ਟੀਚਿੰਗ ਸਟਾਫ ’ਚੋਂ ਮਿਸ ਅਮਨਦੀਪ ਕੌਰ ਅਤੇ ਨਾਨ ਟੀਚਿੰਗ ’ਚੋਂ ਮਿਸ ਗੀਨੂੰ ਨੂੰ ਮਿਲਿਆ ਐਵਾਰਡ
ਕੋਟਕਪੂਰਾ, 6 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਐੱਸ.ਬੀ.ਆਰ.ਐੱਸ. ਗੁਰੂਕੁਲ (ਮਹਿਣਾ) ਦੇ ਡਾਇਰੈਕਰ/ਪਿ੍ਰੰਸੀਪਲ ਧਵਨ ਕੁਮਾਰ ਦੇ ਮਾਰਗ ਦਰਸ਼ਨ ਹੇਠ ਚੱਲ ਰਹੀ ਅਜਿਹੀ ਸਿੱਖਿਆ ਸੰਸਥਾ ਹੈ, ਜਿੱਥੇ ਵਿਦਿਆਰਥੀਆਂ ਦੇ ਨਾਲ-ਨਾਲ ਅਧਿਆਪਕਾਂ ਨੂੰ ਵੀ ਉਤਸ਼ਾਹਿਤ ਕਰਨ ਲਈ ਵਿਭਿੰਨ ਪ੍ਰਕਾਰ ਦੇ ਪ੍ਰੋਗਰਾਮ ਕਰਵਾਏ ਜਾਂਦੇ ਹਨ। ਇਸੇ ਲਈ ਨਵੇਂ ਸਾਲ ਮੌਕੇ ‘ਗੁਰੂਕੁਲ ਸਟਾਰ ਐਵਾਰਡ’ ਦੀ ਸ਼ੁਰੂਆਤ ਕੀਤੀ ਗਈ ਹੈ, ਜੋ ਹਰ ਤਿੰਨ ਮਹੀਨੇ ਬਾਅਦ ਦਿੱਤਾ ਜਾਵੇਗਾ, ਜਿਸ ’ਚ ਇਸ ਵਾਰ ਟੀਚਿੰਗ ਸਟਾਫ਼ ’ਚੋਂ ਮਿਸ ਅਮਨਦੀਪ ਕੌਰ ਤੇ ਨਾਨ-ਟੀਚਿੰਗ ’ਚੋਂ ਮਿਸ ਗੀਨੂੰ ਨੇ ‘ਗੁਰੂਕੁਲ ਸਟਾਰ ਐਵਾਰਡ’ ਪ੍ਰਾਪਤ ਕੀਤਾ। ਡਾਇਰੈਕਟਰ/ਪਿ੍ਰੰਸੀਪਲ ਧਵਨ ਕੁਮਾਰ ਵਲੋਂ ਉਹਨਾਂ ਨੂੰ ਤੋਹਫ਼ਾ, ਮੂਵੀ ਟਿਕਟ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸੇ ਤਰਾਂ ਹਰ ਮਹੀਨੇ ‘ਇੰਪਲੋਏ ਆਫ਼ ਦਾ ਮੰਥ’ ਤੇ ਮੋਸਟ ਐਕਟਿਵ ਇੰਪਲੋਏ’ ਦਾ ਖਿਤਾਬ ਦੇਣ ਦੀ ਸ਼ੁਰੂਆਤ ਵੀ ਕੀਤੀ ਗਈ ਹੈ। ਇਸ ਖਿਤਾਬ ਤੇ ਐਵਾਰਡ ਲਈ ਕੁਝ ਪੈਰਾਮੀਟਰ ਵੀ ਰੱਖੇ ਗਏ ਹਨ, ਜੋ ਇਨਾਂ ਨੂੰ ਪੂਰਾ ਕਰਨਗੇ, ਉਹ ਇਸ ਖਿਤਾਬ ਤੇ ਐਵਾਰਡ ਨੂੰ ਆਪਣੇ ਨਾਮ ਕਰਨਗੇ। ਇਸ ਮਹੀਨੇ ਦੀ ਇੰਪਲੋਏ ਆਫ ਦਾ ਮੰਥ ਦਾ ਖਿਤਾਬ ਜੂਨੀਅਰ ਸਟਾਫ ’ਚੋਂ ਮਿਸ ਵੰਦਨਾ ਤੇ ਸੀਨੀਅਰ ਸਟਾਫ ’ਚੋਂ ਮਿਸ ਅਮਨਦੀਪ ਨੂੰ ਮਿਲਿਆ। ਮੋਸਟ ਐਕਟਿਵ ਇੰਪਲੋਏ ਦਾ ਖਿਤਾਬ ਜੂਨੀਅਰ ’ਚੋਂ ਮਿਸ ਹਰਜਿੰਦਰ ਅਤੇ ਸੀਨੀਅਰ ’ਚੋਂ ਮਿਸ ਜਗਮੀਤ ਨੂੰ ਮਿਲਿਆ। ਡਾਇਰੈਕਟਰ/ਪਿ੍ਰੰਸੀਪਲ ਧਵਨ ਕੁਮਾਰ ਨੇ ਸਾਰਿਆਂ ਨੂੰ ਸ਼ੁੱਭਕਾਮਨਾਵਾਂ ਦਿੰਦਿਆਂ ਕਿਹਾ ਕਿ ਪ੍ਰੋਗਰਾਮ ਦਾ ਉਦੇਸ਼ ਮਨੋਰੰਜਨ ਦੇ ਨਾਲ-ਨਾਲ ਅਧਿਆਪਕਾਂ ਨੂੰ ਹੋਰ ਕੁਸ਼ਲਤਾ ਨਾਲ ਕੰਮ ਕਰਨ ਦੀ ਪ੍ਰੇਰਨਾ ਦੇਣਾ ਵੀ ਹੈ।