ਲੁਧਿਆਣਾ 9 ਜਨਵਰੀ (ਵਰਲਡ ਪੰਜਾਬੀ ਟਾਈਮਜ਼)
ਅਨੁਸੂਚਿਤ ਅਤੇ ਪਛੜੀਆਂ ਜਾਤੀਆਂ ਦੇ ਅਧਿਆਪਕਾਂ ਦੇ ਹਿੱਤਾਂ ਦੀ ਪੈਰਵਾਈ ਕਰਨ ਵਾਲੀ ਸਿਰਮੌਰ ਜਥੇਬੰਦੀ ਐਸ.ਸੀ /ਬੀ.ਸੀ ਅਧਿਆਪਕ ਯੂਨੀਅਨ ਦਾ ਵਫਦ ਜਿਲਾ ਪ੍ਰਧਾਨ ਭੁਪਿੰਦਰ ਸਿੰਘ ਚੰਗਣਾਂ ਦੀ ਅਗਵਾਈ ਹੇਠ ਜਿਲਾ ਸਿੱਖਿਆ ਅਫਸਰ ਐਲੀਮੈਂਟਰੀ ਲੁਧਿਆਣਾ ਸ. ਬਲਦੇਵ ਸਿੰਘ ਜੋਧਾਂ ਨੂੰ ਮਿਲਿਆ ਅਤੇ ਜਿਲੇ ਭਰ ਦੇ ਅਧਿਆਪਕਾਂ ਨੂੰ ਦਰਪੇਸ਼ ਸਮੱਸਿਆਵਾਂ ਸਬੰਧੀ ਡੀ. ਈ .ਓ ਲੁਧਿਆਣਾ ਨਾਲ ਵਿਚਾਰ ਚਰਚਾ ਹੋਈ।
ਜਿਸ ਦੇ ਤਹਿਤ ਜਥੇਬੰਦੀ ਵੱਲੋਂ ਸੈਂਟਰ ਮੁੱਖ ਅਧਿਆਪਕਾਂ ਦੀਆਂ ਤਰੱਕੀਆਂ ਜਲਦ ਕਰਨ, ਬਲਾਕ ਰਾਏਕੋਟ ਦੇ ਅਧਿਆਪਕਾਂ ਦੇ ਡੀਏ ਦੇ ਬਕਾਏ ਕਢਵਾਉਣ, 31 ਮਾਰਚ ਤੱਕ ਸੇਵਾ ਕਾਲ ਵਿੱਚ ਵਾਧਾ ਕਰਵਾਉਣ ਵਾਲੇ ਅਧਿਆਪਕਾਂ ਨੂੰ ਵਾਧਾ ਦੇਣ ਆਦਿ ਮਸਲਿਆਂ ਨੂੰ ਹੱਲ ਕਰਨ ਸਬੰਧੀ ਮੰਗ ਪੱਤਰ ਦਿੱਤਾ।
ਜ਼ਿਲ੍ਹਾ ਸਿੱਖਿਆ ਅਫਸਰ ਸ.ਬਲਦੇਵ ਸਿੰਘ ਜੋਧਾਂ ਨੇ ਯੂਨੀਅਨ ਦੇ ਵਫਦ ਦੀਆਂ ਮੰਗਾਂ ਨੂੰ ਮੰਨਣ ਦੀ ਸਹਿਮਤੀ ਪ੍ਰਗਟਾਈ।
ਜ਼ਿਲਾ ਪ੍ਰਧਾਨ ਸ. ਭੁਪਿੰਦਰ ਸਿੰਘ ਚੰਗਣ ਦੇ ਨਾਲ ਸੂਬਾ ਕਮੇਟੀ ਮੈਂਬਰ ਬਲਵਿੰਦਰ ਸਿੰਘ ਲਤਾਲਾ, ਦਰਸ਼ਨ ਸਿੰਘ ਡਾਂਗੋ, ਮਾਸਟਰ ਹਰਭਿੰਦਰ ਸਿੰਘ ਮੁੱਲਾਂਪੁਰ,ਜਗਜੀਤ ਸਿੰਘ ਝਾਂਡੇ,ਮਨੋਹਰ ਸਿੰਘ ਦਾਖਾ,ਬਲਦੇਵ ਸਿੰਘ ਮੁੱਲਾਂਪੁਰ, ਪਰਮਜੀਤ ਸਿੰਘ ਲੁਧਿਆਣਾ, ਸਤਨਾਮ ਸਿੰਘ ਜਗਰਾਉਂ, ਗੁਰਮੀਤ ਸਿੰਘ ਅਕਾਲਗੜ੍ਹ, ਬਲਵਿੰਦਰ ਕੁਮਾਰ, ਦਵਿੰਦਰ ਸਿੰਘ ਤੋਂ ਇਲਾਵਾ ਹੋਰ ਵੀ ਅਧਿਆਪਕ ਹਾਜਰ ਸਨ।
Leave a Comment
Your email address will not be published. Required fields are marked with *