ਫਰੀਦਕੋਟ, 5 ਦਸੰਬਰ (ਵਰਲਡ ਪੰਜਾਬੀ ਟਾਈਮਜ਼)
ਵਿਸ਼ਵ ਏਡਜ ਦਿਵਸ ਮੌਕੇ ਸ਼ੇਪ ਇੰਡੀਆ ਫਰੀਦਕੋਟ ਵਲੋਂ ਡੀ.ਆਰ.ਪੀ. ਰਮੇਸ਼ ਕੁਮਾਰ ਗੌਤਮ ਅਗਵਾਈ ਹੇਠ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਵਿਖੇ ਕਾਲਜ ਦੇ ਸਹਿਯੋਗ ਨਾਲ ਐੱਚ.ਆਈ.ਵੀ. ਏਡਜ ਬਾਰੇ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਗਿਆ। ਇਸ ਮੌਕੇ ਪਿ੍ਰੰਸੀਪਲ ਡਾ. ਸੰਜੇ ਜੋਸ਼ੀ ਨੇ ਸਭ ਨੂੰ ਜੀ ਆਇਆਂ ਆਖਦਿਆਂ ਐੱਚਆਈਵੀ ਦੇ ਫੈਲਣ ਦੇ ਕਾਰਨਾਂ ਬਾਰੇ ਜਾਣੂ ਕਰਵਾਇਆ। ਮੈਡੀਕਲ ਸੁਪਰਡੈਂਟ ਡਾ. ਨੀਤੂ ਕੱਕੜ ਨੇ ਕਿਹਾ ਕਿ ਐਚਆਈਵੀ ਦੀ ਵੱਧ ਰਹੀ ਕਰੋਪੀ ਨੂੰ ਦੇਖਦਿਆਂ ਸਾਨੂੰ ਲੋਕਾਂ ਨੂੰ ਹੋਰ ਜਾਗਰੂਕ ਕਰਨ ਦੀ ਲੋੜ ਹੈ, ਨਸ਼ੇ ਦੀ ਦਲਦਲ ’ਚ ਫਸੇ ਨੌਜਵਾਨ ਜੋ ਇੱਕ ਦੂਜੇ ਨਾਲ ਸੂਈ ਸਾਂਝੀ ਕਰਦੇ ਹਨ, ਉਹਨਾਂ ਦੇ ਕੇਸ ਜਿਆਦਾ ਆ ਰਹੇ ਹਨ। ਡਾ. ਬਿਰੇਸ਼ ਪਚੀਸੀਆ ਜੀ ਇਵੈਲਯੂਏਟਰ ਨੈਸ਼ਨਲ ਏਡਜ ਕੰਟਰੋਲ ਸੰਗਠਨ ਨੇ ਕਿਹਾ ਕਿ ਐੱਚ.ਆਈ.ਵੀ ਅਤੇ ਬਹੁਤ ਵਧੀਆ ਤਰੀਕੇ ਨਾਲ ਕੰਮ ਕਰ ਰਹੀ ਹੈ ਅਤੇ ਇੱਕ ਟੀਚਾ ਮਿੱਥਿਆ ਹੈ ਕਿ 2030 ਤੱਕ ਐਚ.ਆਈ.ਵੀ. ਮੁਕਤ ਭਾਰਤ ਬਣਾਉਣਾ। ਇਸ ਮੌਕੇ ਯੋਧਵੀਰ ਸਿੰਘ ਢਿੱਲਵਾਂ ਕਲਸਟਰ ਸੰਪਰਕ ਕਰਮਚਾਰੀ ਨੇ ਦੱਸਿਆ ਕਿ ਐੱਚ.ਆਈ.ਵੀ. ਇੱਕ ਵਾਇਰਸ ਹੈ, ਜੋ ਸਾਡੇ ਸਰੀਰ ’ਚ ਦਾਖਲ ਹੋ ਕੇ ਸਾਡੀ ਰੋਗ ਪ੍ਰਤੀਰੋਧਕ ਸ਼ਮਤਾ ਘੱਟ ਕਰ ਦਿੰਦਾ ਹੈ, ਸਰੀਰ ਨੂੰ ਖੋਖਲਾ ਕਰ ਦਿੰਦਾ ਹੈ ਅਤੇ ਸਰੀਰ ਕਈ ਬੀਮਾਰੀਆਂ ਦਾ ਸ਼ਿਕਾਰ ਹੋ ਜਾਂਦਾ ਹੈ। ਇਹਨਾਂ ਬੀਮਾਰੀਆਂ ਦਾ ਸਮੂਹ ਏਡਜ ਦਾ ਰੂਪ ਧਾਰਨ ਕਰ ਲੈਂਦਾ ਹੈ, ਸੰਕ੍ਰਮਿਤ ਵਿਅਕਤੀ ਇਸ ਦੀ ਦਵਾਈ ਖਾਂਦਾ ਰਹੇ ਤਾਂ ਤੰਦਰੁਸਤ ਜੀਵਨ ਜਿਊਂ ਸਕਦਾ।
Leave a Comment
Your email address will not be published. Required fields are marked with *