ਕੋਟਕਪੂਰਾ, 29 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪੂਰੇ ਭਾਰਤ ਦੇਸ਼ ਦੇ ਪਛੜੀਆਂ ਸ੍ਰੇਣੀਆਂ ਦੀ ਭਲਾਈ ਲਈ 1977 ਤੋਂ ਲਮਕ ਰਹੀਆਂ ਮੰਡਲ ਅਯੋਗ ਦੀਆਂ ਸਿਫਾਰਸ਼ਾਂ ਲਾਗੂ ਕਰਕੇ ਪੱਛੜੀਆਂ ਸ੍ਰੇਣੀਆਂ ਨੂੰ ਸਮਾਜਿਕ ਨਿਆਂ ਅਤੇ ਬਰਾਬਰੀ ਦਾ ਰਾਹ ਖੋਲਣ ਵਾਲੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਸ੍ਰੀ ਵਿਸ਼ਵ ਨਾਥ ਪਰਤਾਪ ਸਿੰਘ ਜੀ ਨੂੰ ਅੱਜ ਅੰਬੇਦਕਰ ਚੌਂਕ ਅਬੋਹਰ ਵਿਖੇ ਸਮਾਜਿਕ ਸੰਸਥਾਵਾਂ ਦੇ ਆਗੂਆਂ ਨੇ ਇਕੱਠੇ ਹੋ ਕੇ ਪ੍ਰੀ ਨਿਰਵਾਣ ਦਿਵਸ ‘ਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ। ਮੀਟਿੰਗ ਵਿੱਚ ਰਾਜੇਸ਼ ਕੁਮਾਰ ਨੁਗਰੀਆ ਨੇ ਦੱਸਿਆ ਕਿ 6 ਦਸੰਬਰ ਨੂੰ ਅਬੋਹਰ ਵਿੱਚ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਦਾ ਪ੍ਰੀ ਨਿਰਵਾਣ ਦਿਵਸ ਵੱਡੇ ਪੱਧਰ ‘ਤੇ ਮਨਾਇਆ ਜਾਵੇਗਾ। ਇਸ ਮੌਕੇ ਗੁਰਮੀਤ ਸਿੰਘ ਪਰਜਾਪਤੀ ਨੇ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਦਾ ਪ੍ਰੀ ਨਿਰਵਾਣ ਦਿਵਸ ਮਨਾਉਣ ਅਤੇ ਤਿਆਰੀ ਕਰਨ ਲਈ ਦਿਨ ਵੀਰਵਾਰ ਸ਼ਾਮ 5-00 ਵਜੇ ਨਗਰ ਨਿਗਮ ਦਫਤਰ ਅਬੋਹਰ ਵਿਖੇ ਰੱਖੀ ਗਈ ਮੀਟਿੰਗ ਵਿੱਚ ਸਾਰੇ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਅਤੇ ਸਮਾਜ ਸੇਵੀਸਾਥੀਆਂ ਨੂੰ ਪਹੁੰਚਣ ਦੀ ਅਪੀਲ ਕੀਤੀ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪੂਰਨ ਚੰਦ ਧੌਲੀਆ, ਰਾਮ ਪਰਤਾਪ ਸੇਵਾ ਮੁਕਤ ਜਿਲੇਦਾਰ, ਪ੍ਰੋਫੈਸਰ ਹਰੀਸ਼ ਸਿਰੋਹਾ, ਬੰਟੀ ਸਰਵਟਾ ਆਦਿ ਵੀ ਮੌਜੂਦ ਸਨ।