ਕੋਟਕਪੂਰਾ, 4 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਨੇੜਲੇ ਪਿੰਡ ਦੁਆਰੇਆਣਾ ਵਿਖੇ ਕੁੱਲ ਹਿੰਦ ਖੇਤ ਮਜਦੂਰ ਯੂਨੀਅਨ ਦੇ ਪ੍ਰਧਾਨ ਠਾਕੁਰ ਸਿੰਘ ਦੀ ਅਗਵਾਈ ਹੇਠ ਮੀਟਿੰਗ ਹੋਈ। ਉਹਨਾਂ ਇਸ ਸਮੇਂ ਪਿੰਡ ਦੇ ਹੀ ਇੱਕ ਸਾਥੀ, ਜੋ ਕੁਝ ਦਿਨ ਪਹਿਲਾਂ ਅਕਾਲ ਚਲਾਣਾ ਕਰ ਗਿਆ ਸੀ, ਸਬੰਧ ਵਿੱਚ ਵੀ ਰੋਸ ਪ੍ਰਗਟ ਕੀਤਾ ਗਿਆ। ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਔਰਤਾਂ ਦੇ ਖਾਤਿਆਂ ’ਚ ਹਜਾਰ ਰੁਪਏ ਦਾ ਕੀਤਾ ਵਾਅਦਾ ਪੂਰਾ ਕਰੇ। ਬੁਢਾਪਾ ਪੈਨਸ਼ਨ 2500 ਕਰਨ, ਮਨਰੇਗਾ ਨੂੰ 200 ਦਿਨ ਪੂਰਾ ਕੰਮ ਦੇਣ, ਮਨਰੇਗਾ ਦੀ ਦਿਹਾੜੀ 600 ਰੁਪਏ ਕਰਨ, ਪੰਜ-ਪੰਜ ਮਰਲੇ ਮਕਾਨ ਦੀ ਉਸਾਰੀ ਲਈ ਵੀ ਲੋੜਵੰਦ ਮਜਦੂਰਾਂ ਨੂੰ ਦੇਣ, ਕੁਝ ਮਜਦੂਰਾਂ ਦੇ ਮਕਾਨਾਂ ਦੀ ਉਸਾਰੀ ਕਰਨ ਵਾਲੀ ਹੈ, ਉਹਨਾਂ ਦੀ ਉਸਾਰੀ ਲਈ ਉਹਨਾਂ ਦੇ ਖਾਤਿਆਂ ’ਚ ਸਰਕਾਰ ਵੱਲੋਂ ਮੁਆਵਜੇ ਪਾਏ ਜਾਣ। ਉਹਨਾਂ ਦੱਸਿਆ ਕਿ ਮਜਦੂਰਾਂ ਨੂੰ ਝੋਨਾ ਲਵਾਉਣ ਸਮੇਂ ਸਰਕਾਰੀ ਲਵਾਈ ਦੇ ਰੇਟਾਂ ’ਤੇ ਕਰਵਾਈ ਜਾਵੇ। ਬੁਲਾਰਿਆਂ ਨੇ ਦੱਸਿਆ ਕਿ ਮਨਰੇਗਾ ’ਚ ਕੰਮ ਕਰਨ ਵਾਲੇ ਮਜਦੂਰਾਂ ਦੀਆਂ ਮੰਗਾਂ ਮਨਾਉਣ ਲਈ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਉਪਰੋਕਤ ਤੋਂ ਇਲਾਵਾ ਕਾਮਰੇਡ ਠਾਕੁਰ ਸਿੰਘ, ਕਾਮਰੇਡ ਨਛੱਤਰ ਸਿੰਘ, ਚਰਨ ਸਿੰਘ, ਹਰਜੀਤ ਕੌਰ, ਗੁਰਮੀਤ ਕੌਰ, ਕਾਕਾ ਸਿੰਘ, ਚਰਨਜੀਤ ਕੌਰ, ਪ੍ਰੀਤਮ ਕੌਰ, ਗੁਰਦੀਪ ਕੌਰ, ਰੇਸ਼ਮ ਸਿੰਘ, ਗੁਰਚਰਨ ਸਿੰਘ, ਬਲਵਿੰਦਰ ਕੌਰ ਸਮੇਤ ਹੋਰ ਖੇਤ ਮਜਦੂਰ ਯੂਨੀਅਨ ਦੇ ਆਗੂ ਵੀ ਹਾਜਰ ਸਨ।
Leave a Comment
Your email address will not be published. Required fields are marked with *