ਮੈਂ ਹਲਕਾ ਫ਼ਰੀਦਕੋਟ ਦੇ ਲੋਕਾਂ ਨੂੰ ਗੁੰਮਸ਼ੁਦਾ ਦੇ ਪੋਸਟਰ ਲਾਉਣ ਦੀ ਨੌਬਤ ਨਹੀਂ ਆਉਣ ਦੇਵਾਂਗਾ : ਕਰਮਜੀਤ ਅਨਮੋਲ
ਵਰਕਰ ਮਿਲਣੀ ਦੌਰਾਨ ‘ਆਪ’ ਉਮੀਦਵਾਰ ਕਰਮਜੀਤ ਅਨਮੋਲ ਨੇ ਕੀਤਾ ਐਲਾਨ
ਸਪੀਕਰ ਸੰਧਵਾਂ ਦੀ ਰਹਿਨੁਮਾਈ ਹੇਠ ਹੋਈ ਵਰਕਰ ਮਿਲਣੀ ਨੇ ਧਾਰਿਆ ਵਿਸ਼ਾਲ ਰੈਲੀ ਦਾ ਰੂਪ
ਕੋਟਕਪੂਰਾ, 19 ਮਾਰਚ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਕੋਟਕਪੂਰਾ ਵਿਖੇ ਵਰਕਰ ਮਿਲਣੀ ਕਰਨ ਲਈ ਪੁੱਜੇ ਆਮ ਆਦਮੀ ਪਾਰਟੀ ਦੇ ਲੋਕ ਸਭਾ ਹਲਕਾ ਫਰੀਦਕੋਟ ਤੋਂ ਐਲਾਨੇ ਉਮੀਦਵਾਰ ਕਰਮਜੀਤ ਅਨਮੋਲ ਨੇ ਆਖਿਆ ਕਿ ਉਹ ਇਸ ਹਲਕੇ ਨੂੰ ਕੈਲੇਫੋਰਨੀਆਂ ਬਣਾਉਣ ਦੀ ਬਜਾਇ ਵਧੀਆ ਤੇ ਸ਼ਾਨਦਾਰ ਫਰੀਦਕੋਟ ਹਲਕਾ ਬਣਾਉਣਗੇ। ਜ਼ਿਲਾ ਪ੍ਰਧਾਨ ਇੰਜੀ. ਸੁਖਜੀਤ ਸਿੰਘ ਢਿੱਲਵਾਂ ਵਲੋਂ ਲੋਕ ਸਭਾ ਹਲਕਾ ਫਰੀਦਕੋਟ ਤੋਂ ਜਿੱਤ ਕੇ ਐੱਮ.ਪੀ. ਬਣਨ ਵਾਲੇ ਉਮੀਦਵਾਰਾਂ ਦੇ ਗੁਮਸ਼ੁਦਗੀ ਵਾਲੇ ਲੱਗਦੇ ਪੋਸਟਰਾਂ ਅਤੇ ਫਿਲਮੀ ਦੁਨੀਆਂ ’ਚ ਰੁੱਝ ਜਾਣ ਤੋਂ ਬਾਅਦ ਹਲਕੇ ਦੇ ਲੋਕਾਂ ਵੱਲ ਧਿਆਨ ਨਾ ਦੇਣ ਦੀਆਂ ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ ਖਬਰਾਂ ਸਬੰਧੀ ਕੀਤੇ ਸੁਆਲਾਂ ਦਾ ਜਵਾਬ ਦਿੰਦਿਆਂ ਕਰਮਜੀਤ ਅਨਮੋਲ ਨੇ ਆਖਿਆ ਕਿ ਉਹ ਆਪਣੀ ਗੁਮਸ਼ੁਦਗੀ ਦੇ ਪੋਸਟਰ ਕਦੇ ਵੀ ਨਹੀਂ ਲੱਗਣ ਦੇਣਗੇ ਅਤੇ ਨਾ ਹੀ ਫਿਲਮੀ ਦੁਨੀਆਂ ਨੂੰ ਲੋਕ ਸਭਾ ਹਲਕਾ ਫਰੀਦਕੋਟ ਦੇ ਲੋਕਾਂ ਤੋਂ ਜਿਆਦਾ ਮਹੱਤਤਾ ਦੇਣਗੇ। ਉਹਨਾਂ ਕਿਹਾ ਕਿ ਰਵਾਇਤੀ ਪਾਰਟੀਆਂ ਦੀਆਂ ਸਰਕਾਰਾਂ ਦੇ ਨੁਮਾਇੰਦੇ ਸਾਢੇ 4 ਸਾਲ ਆਪਣੇ ਹਲਕੇ ਦੇ ਲੋਕਾਂ ਤੋਂ ਦੂਰੀ ਬਣਾ ਕੇ ਰੱਖਦੇ ਸਨ ਅਤੇ ਅਖੀਰਲੇ 