ਕਰਮਜੀਤ ਅਨਮੋਲ ਦੀ ਟਿੱਲਾ ਬਾਬਾ ਫਰੀਦ ਗੁਰਦਵਾਰਾ ਸਾਹਿਬ ਵਿਖੇ ਅੱਜ ਹੋਣਗੇ ਨਤਮਸਤਕ
ਕੋਟਕਪੂਰਾ, 16 ਮਾਰਚ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਆਮ ਆਦਮੀ ਪਾਰਟੀ ਵਲੋਂ ਲੋਕ ਸਭਾ ਹਲਕਾ ਫਰੀਦਕੋਟ ਤੋਂ ਐਲਾਨੇ ਗਏ ਉਮੀਦਵਾਰ ਕਰਮਜੀਤ ਅਨਮੋਲ ਨਾਲ ਪੁਰਾਣੀਆਂ ਯਾਦਾਂ ਦੀ ਸਾਂਝ ਪਾਉਂਦਿਆਂ ਉੱਘੇ ਸਮਾਜਸੇਵੀ ਡਾ. ਮਨਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਕਰਮਜੀਤ ਅਨਮੋਲ ਜਮੀਨ ਨਾਲ ਜੁੜੇ ਹੋਏ ਸੂਝਵਾਨ ਨਾਗਰਿਕ ਹਨ। ਡਾ. ਢਿੱਲੋਂ ਨੇ ਦੱਸਿਆ ਕਿ ਕਰਮਜੀਤ ਅਨਮੋਲ ਬਾਰਵੀਂ ਜਮਾਤ ਤੋਂ ਹੀ ਗਾਇਕੀ, ਸੱਭਿਆਚਾਰਕ ਸਮਾਗਮਾ ਅਤੇ ਸਾਹਿਤਕ ਗਤੀਵਿਧੀਆਂ ਵਿੱਚ ਸਰਗਰਮੀ ਨਾਲ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਸੀ। ਕਰਮਜੀਤ ਅਨਮੋਲ ਨੂੰ ਪ੍ਰਸਿੱਧ ਪੰਜਾਬੀ ਕਵੀ ਸੰਤ ਰਾਮ ਉਦਾਸੀ ਦੀਆਂ ਕਵਿਤਾਵਾਂ ਗਾਉਣ ਨਾਲ ਵੀ ਬਹੁਤ ਪ੍ਰਸਿੱਧੀ ਮਿਲੀ। ਡਾ. ਢਿੱਲੋਂ ਮੁਤਾਬਿਕ ਕਰਮਜੀਤ ਨੂੰ ਜਿੰਦਗੀ ਵਿੱਚ ਅਸਫਲਤਾਵਾਂ ਦਾ ਸਾਹਮਣਾ ਵੀ ਕਰਨਾ ਪਿਆ, ਕਿਉਂਕਿ ਉਸ ਕੋਲ ਨਾ ਆਪਣੇ ਕੋਈ ਸ਼ੋਅ ਸਨ ਅਤੇ ਨਾ ਹੀ ਨਵੀਂ ਐਲਬਮ ਬਣਾਉਣ ਲਈ ਕੋਈ ਵਿਤੀ ਸਹਾਇਤਾ। ਉਹ ਪਹਿਲਾਂ ਕਮੇਡੀ ਸ਼ੋਅ ਕਰਦੇ ਰਹੇ ਤੇ ਫਿਰ ਪੰਜਾਬੀ ਫਿਲਮਾ ਦਾ ਸਫਰ ਸ਼ੁਰੂ ਹੋਇਆ। ਉਹਨਾਂ ਦੱਸਿਆ ਕਿ ਕਰਮਜੀਤ ਅਨਮੋਲ ਨੇ ਇਕ ਅਦਾਕਾਰ ਲਈ ਸਾਰਾ ਪੰਜਾਬ ਬਰਾਬਰ ਹੋਣ ਦੇ ਬਾਵਜੂਦ ਵੀ ਲੋਕ ਸਭਾ ਹਲਕੇ ਦੀ ਚੋਣ ਕੀਤੀ ਹੈ, ਜਿਸ ਬਦਲੇ ਮਾਲਵਾ ਖੇਤਰ ਦੇ ਲੋਕ ਕਰਮਜੀਤ ਅਨਮੋਲ ਸਮੇਤ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਅਤੇ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਦੇ ਸਦਾ ਰਿਣੀ ਰਹਿਣਗੇ। ਡਾ. ਢਿੱਲੋਂ ਨੇ ਦੱਸਿਆ ਕਿ ਪੰਜਾਬੀ ਗਾਇਕੀ ਵਿੱਚ ਕਲੀਆਂ ਦੇ ਬਾਦਸ਼ਾਹ ਵਜੋਂ ਜਾਣੇ ਜਾਂਦੇ ਮਰਹੂਮ ਗਾਇਕ ਕੁਲਦੀਪ ਮਾਣਕ, ਕਰਮਜੀਤ ਅਨਮੋਲ ਦੇ ਮਾਮਾ ਜੀ ਸਨ ਪਰ ਕਰਮਜੀਤ ਨੇ ਆਪਣੀ ਗਾਇਕੀ ਅਤੇ ਕਲਾ ਦਾ ਰਾਹ ਖੁਦ ਤਿਆਰ ਕੀਤਾ। ਡਾ ਢਿੱਲੋਂ ਨੇ ਦੱਸਿਆ ਕਿ 17 ਮਾਰਚ ਦਿਨ ਐਤਵਾਰ ਨੂੰ ਕਰਮਜੀਤ ਅਨਮੋਲ ਦੀ ਟਿੱਲਾ ਬਾਬਾ ਫਰੀਦ ਗੁਰਦਵਾਰਾ ਸਾਹਿਬ ਫਰੀਦਕੋਟ ਵਿਖੇ ਆਮਦ ਮੌਕੇ ਬਾਬਾ ਫਰੀਦ ਨਰਸਿੰਗ ਕਾਲਜ ਕੋਟਕਪੂਰਾ ਵਿਖੇ ਉਹਨਾਂ ਦਾ ਗਰਮਜੋਸ਼ੀ ਨਾਲ ਸੁਆਗਤ ਕੀਤਾ ਜਾਵੇਗਾ।
Leave a Comment
Your email address will not be published. Required fields are marked with *