ਫ਼ਰੀਦਕੋਟ 30 ਅਕਤੂਬਰ- (ਵਰਲਡ ਪੰਜਾਬੀ ਟਾਈਮਜ਼)
‘ਪੰਜਾਬੀ ਕਲਮਾਂ ਨੂੰ ਸਮਰਪਿਤ’ ਕਲਮਾਂ ਦੇ ਰੰਗ ਸਾਹਿਤ ਸਭਾ (ਰਜਿ.) ਫ਼ਰੀਦਕੋਟ ਵੱਲੋਂ ਚੇਅਰਮੈਨ ਪ੍ਰੋ. ਬੀਰ ਇੰਦਰ ਸਰਾਂ ਅਤੇ ਪ੍ਰਧਾਨ ਕਸ਼ਮੀਰ ਮਾਨਾ ਦੀ ਯੋਗ ਅਗਵਾਈ ਵਿੱਚ 12ਵਾਂ ਆਨਲਾਈਨ ਪੰਜਾਬੀ ਕਵੀ ਦਰਬਾਰ ਪ੍ਰੋਗਰਾਮ ਕਰਵਾਇਆ ਗਿਆ। ਸਭਾ ਦੇ ਸੀਨੀਅਰ ਮੈਂਬਰ ਬਲਵੰਤ ਗੱਖੜ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਵੀ ਦਰਬਾਰ ਦੀ ਸ਼ੁਰੂਆਤ ਵਿੱਚ ਸਭਾ ਦੇ ਚੇਅਰਮੈਨ ਪ੍ਰੋ. ਬੀਰ ਇੰਦਰ ਸਰਾਂ ਨੇ ਸਾਰੇ ਕਵੀ ਸਾਹਿਬਾਨ ਨੂੰ ‘ਜੀ ਆਇਆਂ’ ਆਖਿਆ ਅਤੇ ਸਭਾ ਦੇ ਉਦੇਸ਼ਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸ ਕਵੀ ਦਰਬਾਰ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਕਵੀ ਸਾਹਿਬਾਨ ਨੇ ਸ਼ਿਰਕਤ ਕੀਤੀ। ਇਸ ਕਵੀ ਦਰਬਾਰ ਵਿੱਚ ਪ੍ਰਸਿੱਧ ਗ਼ਜ਼ਲਗੋ ਅਮਰਜੀਤ ਸਿੰਘ ਜੀਤ ਨੇ ਮੁੱਖ ਮਹਿਮਾਨ ਵਜੋਂ, ਅਮਰਜੀਤ ਕੌਰ ਮੋਰਿੰਡਾ, ਡਾ. ਸੁਨੀਤ ਮਦਾਨ, ਰਾਜਵਿੰਦਰ ਸਿੰਘ ਗੱਡੂ ਤੇ ਦੇਸ ਰਾਜ ਬਾਲੀ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਇਸ ਤੋਂ ਇਲਾਵਾ ਪੋਲੀ ਬਰਾੜ (ਯੂ.ਐੱਸ.ਏ.), ਸ੍ਰਿਸ਼ਟੀ ਸ਼ਰਮਾ, ਡਾ. ਟਿੱਕਾ ਜੇ. ਐੱਸ.