ਕੋਟਕਪੂਰਾ, 4 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਨਵੇਂ ਸਾਲ ਦਾ ਉਤਸ਼ਾਹ ਹਰ ਕਿਸੇ ਵਿੱਚ ਦੇਖਣ ਨੂੰ ਮਿਲਦਾ ਹੈ, ਇਸੇ ਉਤਸ਼ਾਹ ਅਤੇ ਚਾਅ ਨੂੰ ਧਿਆਨ ’ਚ ਰੱਖਦੇ ਹੋਏ ਡਾਇਰੈਕਟਰ ਪਿ੍ਰੰਸੀਪਲ ਸ਼੍ਰੀਮਾਨ ਧਵਨ ਕੁਮਾਰ ਜੀ ਨੇ ਐੱਸ.ਬੀ.ਆਰ.ਐੱਸ. ਗੁਰੂ ਕੁਲ ਸਕੂਲ ’ਚ ਸਾਰੇ ਅਧਿਆਪਕਾਂ ਨਾਲ ਮਿਲ ਕੇ ਬਹੁਤ ਧੂਮ-ਧਾਮ ਨਾਲ ਨਵੇਂ ਸਾਲ ਦਾ ਜਸ਼ਨ ਮਨਾਇਆ, ਸਭ ਤੋਂ ਪਹਿਲਾਂ ਦਿਵਯ ਜਯੋਤੀ ਜਗਾ ਕੇ ਦਿਨ ਦੀ ਸ਼ੁਰੂਆਤ ਕੀਤੀ ਗਈ। ਡਾਇਰੈਕਟਰ ਪਿ੍ਰੰਸੀਪਲ ਧਵਨ ਕੁਮਾਰ ਜੀ ਘਰ ਵਾਲਿਆਂ ਨੂੰ ਨਵੇਂ ਸਾਲ ਦੀਆਂ ਵਧਾਈਆਂ ਦਿੱਤੀਆਂ ਗਈਆਂ। ਉਸ ਤੋਂ ਬਾਅਦ ਸਾਰੇ ਅਧਿਆਪਕਾਂ ਨੇ ਸਹੁੰ ਚੁੱਕਣ ਦੀ ਰਸਮ ਅਦਾ ਕੀਤੀ। ਅਧਿਆਪਕਾਂ ਦੇ ਮਨੋਰੰਜਨ ਲਈ ਇੱਕ ਮਿੰਟ ਵਾਲੀਆਂ ਖੇਡਾਂ ਵੀ ਕਰਵਾਈਆਂ ਗਈਆਂ। ਜਿੱਤਣ ਵਾਲੇ ਅਧਿਆਪਕਾਂ ਨੂੰ ਇਨਾਮ ਵੀ ਦਿੱਤੇ ਗਏ। ਸਕੂਲ ਡਾਇਰੈਕਟਰ ਪਿ੍ਰੰਸੀਪਲ ਸ਼੍ਰੀਮਾਨ ਧਵਨ ਕੁਮਾਰ ਜੀ ਨੇ ਤੋਹਫੇ ਦੇ ਕੇ ਸੁਭਕਾਮਨਾਵਾਂ ਦਿੱਤੀਆਂ ਉਹਨਾਂ ਵੱਲੋਂ ਸਵੇਰ ਦੇ ਨਾਸ਼ਤੇ ਅਤੇ ਰਾਤ ਦੇ ਖਾਣੇ ਦਾ ਪ੍ਰਬੰਧ ਵੀ ਕੀਤਾ ਗਿਆ ਸੀ। ਸਾਰੇ ਅਧਿਆਪਕਾਂ ਨੇ ਮਿਲ ਕੇ ਓਪਨ ਡਾਂਸ ਵੀ ਕੀਤਾ ਅਤੇ ਨਵੇਂ ਸਾਲ ਦੀ ਸ਼ੁਰੂਆਤ ਬਹੁਤ ਹੀ ਵਧੀਆ ਅਤੇ ਖ਼ੁਸ਼ਨੁਮਾ ਤਰੀਕੇ ਨਾਲ਼ ਕੀਤੀ।
Leave a Comment
Your email address will not be published. Required fields are marked with *