ਕੋਟਕਪੂਰਾ, 16 ਮਾਰਚ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਥਾਨਕ ਸ਼ਹਿਰ ਦੇ ਪੱਤਰਕਾਰਾਂ ਦੀ ਸੰਸਥਾ ਕਰ ਭਲਾ ਹੋ ਭਲਾ ਪ੍ਰੈਸ ਕਲੱਬ ਦੇ ਅਧਿਕਾਰੀਆਂ ਅਤੇ ਮੈਂਬਰਾਂ ਦੀ ਜਾਣਕਾਰੀ ਵਾਲਾ ਕੈਲੰਡਰ ਐਸਐਸਪੀ ਹਰਜੀਤ ਸਿੰਘ ਵੱਲੋਂ ਰਿਲੀਜ ਕੀਤਾ ਗਿਆ। ਇਸ ਸਮੇਂ ਕਲੱਬ ਦੇ ਪ੍ਰਧਾਨ ਚਰਨਦਾਸ ਗਰਗ ਨੇ ਦੱਸਿਆ ਕਿ ਇਹ ਕੈਲੰਡਰ ਅਪਰੈਲ ਤੋਂ ਮਾਰਚ ਤੱਕ ਦੇ ਵਿੱਤੀ ਸਾਲ ਦੇ ਹਿਸਾਬ ਨਾਲ ਬਣਾਇਆ ਗਿਆ ਹੈ ਅਤੇ ਇਸ ’ਚ ਕਲੱਬ ਦੇ ਸਾਰੇ ਮੈਂਬਰਾਂ ਅਤੇ ਅਹੁਦੇਦਾਰਾਂ ਦੇ ਵੇਰਵੇ ਸਮੇਤ ਉਨ੍ਹਾਂ ਦੀਆਂ ਫੋਟੋਆਂ ਵੀ ਦਿੱਤੀਆਂ ਗਈਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਸਾਡੇ ਕਲੱਬ ਵੱਲੋਂ ਪਲਸ ਪੋਲੀਓ ਕੈਂਪ, ਮੁਫਤ ਮੈਡੀਕਲ ਕੈਂਪ, ਖੂਨਦਾਨ ਕੈਂਪ ਲਾਉਣਾ, ਲੋੜਵੰਦ ਲੜਕੀਆਂ ਦੇ ਵਿਆਹ ਕਰਵਾਉਣਾ ਆਦਿ ਸਮਾਜ ਸੇਵਾ ਦੇ ਕੰਮ ਵੀ ਕੀਤੇ ਜਾਂਦੇ ਹਨ। ਇਸ ਸਮੇਂ ਐਸਐਸਪੀ ਨੇ ਕਲੱਬ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੱਤਰਕਾਰੀ ਦੇ ਨਾਲ-ਨਾਲ ਸਮਾਜ ਸੇਵਾ ਦੇ ਕੰਮ ਕਰਨਾ ਬਹੁਤ ਵਧੀਆ ਕੰਮ ਹੈ ਅਤੇ ਹਰ ਸੰਸਥਾ ਨੂੰ ਸਮਾਜ ਸੇਵਾ ਦੇ ਕੰਮ ਕਰਨੇ ਚਾਹੀਦੇ ਹਨ। ਇਸ ਸਮੇਂ ਕਲੱਬ ਦੇ ਚੇਅਰਮੈਨ ਡਾ. ਜਸਕਰਨ ਸਿੰਘ ਸੰਧਵਾ, ਸਰਪ੍ਰਸਤ ਸਾਮ ਸੁੰਦਰ ਅਰੋੜਾ, ਮੁੱਖ ਸੰਪਾਦਕ ਭਾਰਤ ਪੂਜਾ ਅਖਬਾਰ, ਮੀਤ ਪ੍ਰਧਾਨ ਰਾਜੂ ਕੰਡਾ, ਸਤਨਾਮ ਸਿੰਘ ਖੱਬੂ, ਜਨਰਲ ਸਕੱਤਰ ਕਮਲ ਕਟਾਰੀਆ, ਡਾ. ਰਣਜੀਤ ਸਿੰਘ ਸਿੱਧੂ, ਕਿ੍ਰਸ਼ਨ ਧੀਂਗੜਾ, ਚੰਦਰ ਗਰਗ ਆਦਿ ਵੀ ਹਾਜਰ ਸਨ।
Leave a Comment
Your email address will not be published. Required fields are marked with *