ਫਰੀਦਕੋਟ, 15 ਦਸੰਬਰ (ਵਰਲਡ ਪੰਜਾਬੀ ਟਾਈਮਜ਼)
ਜਿਲੇ ਦੇ ਪਿੰਡ ਰੋੜੀਕਪੂਰਾ ਦੇ ਚਾਰ ਵਿਅਕਤੀਆਂ ਨੂੰ ਥਾਣਾ ਸਦਰ ਫਰੀਦਕੋਟ ਦੇ ਪਿੰਡ ਦਾਨਾਰੋਮਾਣਾ ਦੇ ਇੱਕ ਵਿਅਕਤੀ ਦੇ ਕਤਲ ਕਰਨ ਦੇ ਦੋਸ਼ ਵਿੱਚ ਵਧੀਕ ਜ਼ਿਲਾ ਤੇ ਸੈਸ਼ਨ ਜੱਜ ਰਾਜੀਵ ਕਾਲੜਾ ਦੀ ਅਦਾਲਤ ਨੇ ਮਿ੍ਰਤਕ ਦੇ ਕਾਤਲਾਂ ਨੂੰ ਕਤਲ ਕਰਨ ਦੇ ਦੋਸ਼ਾਂ ਵਿੱਚ ਉਮਰ ਕੈਦ ਦੀ ਸ਼ਜ਼ਾ ਅਤੇ ਸਵਾ-ਸਵਾ ਲੱਖ ਰੁਪਏ ਜ਼ੁਰਮਾਨਾ ਕਰਨ ਦਾ ਹੁਕਮ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ 3 ਜਨਵਰੀ 2021 ਨੂੰ ਥਾਣਾ ਜੈਤੋ ਦੀ ਪੁਲਿਸ ਵਲੋਂ ਸੁਖਦੇਵ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਪਿੰਡ ਦਾਨਾਰੋਮਾਣਾ ਦੇ ਬਿਆਨਾ ’ਤੇ ਆਈ.ਪੀ.ਸੀ. ਦੀ ਧਾਰਾ 302/364/34 ਤਹਿਤ ਕੁਲਬੀਰ ਸਿੰਘ ਉਰਫ ਕਾਲੂ ਪੁੱਤਰ ਰੁਲਦੂ ਸਿੰਘ, ਹੀਰਾ ਸਿੰਘ ਪੁੱਤਰ ਬੀਕਾ ਸਿੰਘ, ਬੇਅੰਤ ਸਿੰਘ ਪੁੱਤਰ ਚੰਦ ਸਿੰਘ ਅਤੇ ਧਰਮਿੰਦਰ ਸਿੰਘ ਉਰਫ ਭਿੰਦਰ ਸਿੰਘ ਪੁੱਤਰ ਮਾਨਤ ਸਿੰਘ ਵਾਸੀਆਨ ਰੋੜੀਕਪੂਰਾ ਖਿਲਾਫ ਮਾਮਲਾ ਦਰਜ ਕੀਤਾ ਸੀ। ਕਤਲ ਕੇਸ ਦੇ ਮੁਕੱਦਮੇ ਦੀ ਪੂਰੀ ਤਨਦੇਹੀ ਨਾਲ ਸਰਕਾਰੀ ਵਕੀਲ ਸੁਰਿੰਦਰ ਕੁਮਾਰ ਸਚਦੇਵਾ ਵਲੋਂ ਪੈਰਵੀ ਕਰਦਿਆਂ ਮੁਕੱਦਮੇ ਦਾ ਚਲਾਨ ਪੇਸ਼ ਕਰਨ ਉਪਰੰਤ ਗਵਾਹੀਆਂ ਮੁਕੰਮਲ ਕਰਵਾਈਆਂ ਗਈਆਂ, ਜਿਸ ’ਤੇ ਮਾਨਯੋਗ ਐਡੀਸ਼ਨਲ ਜਿਲਾ ਅਤੇ ਸ਼ੈਸ਼ਨ ਜੱਜ ਰਾਜੀਵ ਕਾਲੜਾ ਦੀ ਅਦਾਲਤ ਵੱਲੋਂ ਦੋਨਾ ਧਿਰਾਂ ਦੀ ਬਹਿਸ ਸੁਣਨ ਉਪਰੰਤ ਮੁਦੱਈ ਵੱਲੋਂ ਪੇਸ਼ ਹੋ ਰਹੇ ਸਰਕਾਰੀ ਵਕੀਲ ਸੁਰਿੰਦਰ ਕੁਮਾਰ ਸਚਦੇਵਾ ਦੀ ਬਹਿਸ ਨਾਲ ਸਹਿਮਤ ਹੁੰਦਿਆਂ ਕੁਲਬੀਰ ਸਿੰਘ, ਹੀਰਾ ਸਿੰਘ, ਬੇਅੰਤ ਸਿੰਘ ਅਤੇ ਧਰਮਿੰਦਰ ਸਿੰਘ ਨੂੰ ਕਤਲ ਕਰਨ ਦਾ ਦੋਸ਼ੀ ਪਾਇਆ ਅਤੇ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ।
Leave a Comment
Your email address will not be published. Required fields are marked with *