6 ਮਹੀਨਿਆਂ ਨੂੰ ਵਿਕਾਸ ਦਾ ਸਾਲ ਕਹਿ ਕੇ ਵੋਟਾਂ ਬਟੋਰਨ ਆ ਜਾਂਦੇ ਸਨ ਪਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਅਤੇ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਦੀ ਲੋਕ ਪੱਖੀ ਸੋਚ ਕਾਰਨ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਹਿਲੇ ਦਿਨ ਤੋਂ ਹੀ ਵਿਕਾਸ ਕਾਰਜ ਆਰੰਭ ਦਿੱਤੇ ਅਤੇ ਰਾਜਨੀਤਿਕ ਖੇਤਰ ਵਿੱਚ ਉਹ ਮੀਲ ਪੱਥਰ ਸਥਾਪਿਤ ਕੀਤੇ, ਜੋ ਰਾਜਨੀਤਿਕਾਂ ਦੀ ਰਣਨੀਤੀ ਦੇ ਸਮੀਕਰਨ ਵੀ ਤਬਦੀਲ ਕਰਨ ਦੇ ਸਮਰੱਥ ਹਨ। ਉਹਨਾਂ ਦਾਅਵਾ ਕੀਤਾ ਕਿ ਪੰਜਾਬ ਦੇ ਇਤਿਹਾਸ ਵਿੱਚ ਇਹ ਪਹਿਲਾ ਮੌਕਾ ਹੋਵੇਗਾ, ਜਦੋਂ ਮਹਿਜ ਦੋ ਸਾਲਾਂ ਵਿੱਚ ਲਗਭਗ 43 ਹਜਾਰ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇ ਨਿਯੁਕਤੀ ਪੱਤਰ ਵੰਡਣ ਮੌਕੇ ਮੁੱਖ ਮੰਤਰੀ ਪੰਜਾਬ ਨੇ ਵੱਖ ਵੱਖ ਚੈਨਲਾਂ ਦੇ ਸਿੱਧੇ ਪ੍ਰਸਾਰਨ ਦੌਰਾਨ ਨੌਜਵਾਨਾ ਨੂੰ ਪੁੱਛਿਆ ਕਿ ਕਿਸੇ ਨੇ ਰਿਸ਼ਵਤ ਮੰਗੀ? ਜਾਂ ਤੁਹਾਨੂੰ ਕਿਸੇ ਦੀ ਸਿਫਾਰਸ਼ ਪਾਉਣ ਦੀ ਜਰੂਰਤ ਪਈ? ਉਹਨਾਂ ਆਖਿਆ ਕਿ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਵਲੋਂ ਇਕ ਤੋਂ ਵੱਧ ਵਾਰ ਐਲਾਨੀਆਂ ਚੁਣੌਤੀ ਦੇ ਲਹਿਜੇ ਵਿੱਚ ਆਖਿਆ ਜਾ ਚੁੱਕਾ ਹੈ ਕਿ ਜੇਕਰ ਇਕ ਪਾਸੇ ਰਿਸ਼ਵਤ ਦਾ ਅਥਾਹ ਖਜਾਨਾ ਪਿਆ ਹੋਵੇ ਅਤੇ ਦੂਜੇ ਪਾਸੇ ਸਲਫਾਸ ਤਾਂ ਉਹ ਖਜਾਨੇ ਦੀ ਬਜਾਇ ਸਲਫਾਸ ਖਾਣ ਨੂੰ ਤਰਜੀਹ ਦੇਵੇਗਾ। ਸਪੀਕਰ ਕੁਲਤਾਰ ਸਿੰਘ ਸੰਧਵਾਂ ਵਲੋਂ ਉਹਨਾਂ ਦੇ ਪੀਆਰਓ ਮਨਪ੍ਰੀਤ ਸਿੰਘ ਮਨੀ ਧਾਲੀਵਾਲ ਅਤੇ ਐਡਵੋਕੇਟ ਬੀਰਇੰਦਰ ਸਿੰਘ ਨੇ ਹਲਕੇ ਦੇ ਵੱਖ ਵੱਖ ਪਿੰਡਾਂ ਤੋਂ ਆਏ ਵਰਕਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਉਪਰੋਕਤ ਤੋਂ ਇਲਾਵਾ ਮੱਖਣ ਬਰਾੜ ਮੱਲਕੇ, ਮਨਜੀਤ ਸਿੰਘ ਸਿੱਧੂ, ਪਵਿੱਤਰ ਸਿੰਘ ਸਰਪੰਚ, ਕੰਵਲਜੀਤ ਸਿੰਘ ਢੀਂਡਸਾ, ਗੁਰਮੀਤ ਸਿੰਘ ਆਰੇਵਾਲਾ ਚੇਅਰਮੈਨ, ਬੱਬੂ ਸਿੰਘ ਸੰਧੂ ਸਿੱਖਾਂਵਾਲਾ, ਮਨਜੀਤ ਸ਼ਰਮਾ, ਜਗਜੀਤ ਸਿੰਘ ਸੁਪਰਡੈਂਟ, ਸੁਖਦੇਵ ਸਿੰਘ ਪਦਮ, ਮੇਹਰ ਸਿੰਘ ਚੰਨੀ, ਸੰਜੀਵ ਕਾਲੜਾ, ਸੰਦੀਪ ਸਿੰਘ ਕੰਮੇਆਣਾ, ਰਾਜਪਾਲ ਸਿੰਘ ਢੁੱਡੀ, ਜਗਤਾਰ ਸਿੰਘ, ਚੇਅਰਮੈਨ ਗੁਰਮੀਤ ਸਿੰਘ ਆਰੇਵਾਲੇ, ਸੁਖਵੰਤ ਸਿੰਘ ਪੱਕਾ ਜਿਲਾ ਯੂਥ ਪ੍ਰਧਾਨ, ਗੈਰੀ ਸਿੰਘ ਵੜਿੰਗ, ਅਸ਼ੋਕ ਗੋਇਲ, ਸੁਖਜਿੰਦਰ ਸਿੰਘ ਤੱਖੀ, ਸਵਤੰਤਰ ਜੋਸ਼ੀ, ਅਸ਼ਵਨੀ ਕਲਯਾਨ, ਪ੍ਰਦੀਪ ਕੌਰ ਢਿੱਲੋਂ, ਬੱਬੂ ਸਿੰਘ ਪੱਕਾ, ਗੁਰਜਿੰਦਰ ਸਿੰਘ ਪੱਕਾ, ਰਾਜਾ ਸਿੰਘ ਵੜਿੰਗ, ਗੁਰਮੀਤ ਸਿੰਘ ਧੂੜਕੋਟ, ਬਾਬੂ ਸਿੰਘ ਖਾਲਸਾ, ਜਸਪ੍ਰੀਤ ਸਿੰਘ ਚਹਿਲ, ਭੋਲਾ ਸਿੰਘ ਟਹਿਣਾ, ਹਰਵਿੰਦਰ ਸਿੰਘ, ਅਮਰੀਕ ਸਿੰਘ ਡੱਗੋਰੋਮਾਣਾ, ਮਾ. ਕੁਲਦੀਪ ਸਿੰਘ, ਹਰਬੰਸ ਸਿੰਘ ਸਿੱਖਾਂਵਾਲਾ, ਦਿਲਬਾਗ ਸਿੰਘ ਚਮੇਲੀ, ਨਿੱਕਾ ਸਿੰਘ ਚਮੇਲੀ, ਇੰਦਰਜੀਤ ਸਿੰਘ ਨੰਗਲ, ਨਰਾਇਣ ਨੰਗਲ, ਮਹਿੰਗਾ ਸਿੰਘ, ਬੱਬੀ ਵਾਂਦਰ ਜਟਾਣਾ, ਕੁਲਵੰਤ ਸਿੰਘ ਟੀਟੂ, ਕਾਕਾ ਕੋਹਾਰਵਲਾ, ਗੁਰਪ੍ਰੇਮ ਸਿੰਘ, ਦੀਪਕ ਮੌਂਗਾ, ਸੇਵਕ ਸਿੰਘ ਧੂਰਕੋਟ, ਗੁਰਜੀਤ ਸਿੰਘ ਹਰੀਏਵਾਲਾ, ਐੱਸ.ਪੀ. ਪੇਂਟਰ, ਆਰ.ਕੇ. ਵਿਜੇ ਅਤੇ ਮਨਜਿੰਦਰ ਸਿੰਘ ਆਦਿ ਵੀ ਹਾਜਰ ਸਨ।
Leave a Comment
Your email address will not be published. Required fields are marked with *