ਯਾਦਾਂ ਤੇਰੀਆਂ ਨਾਲ ਦਿਨ ਹਾਂ ਗੁਜ਼ਾਰਦਾ।
ਹਰ ਵੇਲੇ ਖ਼ਾਲੀ ਰਾਹ ਨੂੰ ਰਹਾਂ ਨਿਹਾਰਦਾ।।
ਕਿ ਕਦੋਂ ਪੈਗ਼ਾਮ ਆਵੇਗਾ ਮੇਰੇ ਯਾਰ ਦਾ।
ਤਾਂਘ ਮੇਰੀ ਨੂੰ ਦੇਖ ਰਾਹਗੀਰ ਹੈ ਆਖਦਾ।।
ਤੈਨੂੰ ਨਾ ਫ਼ਿਕਰ ਰਿਹਾ,ਖੁੱਦ ਦੀ ਖਬਰ-ਸਾਰ ਦਾ।
ਮੈਨੂੰ ਤਾਂ ਤੂੰ ਰੂਹੋਂ ਫ਼ਕੀਰ ਹੋ ਗਿਆ ਜਾਪਦਾ।।
ਕਿਉਂ ਤੂੰ ਅੰਨ ਪਾਣੀ ਨੂੰ ਹੈ ਪਿਆ ਤਿਆਗਦਾ।
ਯਾਰ ਤਾਂ ਤੇਰਾ ਤੈਨੂੰ ਭੁੱਲ ਗਿਆ ਹੈ ਜਾਪਦਾ।।
ਅਖ਼ੀਰ ਮੈਂ ਰਾਹਗੀਰ ਨੂੰ ਹਾਂ ਪਿਆ ਆਖਦਾ।
ਭਲਿਆ ਮਾਣਸਾ ਤੂੰ ਇੰਝ ਕਿਉਂ ਹੈ ਆਖਦਾ।।
ਤੂੰ ਕੁੱਝ ਵੀ ਨੀ ਮੇਰੇ ਯਾਰ ਬਾਰੇ ਹੈ ਜਾਣਦਾ।
ਸੂਦ ਵਿਰਕ ਤਾਂ ਮੇਰੇ ਦਿਲ ਦੀਆਂ ਜਾਣਦਾ।।

ਲੇਖਕ -ਮਹਿੰਦਰ ਸੂਦ ਵਿਰਕ
(ਜਲੰਧਰ)
ਮੋਬ: 9876666381