ਕੋਟਕਪੂਰਾ, 4 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਵਿਦਿਆਰਥੀਆਂ ਨੂੰ ਸਾਡੇ ਗੌਰਵਮਈ ਸਿੱਖ ਇਤਿਹਾਸ ਤੋਂ ਜਾਣੂ ਕਰਵਾਉਣ ਅਤੇ ਇਸ ਨਾਲ ਜੋੜਨ ਲਈ ਐੱਸ.ਬੀ.ਆਰ.ਐੱਸ. ਗੂਰੂਕੁਲ ਸਕੂਲ ਵੱਲੋਂ ਹਮੇਸ਼ਾ ਹੀ ਉੱਦਮ ਕੀਤੇ ਜਾਂਦੇ ਹਨ। ਇਸੇ ਲਈ ਹੀ ਸ਼ਹੀਦੀ ਦਿਨਾਂ ਦੇ ਮੱਦੇਨਜਰ ਸਕੂਲ ਦੇ ਡਾਇਰੈਕਟਰ ਪਿ੍ਰੰਸੀਪਲ ਸ੍ਰੀਮਾਨ ਧਵਨ ਕੁਮਾਰ ਜੀ ਨੇ ਸ਼੍ਰੇਣੀ ਚੌਥੀ ਤੋਂ ਬਾਰਵੀਂ ਤੱਕ ਦੇ ਵਿਦਿਆਰਥੀਆਂ ਦੇ ਧਾਰਮਿਕ ਸਕੂਲ ਟਿ੍ਰਪ ਦਾ ਆਯੋਜਨ ਕੀਤਾ, ਦੋ ਦਿਨਾਂ ਦੀ ਇਸ ਯਾਤਰਾ ’ਚ ਵਿਦਿਆਰਥੀ ਅਤੇ ਅਧਿਆਪਕ ਸ਼ਨੀਵਾਰ ਨੂੰ ਸਵੇਰੇ 6.30 ਵਜੇ ਸਕੂਲ ਤੋਂ ਚੱਲੇ ਅਤੇ ਸਭ ਤੋਂ ਪਹਿਲਾਂ ਵਿਰਾਸਤ-ਏ-ਖਾਲਸਾ ਮਿਊਜੀਅਮ ਵਿੱਚ ਪਹੁੰਚੇ, ਜਿੱਥੇ ਉਹਨਾਂ ਨੂੰ ਸਾਹਿਬਜਾਦਿਆਂ ਦੀਆਂ ਸ਼ਹੀਦੀਆਂ ਦੇ ਇਤਿਹਾਸ ਬਾਰੇ ਵਿਸਥਾਰ ਨਾਲ ਦੱਸਿਆ ਗਿਆ ਕਿ ਕਿਵੇਂ ਵੱਡੇ ਸਾਹਿਬਜਾਦੇ ਚਮਕੌਰ ਦੀ ਜੰਗ ਵਿੱਚ ਸਹੀਦ ਹੋਏ ਅਤੇ ਛੋਟੇ ਸਾਹਿਬਜਾਦਿਆਂ ਨੂੰ ਨੀਹਾਂ ’ਚ ਚਿਣਵਾ ਕੇ ਸਹੀਦ ਕੀਤਾ ਗਿਆ। ਉਸ ਤੋਂ ਬਾਅਦ ਬਾਉਲੀ ਸਾਹਿਬ ਵਿਖੇ ਗਏ ਅਤੇ ਫਿਰ ਗੁਰਦੁਆਰਾ ਅਨੰਦਪੁਰ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋ ਕੇ ਉਥੋਂ ਦੇ ਇਤਿਹਾਸ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਕਿ ਕਿਸ ਤਰ੍ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਸਿਰਾਂ ਦੀ ਮੰਗ ਕਰਕੇ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ। ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਰਾਤ ਗੁਰਦੁਆਰਾ ਸ਼੍ਰੀ ਕੇਸਗੜ੍ਹ ਸਾਹਿਬ ਵਿੱਚ ਵੀ ਤਾਈ ਅਤੇ ਗੁਰਬਾਣੀ ਸਰਵਣ ਕੀਤੀ। ਅਗਲੇ ਦਿਨ ਵਿਦਿਆਰਥੀ ਮਾਤਾ ਨੈਣਾ ਦੇਵੀ ਦੇ ਦਰਸਨਾਂ ਲਈ ਵੀ ਗਏ। ਸਾਰੇ ਵਿਦਿਆਰਥੀ ਸੈਕਿਡ ਹੱਸਦੀਆਂ ਸਹੀਦੀਆਂ ਬਾਰੇ ਸੁਣ ਕੇ ਭਾਵਕ ਹੋਏ ਅਤੇ ਆਪਣੇ ਵਿਰਸੇ ਨਾਲ ਜੁੜਨ ਦਾ ਪ੍ਰਣ ਵੀ ਕੀਤਾ। ਇਸ ਟਿ੍ਰਪ ਵਿੱਚ ਪਿ੍ਰੰਸੀਪਲ ਸ਼੍ਰੀਮਾਨ ਧਵਨ ਕੁਮਾਰ ਜੀ ਮੈਡਮ ਅਮਨਦੀਪ ਕੌਰ, ਅਮਨਦੀਪ ਸਿੰਘ ਤੇ ਕੁਲਵਿੰਦਰ ਸਿੰਘ ਵਿਦਿਆਰਥੀਆਂ ਦੇ ਨਾਲ ਰਹੇ।
Leave a Comment
Your email address will not be published. Required fields are marked with *