ਔਰਤ ਹਮੇਸ਼ਾ ਤੋਂ ਹੀ ਪੁਰਸ਼ ਪ੍ਰਧਾਨ ਸੋਚ ਦੀ ਭੇਂਟ ਚੜ੍ਹਦੀ ਆਈ ਹੈ। ਪੁਰਸ਼ ਨੇ ਹਮੇਸ਼ਾ ਉਸ ਨੂੰ ਪਰਦੇ ਵਿੱਚ ਅਤੇ ਘਰ ਦੀ ਬਰੂਹਾਂ ਤੱਕ ਸੀਮਤ ਰੱਖਿਆ। ਜਿਵੇਂ ਜਿਵੇਂ ਸਿੱਖਿਆ ਦੀ ਰੌਸ਼ਨੀ ਔਰਤਾਂ ਦੀ ਜ਼ਿੰਦਗੀ ਵਿੱਚ ਆਉਂਦੀ ਗਈ, ਉਹਨਾਂ ਦੇ ਜੀਵਨ ਵਿੱਚ ਹਨੇਰਾ ਦੂਰ ਹੋਣਾ ਸ਼ੁਰੂ ਹੋਇਆ ਪਰੰਤੂ ਉਹ ਹਜੇ ਤੱਕ ਖ਼ਤਮ ਨਹੀਂ ਹੋਇਆ ਕਿਉਂਕਿ ਔਰਤਾਂ ਦੀ ਸਿੱਖਿਅਤ ਦਰ ਮਰਦਾਂ ਨਾਲੋਂ ਹਜੇ ਵੀ ਘੱਟ ਹੈ। ਲੜਕੀਆਂ ਦੇ ਮਾਤਾ ਪਿਤਾ ਦੀ ਇਹ ਸੋਚ ਹੁੰਦੀ ਹੈ ਕਿ ਲੜਕੀ ਨੇ ਤਾਂ ਸਹੁਰੇ ਘਰ ਜਾ ਕੇ ਚੁੱਲ੍ਹਾ ਚੌਂਕਾ ਹੀ ਕਰਨਾ ਹੈ ਇਸ ਨੇ ਪੜ ਕੇ ਕੀ ਲੈਣਾ।ਸਾਡੀ ਇਹੋ ਸੋਚ ਹੀ ਔਰਤਾਂ ਨੂੰ ਕਮਜ਼ੋਰ ਕਰਦੀ ਹੈ।ਘਰ ਦੀ ਗ਼ਰੀਬੀ ਅਤੇ ਪੈਸੇ ਦੀ ਅਣਹੋਂਦ ਵੀ ਲੜਕੀਆਂ ਦੀ ਅੱਧ ਵਿਚਕਾਰ ਪੜ੍ਹਾਈ ਛੱਡਣ ਜਾ ਮੁੱਖ ਕਾਰਨ ਬਣਦੀ ਹੈ। ਪ੍ਰੰਤੂ ਹੌਲੀ ਹੌਲੀ ਹੁਣ ਸਰਕਾਰ ਵੀ ਚਾਹੁੰਦੀ ਹੈ ਕਿ ਔਰਤ ਸਿੱਖਿਅਤ ਹੋਵੇ,ਉਹ ਵੀ ਥੋੜੀਆਂ ਥੋੜੀਆਂ ਕੋਸ਼ਿਸ਼ਾਂ ਕਰ ਰਹੀ ਹੈ। ਪਿਛਲੇ ਦਿਨ ਹੀ ਹਰਿਆਣਾ ਸਰਕਾਰ ਨੇ ਐਲਾਨ ਕੀਤਾ ਹੈ ਕਿ ਜਿਨ੍ਹਾਂ ਪਰਿਵਾਰਾਂ ਦੀ ਸਲਾਨਾ ਆਮਦਨ ਇੱਕ ਲੱਖ ਅੱਸੀਂ ਹਜ਼ਾਰ ਜਾਂ ਉਸ ਤੋਂ ਘੱਟ ਹੈ ਉਹਨਾਂ ਪਰਿਵਾਰਾਂ ਦੀਆਂ ਲੜਕੀਆਂ ਦੇ ਸਰਕਾਰੀ ਅਤੇ ਪ੍ਰਾਈਵੇਟ ਕਾਲਜ ਦੀ ਪੂਰੀ ਫ਼ੀਸ ਅਤੇ ਜਿਨ੍ਹਾਂ ਪਰਿਵਾਰਾਂ ਦੀ ਆਮਦਨ ਇੱਕ ਲੱਖ ਅੱਸੀਂ ਹਜ਼ਾਰ ਤੋਂ ਤਿੰਨ ਲੱਖ ਤੱਕ ਹੈ ਉਹਨਾਂ ਦੀ ਅੱਧੀ ਫ਼ੀਸ ਮਾਫ਼ ਕੀਤੀ ਜਾਵੇਗੀ।ਇਹ ਸਰਕਾਰ ਦੀ ਚੰਗੀ ਪਹਿਲ ਹੈ ਤਾਂ ਜ਼ੋ ਕੋਈ ਵੀ ਲੜਕੀ ਪੈਸੇ ਦੀ ਕਮੀਂ ਕਰਕੇ ਉਚੇਰੀ ਸਿੱਖਿਆ ਹਾਸਿਲ ਕਰਨ ਤੋਂ ਪਿੱਛੇ ਨਾ ਰਹਿ ਸਕੇ। ਹਰਿਆਣਾ ਸਰਕਾਰ ਦਾ ਇਹ ਫੈਸਲਾ ਸ਼ਲਾਘਾਯੋਗ ਅਤੇ ਸਵਾਗਤਯੋਗ ਹੈ, ਬਾਕੀ ਸੂਬਿਆਂ ਨੂੰ ਵੀ ਹਰਿਆਣਾ ਸਰਕਾਰ ਦੀ ਤਰਾਂ ਔਰਤਾਂ ਦੀ ਸਿੱਖਿਆ ਲਈ ਉਪਰਾਲੇ ਕਰਨੇ ਚਾਹੀਦੇ ਹਨ ਤਾਂ ਜ਼ੋ ਕੋਈ ਵੀ ਲੜਕੀ ਅਨਪੜ੍ਹ ਨਾ ਰਹਿ ਸਕੇ ਫਿਰ ਹੀ ਸਾਡੇ ਦੇਸ਼ ਦਾ ਬੇਟੀ ਬਚਾਓ ਬੇਟੀ ਪੜ੍ਹਾਓ ਦਾ ਸੁਪਨਾ ਪੂਰਾ ਹੋਵੇਗਾ।

ਰਜਵਿੰਦਰ ਪਾਲ ਸ਼ਰਮਾ
ਪਿੰਡ ਕਾਲਝਰਾਣੀ
ਡਾਕਖਾਨਾ ਚੱਕ ਅਤਰ ਸਿੰਘ ਵਾਲਾ
ਤਹਿ ਅਤੇ ਜ਼ਿਲ੍ਹਾ-ਬਠਿੰਡਾ
7087367969