ਸਿੱਧੂ, ਡਾ. ਇੰਦਰਪਾਲ ਕੌਰ, ਅਰਸ਼ਦੀਪ ਕੌਰ, ਬਲਵੰਤ ਗੱਖੜ, ਮਨਜੀਤ ਸਿੰਘ ਸ਼ਤਾਬ, ਜਗਦੀਸ਼ ਕੌਰ ਇਲਾਹਾਬਾਦ, ਚਰਨਜੀਤ ਕੌਰ ਬਾਠ, ਡਾ. ਟਿੱਕਾ ਜੇ. ਐੱਸ. ਸਿੱਧੂ, ਪ੍ਰੋ. ਕੇਵਲਜੀਤ ਸਿੰਘ ਕੰਵਲ, ਰਮਨਦੀਪ ਰਮਣੀਕ, ਗਗਨਦੀਪ ਕੌਰ ਸੱਪਲ, ਪ੍ਰਕਾਸ਼ ਕੌਰ ਪਾਸ਼ਾਂ, ਪਰਵੀਨ ਕੌਰ ਸਿੱਧੂ, ਜਸਪਿੰਦਰ ਕੌਰ ਇੰਦਰ, ਕਸ਼ਿਸ਼ ਚੰਦਰ, ਕਿਰਨ ਦੇਵੀ ਸਿੰਗਲਾ, ਹਰਜਿੰਦਰ ਕੌਰ ਸੱਧਰ, ਡਾ. ਅਮਨਦੀਪ ਸਿੰਘ ਮੋਗਾ, ਰਮੇਸ਼ ਕੁਮਾਰ ਜਾਨੂੰ, ਗੁਰਬਿੰਦਰ ਗੁਰੀ, ਅਮਿਤ ਕਾਦੀਆਂ ਆਦਿ ਸਭ ਨੇ ਵੀ ਕਵਿਤਾਵਾਂ, ਗੀਤ, ਗ਼ਜ਼ਲਾਂ ਸਾਂਝੀਆਂ ਕੀਤੀਆਂ।
ਅੰਤ ਵਿੱਚ ਮੁੱਖ ਮਹਿਮਾਨ ਨੇ ਸਾਰੇ ਪ੍ਰੋਗਰਾਮ ਦੀ ਸਮੀਖਿਆ ਕੀਤੀ ਅਤੇ ਸਫ਼ਲ ਕਵੀ ਦਰਬਾਰ ਲਈ ਚੇਅਰਮੈਨ , ਪ੍ਰਧਾਨ ਅਤੇ ਸਮੁੱਚੀ ਟੀਮ ਨੂੰ ਮੁਬਾਰਕਾਂ ਦਿੱਤੀਆਂ। ਸਭਾ ਦੇ ਪ੍ਰਧਾਨ ਕਸ਼ਮੀਰ ਮਾਨਾ ਨੇ ਸਭ ਦਾ ਸ਼ਾਮਿਲ ਹੋਣ ਲਈ ਧੰਨਵਾਦ ਕੀਤਾ। ਸਭ ਨੂੰ ਡਿਜ਼ੀਟਲ ਵਿਸ਼ੇਸ਼ ਸਨਮਾਨ ਪੱਤਰਾਂ ਨਾਲ ਸਨਮਾਨਿਤ ਕੀਤਾ ਗਿਆ । ਮੰਚ ਸਕੱਤਰ ਦੀ ਭੂਮਿਕਾ ਸਭਾ ਦੇ ਮੰਚ ਸਕੱਤਰ ਭੁਪਿੰਦਰ ਪਰਵਾਜ਼ ਨੇ ਬਾਖ਼ੂਬੀ ਅੰਦਾਜ਼ ਵਿੱਚ ਨਿਭਾਈ। ਸਭ ਨੇ ਕਲਮਾਂ ਦੇ ਰੰਗ ਸਾਹਿਤ (ਰਜਿ.) ਸਭਾ ਫ਼ਰੀਦਕੋਟ ਦੁਆਰਾ ਸਮੇਂ ਸਮੇਂ ‘ਤੇ ਕੀਤੇ ਜਾ ਰਹੇ ਕਾਰਜਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਸਭਾ ਵੱਲੋਂ ਲਗਾਤਾਰ ਪੰਜਾਬੀ ਸਾਹਿਤ, ਸਮਾਜ ਅਤੇ ਵਿਰਸੇ ਨੂੰ ਸਮਰਪਿਤ ਸਫ਼ਲ ਨੇਕ ਉਪਰਾਲੇ ਕੀਤੇ ਜਾ ਰਹੇ ਹਨ, ਜਿਸਦੇ ਲਈ ਸਭਾ ਦੀ ਸਮੁੱਚੀ ਟੀਮ ਵਧਾਈ ਦੀ ਪਾਤਰ ਹੈ ।
Leave a Comment
Your email address will not be published. Required fields are marked with *