48ਵਾਂ ਕਬੱਡੀ ਕੱਪ ਸਵ. ਪ੍ਰਕਾਸ਼ ਸਿੰਘ ਬਾਦਲ ਅਤੇ ਸਵ. ਪ੍ਰਧਾਨ ਗੁਰਮੇਲ ਸਿੰਘ ਦਿੜ੍ਹਬਾ ਦੀ ਯਾਦ ਨੂੰ ਹੋਵੇਗਾ ਸਮਰਪਿਤ
ਸੰਗਰੂਰ ਜ਼ਿਲ੍ਹੇ ਦੇ ਸ਼ਹਿਰ ਦਿੜ੍ਹਬਾ ਮੰਡੀ ਵਿਖੇ ਸੋਸ਼ਲ ਯੂਥ ਸਪੋਰਟਸ ਕਲੱਬ ਅਤੇ ਨਗਰ ਪੰਚਾਇਤ ਵੱਲੋਂ ਪ੍ਰਧਾਨ ਕਰਨ ਘੁਮਾਣ ਕੈਨੇਡਾ ਦੀ ਦੇਖ-ਰੇਖ ਹੇਠ ਕਰਵਾਇਆ ਜਾਂਦਾ ਸ਼ਹੀਦ ਬਚਨ ਸਿੰਘ ਯਾਦਗਾਰੀ ਅੰਤਰਰਾਸ਼ਟਰੀ ਕਬੱਡੀ ਕੱਪ ਅੱਜ ਕਬੱਡੀ ਖੇਡ ਜਗਤ ‘ਚ ਇਕ ਵੱਡਾ ਨਾਂਅ ਵਜੋਂ ਜਾਣਿਆਂ ਜਾਂਦਾ ਹੈ।ਇਸ ਸਾਲ ਦਾ 2024 ਦਾ ਇਹ 48ਵਾਂ ਦੋ ਰੋਜ਼ਾ ਕਬੱਡੀ ਕੱਪ ਸਵ. ਪ੍ਰਕਾਸ਼ ਸਿੰਘ ਬਾਦਲ (ਸਾਬਕਾ ਮੁੱਖ ਮੰਤਰੀ ਪੰਜਾਬ) ਅਤੇ ਸਵ. ਪ੍ਰਧਾਨ ਗੁਰਮੇਲ ਸਿੰਘ ਦਿੜ੍ਹਬਾ ਅੰਤਰਰਾਸ਼ਟਰੀ ਕਬੱਡੀ ਕੋਚ ਦੀ ਯਾਦ ਨੂੰ ਸਮਰਪਿਤ 12 ਅਤੇ 13 ਫਰਵਰੀ ਨੂੰ ਦਿੜ੍ਹਬਾ ਮੰਡੀ ਖੇਡ ਸਟੈਡੀਅਮ ਵਿਖੇ ਕਰਵਾਇਆ ਜਾ ਰਿਹਾ ਹੈ।ਇਹ ਕਬੱਡੀ ਕੱਪ ਕਰਨ ਘੁਮਾਣ ਕੈਨੇਡਾ ਅਤੇ ਉਨਾਂ ਦੀ ਟੀਮ ਦੀ ਮਿਹਨਤ ਸਦਕਾ ਕਈ ਪੱਖੋਂ ਜਿਵੇਂ ਕਿ ਦਰਸ਼ਕਾਂ ਦੇ ਲੱਖਾਂ ਦੇ ਇਕੱਠ ਤੇ ਉੱਚ ਕੋਟੀ ਦੀਆਂ ਅੰਤਰਰਾਸ਼ਟਰੀ ਟੀਮਾਂ ਅਤੇ ਸਟਾਰ ਗਾਇਕਾਂ ਦੀ ਸ਼ਮੂਲੀਅਤ ਪੱਖੋਂ ਕਬੱਡੀ ਜਗਤ ‘ਚ ਪਹਿਲੇ ਸਥਾਨ ‘ਤੇ ਹੈ।ਇਸ ਮੌਕੇ ਜਿੱਥੇ ਆਲ ਓਪਨ ਕਬੱਡੀ ਦੀਆਂ 8 ਟੀਮਾਂ ਅਤੇ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਦੀਆਂ ਅੱਠ ਚੋਟੀ ਦੀਆਂ ਟੀਮਾਂ ਦੇ ਸ਼ਹੀਦ ਬਚਨ ਸਿੰਘ ਕੱਪ ਜਿੱਤਣ ਲਈ ਫਸਵੇਂ ਮੁਕਾਬਲੇ ਹੋਣਗੇ। ਇਸ ਦੌਰਾਨ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਕਬੱਡੀ ਕੱਪ ਜਿੱਤਣ ਵਾਲੀ ਟੀਮ ਨੂੰ ਪਹਿਲਾ ਇਨਾਮ 2 ਲੱਖ ਅਤੇ ਉਪ ਜੇਤੂ ਨੂੰ ਡੇਢ ਲੱਖ ਅਤੇ ਆਲ ਓਪਨ ਕਬੱਡੀ ਕੱਪ ਜਿੱਤਣ ਵਾਲੀ ਟੀਮ ਨੂੰ ਪਹਿਲਾ ਇਨਾਮ ਇੱਕ ਲੱਖ ਅਤੇ ਉਪ ਜੇਤੂ ਨੂੰ 75 ਹਜ਼ਾਰ ਦੇ ਨਗਦ ਰਾਸ਼ੀ ਇਨਾਮਾਂ ਨਾਲ ਸਨਮਾਨਿਤ ਕੀਤਾ ਜਾਵੇਗਾ।