ਕੋਟਕਪੂਰਾ, 23 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਜਿਲੇ ਦੇ ਪਿੰਡ ਚੇਤ ਸਿੰਘ ਵਾਲਾ ਵਿਖੇ ਸਰਪੰਚੀ ਦੀ ਚੋਣ ਸਬੰਧੀ ਹੋਈ ਲੜਾਈ ਵਿੱਚ ਇੱਕ ਨੌਜਵਾਨ ਦੀ ਹੋਈ ਮੌਤ ਵਿੱਚ ਥਾਣਾ ਸਦਰ ਦੇ ਇੰਸਪੈਕਟਰ ਅਤੇ ਪਿੰਡ ਚੇਤ ਸਿੰਘ ਵਾਲਾ ਦੇ ਇੱਕ ਵਿਅਕਤੀ ਨੂੰ ਇੱਥੋ ਦੇ ਵਧੀਕ ਸੈਸ਼ਨ ਜੱਜ ਰਾਜੀਵ ਕਾਲੜਾ ਦੀ ਅਦਾਲਤ ਨੇ ਆਪਣੇ ਇੱਕ ਅਹਿਮ ਫੈਸਲੇ ਵਿੱਚ ਕਤਲ ਕਰਨ ਦੇ ਦੋਸ਼ਾਂ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਅਤੇ 50–50 ਹਜਾਰ ਰੁਪਏ ਜੁਰਮਾਨਾ ਕਰਨ ਦਾ ਵੀ ਹੁਕਮ ਕੀਤਾ ਹੈ। ਇਸ ਦੀ ਪੁਸ਼ਟੀ ਕਰਦਿਆਂ ਸ਼ਿਕਾਇਤਕਰਤਾ ਦੇੇ ਵਕੀਲ ਕੁਲਇੰਦਰ ਸਿੰਘ ਸੇਖੋਂ ਨੇ ਦੱਸਿਆ ਕਿ 3 ਜੁਲਾਈ 2013 ਨੂੰ ਪਿੰਡ ਦੀ ਪੰਚਾਇਤ ਲਈ ਪਰਮਿੰਦਰ ਸਿੰਘ ਅਤੇ ਇੰਦਰਜੀਤ ਸਿੰਘ ਚੋਣ ਲੜ ਰਹੇ ਸਨ। ਵੋਟਾਂ ਪੈਣ ਤੋਂ ਬਾਅਦ ਰਾਤ 11:00 ਵਜੇ ਪ੍ਰੀਜਾਈਡਿੰਗ ਅਫਸਰ ਪ੍ਰਵੀਨ ਕੁਮਾਰ ਵੱਲੋਂ ਪਰਮਿੰਦਰ ਸਿੰਘ ਦੀ ਜਿੱਤ ਦਾ ਐਲਾਨ ਕੀਤਾ ਗਿਆ ਪਰ ਸ਼ਿਕਾਇਤਕਰਤਾ ਨੂੰ ਵੋਟਾਂ ਦੀ ਗਿਣਤੀ ’ਤੇ ਸ਼ੱਕ ਹੋਣ ’ਤੇ ਉਹਨਾਂ ਨੇ ਦੁਬਾਰਾ ਗਿਣਤੀ ਕਰਾਉਣ ਲਈ ਕਿਹਾ। ਇੰਸਪੈਕਟਰ ਗੁਰਚਰਨ ਸਿੰਘ ਨੇ ਕਿਹਾ ਕਿ ਦੁਬਾਰਾ ਗਿਣਤੀ ਨਹੀ ਕਰਾਉਣੀ, ਤਕਰਾਰ ਵੱਧ ਜਾਣ ਕਾਰਨ ਇੰਸ. ਗੁਰਚਰਨ ਸਿੰਘ ਨੇ ਪਵਿੱਤਰ ਸਿੰਘ ’ਤੇ ਗੋਲੀ ਚਲਾ ਦਿੱਤੀ, ਜਿਸ ਕਾਰਨ ਪਵਿੱਤਰ ਸਿੰਘ ਦੀ ਮੌਤ ਹੋ ਗਈ, ਜਿਸ ’ਤੇ ਸ਼ਿਕਾਇਤਕਰਤਾ ਦੇ ਬਿਆਨਾ ਦੇ ਆਧਾਰ ’ਤੇ ਥਾਣਾ ਸਦਰ ਫਰੀਦਕੋਟ ਵਿਖੇ ਇੰਸ. ਗੁਰਚਰਨ ਸਿੰਘ ਅਤੇ ਪਰਮਿੰਦਰ ਸਿੰਘ ਖਿਲਾਫ ਮਾਮਲਾ ਦਰਜ ਹੋਇਆ। ਮਾਨਯੋਗ ਅਦਾਲਤ ਨੇ ਦੋਨਾ ਧਿਰਾਂ ਦੀਆਂ ਦਲੀਲਾਂ ਸੁਣਨ ਉਪਰੰਤ ਇੰਸ. ਗੁਰਚਰਨ ਸਿੰਘ ਅਤੇ ਪਿੰਡ ਚੇਤ ਵਿੱਚ ਵਾਲਾ ਦੇ ਵਸਨੀਕ ਪਰਮਿੰਦਰ ਸਿੰਘ ਨੂੰ ਪਵਿੱਤਰ ਸਿੰਘ ਦਾ ਕਾਤਲ ਮੰਨਦਿਆਂ ਉਮਰ ਕੈਦ ਦੀ ਸਜਾ ਅਤੇ 50-50 ਹਜਾਰ ਰੁਪਏ ਜੁਰਮਾਨਾ ਕਰਨ ਦਾ ਹੁਕਮ ਕੀਤਾ ਹੈ।
Leave a Comment
Your email address will not be published. Required fields are marked with *