ਬਾਲੀਵੁੱਡ ਗਲਿਆਰਿਆਂ ਵਿੱਚ ਮਾਣਮੱਤੀ ਭੱਲ ਸਥਾਪਿਤ ਕਰ ਚੁੱਕੇ ਲਾਈਨ ਨਿਰਮਾਤਾ ਅਤੇ ਨਿਰਦੇਸ਼ਕ ਵਰੁਣ ਬਿੱਲਾ ਹੁਣ ਬਤੌਰ ਫਿਲਮ ਪੇਸ਼ਕਰਤਾ ਪੰਜਾਬੀ ਸਿਨੇਮਾ ਖੇਤਰ ਵਿੱਚ ਵੀ ਮਜਬੂਤ ਪੈੜਾ ਸਿਰਜਣ ਵੱਲ ਆਪਣੇ ਕਦਮ ਅੱਗੇ ਵਧਾ ਚੁੱਕੇ ਹਨ , ਜੋ ਨਿਰਮਾਤਾ ਦੇ ਰੂਪ ਵਿਚ ਆਪਣੀ ਪਲੇਠੀ ਅਤੇ ਬਿਗ ਸੈਟਅੱਪ ਪੰਜਾਬੀ ਫ਼ਿਲਮ ਦਾ ਆਗਾਜ਼ ਜਲਦ ਕਰਨ ਜਾ ਰਹੇ ਹਨ।
ਮੂਲ ਰੂਪ ਵਿਚ ਦਿੱਲੀ ਨਾਲ ਸਬੰਧਤ ਇਸ ਹੋਣਹਾਰ ਅਤੇ ਪ੍ਰਤਿਭਾਵਾਨ ਸਿਨੇਮਾਂ ਸ਼ਖਸ਼ੀਅਤ ਨਾਲ ਉਨਾਂ ਦੇ ਜੀਵਨ , ਫਿਲਮ ਕਰਿਅਰ ਅਤੇ ਅਗਾਮੀ ਪਰਿਯੋਜਨਾਵਾਂ ਨੂੰ ਲੈ ਕੇ ਗੱਲਬਾਤ ਕੀਤੀ ਗਈ ਤਾਂ ਉਨਾਂ ਦੱਸਿਆ ਕਿ ਜਨਮ 12 ਅਗਸਤ 1993 ਨੂੰ ਨਵੀਂ ਦਿੱਲੀ ‘ਚ ਹੋਇਆ , ਜਿੰਨਾਂ ਦੇ ਪਿਤਾ ਸਵ ਨਰਿੰਦਰ ਬਿੱਲਾ ਇਥੋਂ ਦੀਆਂ ਸਤਿਕਾਰਿਤ ਸਮਾਜਸੇਵੀ ਹਸਤੀਆਂ ਵਿਚ ਅਪਣਾ ਸ਼ੁਮਾਰ ਕਰਵਾਉਂਦੇ ਸਨ , ਜਿੰਨਾਂ ਦੇ ਦਿਖਾਏ ਮਾਰਗ ਦਰਸ਼ਨ ਤੇ ਚਲਦਿਆ ਉਹ ਖੁਦ ਵੀ ਸਮਾਜਿਕ ਫਰਜ ਨਿਭਾਉਣ ਵਿਚ ਮੋਹਰੀ ਯੋਗਦਾਨ ਪਾ ਰਹੇ ਹਨ । ਉਤਰ ਭਾਰਤ ਵਿਚ ਸੰਪੂਰਨ ਹੋਣ ਵਾਲੀਆ ਫਿਲਮਾ,ਵੈਬ- ਸੀਰੀਜ਼ ਅਤੇ ਮਿਊਜ਼ਿਕ ਵੀਡੀਓਜ਼ ਨੂੰ ਚਾਰ ਚੰਨ ਲਾਉਣ ਵਿਚ ਅਹਿਮ ਭੂਮਿਕਾ ਨਿਭਾ ਰਹੇ ਇਹ ਅਨੁਭਵੀ ਲਾਈਨ ਨਿਰਮਾਤਾ , ਨਿਰਦੇਸ਼ਕ ਅਤੇ ਨਿਰਮਾਤਾ ਦੇ ਤੌਰ ਤੇ ਵੀ ਕਈ ਪ੍ਰੋਜੋਕਟਸ ਨੂੰ ਸਾਹਮਣੇ ਲਿਆਉਣ ਦਾ ਮਾਣ ਹਾਸਿਲ ਕਰ ਚੁੱਕੇ ਹਨ । ਇੰਟਰਨੈਸ਼ਨਲ ਅਤੇ ਬਾਲੀਵੁੱਡ ਪ੍ਰੋਜੈਕਟਾਂ ਨੂੰ ਦਿੱਲੀ, ਉਤਰ ਪ੍ਰਦੇਸ਼ ਆਦਿ ਵਿੱਚ ਕੁਸ਼ਲਤਾਪੂਰਵਕ ਨੇਪਰੇ ਚੜਾਉਣ ਵਾਲੇ ਇਸ ਸ਼ਾਨਦਾਰ ਸਿਨੇਮਾ ਉਦਮੀ ਵੱਲੋਂ ਹੁਣ ਤੱਕ ਦੇ ਕਰਿਅਰ ਦੌਰਾਨ ਸੁਪਰਵੀਜ਼ਨ ਕੀਤੀਆਂ ਗਈਆਂ ਫਿਲਮਾਂ ਅਤੇ ਹੋਰਨਾਂ ਪ੍ਰੋਜੋਕਟਸ ਦੀ ਗੱਲ ਕੀਤੀ ਜਾਵੇ ਤਾਂ ਇੰਨਾਂ ਵਿੱਚ ਸੰਜੇ ਦੱਤ ਸਟਾਰਰ ‘ਭੂਮੀ’ , ਨਿਰਦੇਸ਼ਕ ਹੇਮੰਤ ਸ਼ਰਨ ਦੀ ਮੁਕਲ ਦੇਵ ਨਾਲ ‘ਧੂਪ ਛਾਂਵ , ‘ਅੰਤਰਯਾਤਰੀ ਮਹਾਂਪੁਰਸ਼’, ਵੈਬ-ਸੀਰੀਜ਼ ‘ਝੋਲਾਛਾਪ’, ‘ ਬਦਨਾਮ ਗਲੀ” (ਜੀ5), ‘ਚਾਚਾ ਵਿਧਾਇਕ ਹੈ ਹਮਾਰੇ’ ਤੋਂ ਇਲਾਵਾ ਮਿਊਜ਼ਿਕ ਵੀਡੀਓਜ਼ ਵਿਚ ਰਾਹਤ ਫਤਿਹ ਅਲੀ ਖਾਨ ਦੇ ‘ਸੁਣ ਯਾਰਾਂ’ ਅਤੇ ‘ਰੋਂਦੇ ਨੈਣ ਨਿਮਾਣੇ’ , ਸ਼ਾਹਿਦ ਮਾਲਿਆ ਦਾ ‘ਮੋਲਾ ਮਿਲਾ ਦੇ’ , ਬਰੇਲ ਨਾਲ ‘ਕਾਸ਼ਨੀ ਅਤੇ ਕਿਲਰ’ , ਮਸੂਮ ਸ਼ਰਮਾਂ -ਆਸ਼ੂ ਟਿਵੰਕਲ ਨਾਲ ‘ਥਰੀ ਰੂਲਜ਼’, ਨੀਤੀ ਮੌਹਨ -ਰਣਬੀਰ ਦਾ ‘ਤੇਰੇ ਮੇਰੇ ਦਰਮਿਆਨ’ , ਦੀਪ ਪ੍ਰਿੰਸ ਦਾ ‘ਗੁਡਵਿਲ’, ਐਮ ਡੈਵ ਦਾ ‘ਕਿਆ ਕਹਿਣੇ’ ਆਦਿ ਸ਼ਾਮਿਲ ਰਹੇ ਹਨ।
ਹਿੰਦੀ ਤੋਂ ਬਾਅਦ ਹੁਣ ਪੰਜਾਬੀ ਸਿਨੇਮਾ ਖੇਤਰ ਵਿੱਚ ਕੁਝ ਖਾਸ ਕਰਨ ਲਈ ਯਤਨਸ਼ੀਲ ਹੋ ਚੁੱਕੇ ਨਿਰਮਾਤਾ ਵਰੁਣ ਬਿੱਲਾਂ ਨਾਲ ਉਨਾਂ ਦੀਆਂ ਇਸ ਦਿਸ਼ਾ ਵਿੱਚ ਆਗਾਮੀ ਪਰਿ-ਯੋਜਨਾਵਾਂ ਸਬੰਧੀ ਗੱਲ ਕੀਤੀ ਗਈ ਤਾਂ ਉਨਾਂ ਦੱਸਿਆ ਕਿ ਬਤੋਰ ਪ੍ਰੋਜੋਟਰ ਅਤੇ ਨਿਰਮਾਣਕਾਰ ਕੁਝ ਅਲਹਦਾ ਪਾਲੀਵੁੱਡ ਪ੍ਰੋਜੈਕਟ ਸਾਹਮਣੇ ਲਿਆਉਣ ਦਾ ਇਰਾਦਾ ਹੈ, ਜੋ ਫਾਰਮੂਲਾ ਦੀ ਬਜਾਏ ਅਜਿਹੇ ਬੇਹਤਰੀਣ ਕੰਟੈਂਟ ਬੇਸਡ ਹੋਣਗੇ, ਜਿੰਨਾਂ ਦੁਆਰਾ ਤਰੋਤਾਜ਼ਗੀ ਭਰੇ ਅਤੇ ਉਮਦਾ ਸਿਨੇਮਾ ਸਿਰਜਣ ਦੇ ਕਈ ਖੂਬਸੂਰਤ ਰੰਗ ਦਰਸ਼ਕਾਂ ਨੂੰ ਵੇਖਣ ਨੂੰ ਮਿਲਣਗੇ। ਉਨਾਂ ਅੱਗੇ ਦੱਸਿਆ ਕਿ ਬਿਗ ਸੈਟਅੱਪ ਅਧੀਨ ਬਣਾਈ ਜਾਣ ਵਾਲੀ ਉਨਾਂ ਦੀ ਪਲੇਠੀ ਨਿਰਮਿਤ ਪੰਜਾਬੀ ਫ਼ਿਲਮ ਦੀ ਰਸਮੀ ਅਨਾਊਸਮੈਟ ਜਲਦ ਕਰ ਦਿੱਤੀ ਜਾਵੇਗੀ, ਜਿਸ ਵਿਚ ਬਾਲੀਵੁੱਡ ਦੇ ਕਈ ਨਾਮੀ ਚਿਹਰਿਆਂ ਨੂੰ ਸ਼ਾਮਿਲ ਕੀਤਾ ਜਾ ਰਿਹਾ ਹੈ ।
ਸ਼ਿਵਨਾਥ ਦਰਦੀ ਫ਼ਰੀਦਕੋਟ
ਸੰਪਰਕ:- 9855155392
Leave a Comment
Your email address will not be published. Required fields are marked with *