ਭਗਤਾਂ ਵਿੱਚ ਤੁਸੀਂ ਭਗਤ ਵੱਡੇ ਹੋ,
ਦਾਤਿਆਂ ਦੇ ਵਿੱਚ ਦਾਤਾ।
ਪ੍ਰੇਮ ਦੇ ਅੰਦਰ ਹੋ ਸਭ ਦੇ ਪਿਆਰੇ,
ਭਾਈਆਂ ਵਿੱਚ ਭਰਾਤਾ।
ਤੇਰੇ ਗੁਣਾਂ ਨੂੰ ਹੋਰ ਕੀ ਮੈਂ ਆਖਾਂ,
ਮੈਂ ਕੋਈ ਗੁਣ ਨਹੀਂ ਜਾਤਾ।
ਜੋ ਦੇਹ ਸੋਈ ਮੈਂ ਪਾਵਾਂ ਗੁਰੂ ਜੀ,
ਜੋ ਦੇਵੇਂ ਸੋ ਮੈ ਹਾਂ ਖ਼ਾਤਾ।
ਕਿਰਤ ਦੀ ਮੂਰਤ ਹੈਂ ਮੇਰੇ ਸਤਿਗੁਰ,
ਸਰਬ ਕਲਾ ਕਾ ਗਿਆਤਾ।
ਵੱਡੇ ਹੰਕਾਰੀਆਂ ਦੇ ਮਾਣ ਤੂੰ ਤੋੜੇਂ,
ਗਰੀਬਾਂ ਗਲੇ ਲਗਾਤਾ।
ਚੰਗੇ ਮਾੜੇ ਜੋ ਕਰਮ ਜੀਵ ਦੇ,
ਲਿਖਦਾਂ ਪੁਰਖ ਵਿਧਾਤਾ।
ਪੱਤੋ, ਆਖੇ ਸਭ ਅੰਦਰ ਤੂੰ ਹੀ ਹੈਂ,
ਕਣ ਕਣ ਵਿੱਚ ਸਮਾਤਾ।
ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
94658-21417