜਮ੍ਹਾਂ ਕਰਵਾਉਣ ਦੀ ਅੰਤਿਮ ਮਿਤੀ 15.11.2023 ਹੈ। ਇਹ ਫਾਰਮ ਜਿਲ੍ਹਾ ਪ੍ਰਸਾਸ਼ਨ ਦੀ ਵੈਬਸਾਇਟ www.faridkot.nic.in ਤੇ ਉਪਲੱਬਧ ਹੈ।