ਅੰਤਰ ਰਾਸ਼ਟਰੀ ਫੇਸਬੁੱਕ ਮੰਚ ਕਲਮਾਂ ਦਾ ਕਾਫ਼ਲਾ ਦੇ ਪ੍ਰਬੰਧਕ ਮੈਡਮ ਗੁਰਜੀਤ ਕੌਰ ਅਜਨਾਲਾ ਜੀ ਦੇ ਸਹਿਯੋਗ ਨਾਲ਼ ਹਰ ਮਹੀਨੇ ਦੇ ਪਹਿਲੇ ਸੋਮਵਾਰ ਨੂੰ ਹੋਣ ਵਾਲ਼ਾ ਆਨ ਲਾਈਨ ਕਵੀ ਦਰਬਾਰ ਇਸ ਵਾਰ ਸ਼ਿਵ ਕੁਮਾਰ ਬਟਾਲਵੀ ਨੂੰ ਸਮਰਪਿਤ ਕਰਵਾਇਆ ਗਿਆ। ਜਿਸ ਦਾ ਸੰਚਾਲਨ ਸ੍ਰ ਰਣਬੀਰ ਸਿੰਘ ਪ੍ਰਿੰਸ (ਸ਼ਾਹਪੁਰ ਕਲਾਂ) ਆਫ਼ਿਸਰ ਕਾਲੋਨੀ ਸੰਗਰੂਰ ਦੁਆਰਾ ਕੀਤਾ ਗਿਆ ਅਤੇ ਇਸ ਵਿੱਚ ਨਾਮਵਰ ਕਵੀ/ ਕਵਿਤਰੀਆਂ ਨੇ ਭਾਗ ਲਿਆ । ਜਿਵੇਂ ਕਿ ਮੈਡਮ ਪੋਲੀ ਬਰਾੜ, ਮੈਡਮ ਪਰਵੀਨ ਕੌਰ ਸਿੱਧੂ ,ਮੈਡਮ ਅਮਰਜੀਤ ਕੌਰ ਮੋਰਿੰਡਾ, ਅਮਰਜੀਤ ਕੌਰ ਮਾਨਸਾ, ਕਰਮਜੀਤ ਕੌਰ ਮਲੋਟ, ਸ.ਜਸਵੰਤ ਸਿੰਘ ਧਾਪ, ਪੀਂਘਾਂ ਸੋਚ ਦੀਆਂ ਮੰਚ ਦੇ ਸਰਪ੍ਰਸਤ ਪ੍ਰਗਟ ਗਿੱਲ ਬਾਗ਼ੀ ਆਸਟ੍ਰੇਲੀਆ,ਸ੍ਰ.ਵੀਰ ਸਿੰਘ ਵੀਰਾ ਪੀਰ ਮੁਹੰਮਦ , ਕਲਮਾਂ ਦੇ ਵਾਰ ਮੰਚ ਦੇ ਸਰਪ੍ਰਸਤ ਜੱਸੀ ਧਰੌੜ ਸਾਹਨੇਵਾਲ, ਭਾਈ ਰਣਜੀਤ ਸਿੰਘ ਫ਼ਤਹਿਗੜ੍ਹ ਸਾਹਿਬ, ਫ਼ਿਲਮੀ ਤੇ ਟੀ.ਵੀ.ਸੀਰੀਅਲ ਕਲਾਕਾਰ ਸੂਰੀਆ ਕਾਂਤ ਵਰਮਾ ਜੀ, ਕੁਲਦੀਪ ਸਿੰਘ ਦੀਪ ਸਾਦਿਕ ਪਬਲੀਕੇਸ਼ਨਜ਼,ਗੁਰੀ ਚੰਦੜ ਸੰਗਰੂਰ,ਆਦਿ ਸ਼ਾਮਲ ਹੋਏ। ਜਿਨ੍ਹਾਂ ਨੇ ਬਹੁਤ ਖ਼ੂਬਸੂਰਤ ਰਚਨਾਵਾਂ ਗੀਤਾਂ, ਗ਼ਜ਼ਲਾਂ ਅਤੇ ਕਵਿਤਾਵਾਂ ਰਾਹੀਂ ਆਪਣੀ ਹਾਜ਼ਰੀ ਲਗਵਾਈ। ਜਿਸ ਵਿੱਚ ਸ਼ਿਵ ਕੁਮਾਰ ਬਟਾਲਵੀ ਨੂੰ ਸਮਰਪਿਤ ਕਵਿਤਾਵਾਂ ਸੁਣਾਈਆਂ ਗਈਆਂ।ਅੰਤ ਵਿੱਚ ਮੈਡਮ ਗੁਰਜੀਤ ਕੌਰ ਅਜਨਾਲਾ ਜੀ ਅਤੇ ਰਣਬੀਰ ਸਿੰਘ ਪ੍ਰਿੰਸ ਦੁਆਰਾ ਮੰਚ ਕਲਮਾਂ ਦਾ ਕਾਫ਼ਲਾ ਵੱਲੋਂ ਸਾਰੇ ਭਾਗ ਲੈਣ ਵਾਲੇ ਕਵੀ/ਕਵਿਤਰੀਆਂ ਅਤੇ ਜੱਸੀ ਧਰੌੜ ਸਾਹਨੇਵਾਲ ਜੀ ਦਾ ਪੋਸਟਰ ਤੇ ਸਰਟੀਫਿਕੇਟ ਜਾਰੀ ਕਰਨ ਅਤੇ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਸਹਿਯੋਗ ਦੇਣ ਲਈ ਧੰਨਵਾਦ ਕੀਤਾ ਗਿਆ।
ਰਣਬੀਰ ਸਿੰਘ ਪ੍ਰਿੰਸ(ਸ਼ਾਹਪੁਰ ਕਲਾਂ)
# 37/1 ਬਲਾਕ ਡੀ- 1,ਆਫ਼ਿਸਰ ਕਾਲੋਨੀ ਸੰਗਰੂਰ 148001
9872299613
Leave a Comment
Your email address will not be published. Required fields are marked with *