ਇਸ ਮੌਕੇ ਮੁੱਖ ਮਹਿਮਾਨ ਵਜੋਂ ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਅਤੇ ਵਿਸ਼ੇਸ਼ ਮਹਿਮਾਨ ਵਜੋਂ ਸੁਖਦੇਵ ਸਿੰਘ ਢੀਂਡਸਾ ਅਤੇ ਪਰਮਿੰਦਰ ਸਿੰਘ ਢੀਂਡਸਾ ਸ਼ਮੂਲੀਅਤ ਕਰਨਗੇ। ਇਸ ਮੌਕੇ ਦਰਸ਼ਕਾਂ ਦੇ ਮੰਨੋਰੰਜਨ ਲਈ 12 ਫਰਵਰੀ ਨੂੰ ਬਲਕਾਰ ਅਣਖੀਲਾ ਤੇ ਬੀਬਾ ਮਨਜਿੰਦਰ ਗੁਲਸ਼ਨ ਅਤੇ 13 ਫਰਵਰੀ ਨੂੰ ਪੰਜਾਬੀ ਸੰਗੀਤ ਪ੍ਰੇਮੀਆਂ ਦੇ ਦਿਲਾਂ ਦੀ ਧੜਕਣ ਮਸ਼ਹੂਰ ਗਾਇਕ ਗੁਰਦਾਸ ਮਾਨ ਆਪਣੀ ਗਾਇਕੀ ਦੇ ਜੌਹਰ ਦਿਖਾਉਣਗੇ।ਇਸ ਸਾਲ ਕਰਵਾਏ ਜਾ ਰਹੇ ਕਬੱਡੀ ਕੱਪ ਦੀ ਵੱਡੀ ਸਫਲਤਾ ਲਈ ਐਨ.ਆਰ.ਆਈ ਧੁੱਗਾ ਬਰਦਰਜ਼, ਸੁੱਖਾ ਵਾਸੀ, ਗੁਰਦੇਵ ਮੌੜ, ਨਵਦੀਪ ਨੋਨੀ, ਤਾਰੀ ਮਾਨ ਬਘਰੋਲ, ਸੁਖਵਿੰਦਰ ਭਿੰਦਾ, ਚਮਕੌਰ ਯੂ.ਕੇ, ਹਰਜਿੰਦਰ ਬਲੌਂਗੀ, ਕਸ਼ਮੀਰ ਸਿੰਘ ਰੋੜੇਵਾਲ, ਹਰਦੀਪ ਸ਼ਰਮਾ, ਜਸਪਾਲ ਪਾਲਾ, ਰਾਮ ਜਨਾਲ, ਗੁਰਬਚਨ ਲਾਲ, ਹਰਦੀਪ ਸ਼ਰਮਾ, ਪੰਕਜ ਬਾਂਸਲ, ਬਿੱਟੂ ਮੂਣਕ, ਸੰਜੇ ਬਾਂਸਲ, ਡਿੰਪਲ ਦੁਗਾਲ, ਭੀਮ ਠੇਕੇਦਾਰ, ਰਾਮ ਮਾਨ, ਨਿੱਕਾ ਘੁਮਾਣ, ਬਲਕਾਰ ਘੁਮਾਣ, ਬਲਕਾਰ ਸਿੰਘ ਘੁਮਾਣ, ਗੁਰਦੇਵ ਸਿੰਘ ਮੌੜ, ਰਾਜ ਕੁਮਾਰ ਗਰਗ, ਡਿੰਪਲ ਦੁਗਾਲ, ਰਿੰਕਾ ਢੰਡੋਲੀ, ਬਲਜੀਤ ਗੋਰਾ, ਅੰਮ੍ਰਿਤ ਸਿੱਧੂ, ਤੇਜਾ ਕਮਾਲਪੁਰ, ਹਰਦੀਪ ਸਰਪੰਚ ਸਿੰਦੜਾ, ਹਰਦੇਵ ਸਿੰਘ ਗੁਜਰਾਂ, ਜਗਮੀਤ ਸਿੰਘ ਹਰਿਆਉ, ਜਗਪਾਲ ਸਿੰਘ ਚੱਠਾ ਅਤੇ ਭੁਪਿੰਦਰ ਘੁਮਾਣ ਆਦਿ ਆਪਣੀਆਂ ਵੱਡੀਆਂ ਸੇਵਾਵਾਂ ਦੇ ਰਹੇ ਹਨ।
ਹਰਜਿੰਦਰ ਸਿੰਘ ਜਵੰਦਾ 9463828000
Leave a Comment
Your email address will not be published. Required fields are marked with *