ਲੁਧਿਆਣਾ 2 ਅਪ੍ਰੈਲ (ਵਰਲਡ ਪੰਜਾਬੀ ਟਾਈਮਜ਼)
ਡਾ. ਬੀ ਆਰ ਅੰਬੇਡਕਰ ਜੀ ਦਾ ਜਨਮ ਦਿਨ 21/04/2024 ਦਿਨ ਐਤਵਾਰ ਡਾ. ਅੰਬੇਡਕਰ ਭਵਨ ਮੁੱਲਾਂਪੁਰ ਵਿਖੇ ਮਨਾਉਣ ਦਾ ਫੈਸਲਾ ਕੀਤਾ ਗਿਆ ਇਸ ਸਮਾਗਮ ਨੂੰ ਪੂਰੀ ਤਨਦੇਹੀ ਨਾਲ ਮਨਾਉਣ ਵਾਸਤੇ ਸਾਰੇ ਅਹੁਦੇਦਾਰਾਂ ਅਤੇ ਵਰਕਰਾਂ ਨੂੰ ਆਪਣਾ ਆਪਣਾ ਯੋਗਦਾਨ ਪਾਉਣ ਹਿਤ ਪ੍ਰੇਰਿਤ ਕਰਨ ਲਈ ਲਈ ਜ਼ੂਮ ਮੀਟਿੰਗ ਕੀਤੀ ਗਈ । ਮੀਟਿੰਗ ਦਾ ਸੰਚਾਲਨ ਸੂਬਾ ਸੀਨੀਅਰ ਮੀਤ ਪ੍ਰਧਾਨ ਸ. ਬਲਵਿੰਦਰ ਸਿੰਘ ਲਤਾਲਾ , ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਚੰਗਣ ਅਤੇ ਜ਼ਿਲ੍ਹਾ ਜਨਰਲ ਸਕੱਤਰ ਸ. ਪਰਮਜੀਤ ਸਿੰਘ ਜੀ ਦੁਆਰਾ ਕੀਤਾ ਗਿਆ । ਇਸ ਮੀਟਿੰਗ ਵਿੱਚ ਜ਼ਿਲ੍ਹਾ ਕਮੇਟੀ ਲੁਧਿਆਣਾ ਦੇ ਮੈਂਬਰ ਸਾਹਿਬਾਨ, ਸਾਰੇ ਬਲਾਕਾਂ ਦੀਆਂ ਕਮੇਟੀਆਂ ਸਮੇਤ ਪ੍ਰਧਾਨ ਸ਼ਾਮਿਲ ਹੋਏ ਅਤੇ ਜਿਲਾ ਲੁਧਿਆਣਾ ਨੂੰ 7 ਜੋਨਾਂ ਵਿੱਚ ਵੰਡ ਕੇ ਡਿਉਟੀਆਂ ਲਗਾਈਆਂ ਗਈਆਂ।
ਜਥੇਬੰਦੀ ਦੇ ਜਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਚੰਗਣ ਨੇ ਆਖਿਆ ਕਿ ਹਰੇਕ ਜੋਨ ਆਪਣੇ ਬਲਾਕਾਂ ਵਿੱਚ ਅਧਿਆਪਕਾਂ ਤੱਕ ਪਹੁੰਚ ਕਰਕੇ ਲਿਸਟਾਂ ਤਿਆਰ ਕਰੇਗਾ ਅਤੇ ਸਮਾਗਮ ਦੀ ਸਫਲਤਾ ਵਾਸਤੇ ਤਨਦੇਹੀ ਨਾਲ ਆਪਣਾ ਯੋਗਦਾਨ ਪਾਵੇਗਾ।
Leave a Comment
Your email address will not be published. Required fields are marked with *