ਪਿਛਲੇ ਦਿਨੀਂ ਉੱਤਰ ਪ੍ਰਦੇਸ਼ ਦੇ ਬਾਂਦਾ ਵਿੱਚ ਇੱਕ ਦਲਿਤ ਔਰਤ ਨਾਲ ਬਲਾਤਕਾਰ ਕਰਨ ਤੋਂ ਬਾਅਦ ਉਸ ਦੇ ਤਿੰਨ ਟੁਕੜੇ ਕਰਕੇ ਮਾਰਨ ਦੀ ਘਟਨਾ ਸਾਹਮਣੇ ਆਈ ਹੈ।ਪੀੜਤ ਔਰਤ ਮੁਲਜ਼ਮ ਦੇ ਘਰ ਕੰਮ ਕਰਦੀ ਸੀ। ਉੱਤਰ ਪ੍ਰਦੇਸ਼ ਹੀ ਨਹੀਂ ਕੋਈ ਵੀ ਸੂਬਾ ਦੇਖ ਲਈਏ ਔਰਤਾਂ ਨਾਲ ਹੋਣ ਵਾਲੇ ਸ਼ੋਸ਼ਣ ਵਿੱਚ ਘੱਟ ਨਹੀਂ।ਹਰ ਰੋਜ਼ ਕਿਤੇ ਨਾ ਕਿਤੇ ਔਰਤ ਨਾਲ ਹੁੰਦੀਆਂ ਬਦਸਲੂਕੀਆਂ ਅਤੇ ਧੱਕੇਸ਼ਾਹੀ ਦੀਆਂ ਖ਼ਬਰਾਂ ਸੁਣਨ ਨੂੰ ਮਿਲਦੀਆਂ ਹਨ। ਇਹਨਾਂ ਕੇਸਾਂ ਵਿੱਚ ਰਿਪੋਰਟ ਦਰਜ ਕਰਨਾ ਤਾਂ ਦੂਰ ਦੀ ਗੱਲ ਪੁਲਿਸ ਪੀੜਤ ਧਿਰ ਦੀ ਗੱਲ ਵੀ ਨਹੀਂ ਸੁਣਦੀ।ਜੇਕਰ ਕਿਤੇ ਸਰਕਾਰੀ ਅਤੇ ਪ੍ਰਸ਼ਾਸਨਿਕ ਦਬਾਅ ਕਰਕੇ ਕੇਸ ਰਜਿਸਟਰਡ ਵੀ ਹੋ ਜਾਂਦਾ ਹੈ ਤਾਂ ਰਾਜਨੀਤਕ ਪਹੁੰਚ ਅਤੇ ਰਿਸ਼ਵਤਖੋਰੀ ਕਰਕੇ ਮੁਲਜ਼ਮ ਬਾ ਇੱਜ਼ਤ ਬਰੀ ਕਰ ਦਿੱਤੇ ਜਾਂਦੇ ਹਨ। ਅਜਿਹੇ ਕੇਸ ਅਦਾਲਤ ਵਿੱਚ ਸਾਲਾਂ ਬੱਧੀ ਚਲਦੇ ਰਹਿੰਦੇ ਹਨ।ਕਈ ਵਾਰ ਤਾਂ ਪੀੜਤ ਵਿਅਕਤੀ ਹੀ ਇਨਸਾਫ਼ ਦੀ ਉਡੀਕ ਕਰਦਾ ਹੋਇਆ ਦੁਨੀਆਂ ਤੋਂ ਰੁਖ਼ਸਤ ਹੋ ਜਾਂਦਾਂ ਹੈ। ਔਰਤਾਂ ਦੀ ਸੁਰੱਖਿਆ ਲਈ ਬਣਾਏ ਗਏ ਕਾਨੂੰਨ ਕੇਵਲ ਕਿਤਾਬੀ ਗਿਆਨ ਵਿੱਚ ਹੀ ਮੌਜੂਦ ਹਨ ਜਿਹਨਾਂ ਤੇ ਹਜੇ ਤੱਕ ਅਮਲ ਆਟੇ ਵਿੱਚ ਲੂਣ ਬਰਾਬਰ ਹੀ ਹੋਇਆ ਹੈ।ਔਰਤ ਸਦੀਆਂ ਤੋਂ ਮਰਦ ਅਤੇ ਸਮਾਜ਼ ਦਾ ਧੱਕਾ ਸਹਿੰਦੀ ਆਈ ਹੈ।ਔਰਤ ਪ੍ਰਤੀ ਦਿਨੋਂ ਦਿਨ ਵਧ ਰਹੀਆਂ ਜ਼ਿਆਦਤੀਆਂ ਨੂੰ ਨਕੇਲ ਪਾਉਣ ਲਈ ਔਰਤ ਨੂੰ ਹੀ ਆਵਾਜ਼ ਬੁਲੰਦ ਕਰਨੀ ਹੋਵੇਗੀ। ਔਰਤਾਂ ਦੀ ਸਮੂਹਿਕ ਏਕਤਾ ਹੀ ਔਰਤਾਂ ਨੂੰ ਮਰਦਾਂ ਦੇ ਬਰਾਬਰ ਅਧਿਕਾਰ ਅਤੇ ਇਨਸਾਫ਼ ਦਿਵਾ ਸਕਦੀ ਹੈ।
ਰਜਵਿੰਦਰ ਪਾਲ ਸ਼ਰਮਾ
ਪਿੰਡ ਕਾਲਝਰਾਣੀ
ਡਾਕਖਾਨਾ ਚੱਕ ਅਤਰ ਸਿੰਘ ਵਾਲਾ
ਤਹਿ ਅਤੇ ਜ਼ਿਲ੍ਹਾ-ਬਠਿੰਡਾ
7087367969