ਕੋਟਕਪੂਰਾ, 23 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਨੌਜਵਾਨ ਫੁੱਟਬਾਲ ਕਲੱਬ, ਐੱਨ.ਆਰ.ਆਈ. ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਦੋ ਰੋਜਾ 26, 27 ਨਵੰਬਰ 2023 ਨੂੰ ਚੌਥਾ ਫੁੱਟਬਾਲ ਟੂਰਨਾਮੈਂਟ ਖੇਡ ਸਟੇਡੀਅਮ ਪਿੰਡ ਪੰਜਗਰਾਈਂ ਕਲਾਂ ਜਿਲਾ ਫਰੀਦਕੋਟ ਵਿਖੇ ਕਰਵਾਇਆ ਜਾ ਰਿਹਾ ਹੈ। ਸਵਾ: ਦਿਲਬਾਗ ਸਿੰਘ ਬਰਾੜ ਸਾਬਕਾ ਚੇਅਰਮੈਨ ਮਾਰਕਿਟ ਕਮੇਟੀ ਕੋਟਕਪੂਰਾ ਦੇ ਬੇਟੇ ਯੂਥ ਕਾਂਗਰਸ ਆਗੂ ਸੁਮੀਤ ਬਰਾੜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਖੇਡ ਟੂਰਨਾਮੈਂਟ ’ਚ ਹਲਕਾ ਕੋਟਕਪੂਰਾ ਤੋਂ ਸੀਨੀਅਰ ਕਾਂਗਰਸੀ ਆਗੂ ਅਜੈਪਾਲ ਸਿੰਘ ਸੰਧੂ, ਉਹਨਾ ਦੇ ਬੇਟੇ ਸ਼ਾਹਬਾਜ ਸਿੰਘ ਸੰਧੂ ਸਮੇਤ ਹੋਰ ਕਈ ਸੀਨੀਅਰ ਆਗੂ ਪਹੁੰਚੇ ਰਹੇ ਹਨ। ਉਹਨਾਂ ਅੱਗੇ ਦੱਸਿਆ ਕਿ ਇਸ ਫੁੱਟ ਟੂਰਨਾਮੈਂਟ ’ਚ ਪਹਿਲਾਂ ਇਨਾਮ 15 ਹਜਾਰ, ਦੂਜਾ ਇਨਾਮ 11 ਹਜਾਰ, ਤੀਜਾ ਇਨਾਮ 31 ਹਜਾਰ ਅਤੇ ਚੌਥਾ ਇਨਾਮ 21 ਹਜਾਰ ਰੁਪਏ ਦਿੱਤੇ ਜਾਣਗੇ। ਜ਼ਿਕਰਯੋਗ ਹੈ ਕਿ ਇਸ ਟੂਰਨਾਮੈਂਟ ਦਾ ਉਦਘਾਟਨ ਅਤੇ ਇਨਾਮ ਵੰਡਣ ਦੀ ਰਸਮ ਸੁਮੀਤ ਸਿੰਘ ਬਰਾੜ ਕਰਨਗੇ। ਟੂਰਨਾਮੈਂਟ ਦੇ ਅੰਤ ਵਿੱਚ ਗੁਰੂ ਕਾ ਲੰਗਰ ਅਤੁੱਟ ਵਰਤਿਆ ਜਾਵੇਗਾ।