(ਸ਼ਹੀਦ ਭਗਤ ਸਿੰਘ ਕਲਾ ਮੰਚ ਪੰਜਾਬ ਵੱਲੋਂ ਆਪਣੇ ਸਲਾਨਾ ਐਵਾਰਡਾਂ ਦਾ ਐਲਾਨ)
ਪ੍ਰੋ. ਅਜਮੇਰ ਸਿੰਘ ਔਲਖ ਯਾਦਗਾਰੀ ਐਵਾਰਡ ਪੰਜਾਬੀ ਦੇ ਵੱਡੇ ਨਾਟਕਕਾਰ ਸਵਰਾਜਬੀਰ ਨੂੰ…
ਪੂਰਾ ਵੇਰਵਾ :
ਪ੍ਰੋ. ਅਜਮੇਰ ਸਿੰਘ ਔਲਖ ਯਾਦਗਾਰੀ ਐਵਾਰਡ
ਡਾ. ਸਵਰਾਜਬੀਰ (ਉੱਘੇ ਨਾਟਕਕਾਰ)
ਸਹਿਯੋਗ : ਪ੍ਰੋ. ਅਜਮੇਰ ਸਿੰਘ ਔਲਖ ਦਾ ਰੰਗਮੰਚੀ ਕਾਫ਼ਲਾ
(ਬਲਰਾਜ ਮਾਨ, ਰਾਜ ਜੋਸ਼ੀ, ਮਨਜੀਤ ਚਹਿਲ ਅਤੇ ਸਰਦੂਲ ਸਿੰਘ ਚਹਿਲ)
ਜਤਿੰਦਰ ਯਾਦਗਾਰੀ ਨਵ ਪ੍ਰਤਿਭਾ ਐਵਾਰਡ
ਡਾ. ਜਗਦੀਪ ਸੰਧੂ (ਉੱਘੇ ਅਦਾਕਾਰ)
ਸਹਿਯੋਗ : ਸ਼ਹੀਦ ਭਗਤ ਸਿੰਘ ਕਲਾ ਕੇਂਦਰ ਦਾ ਰੰਗਮੰਚੀ ਕਾਫ਼ਲਾ
(ਆਪਣੇ ਪ੍ਰਤਿਭਾਸ਼ਾਲੀ ਰੰਗਕਰਮੀ ਜਤਿੰਦਰ ਸਿੰਘ ਦੀ ਯਾਦ ਨੂੰ ਸਮਰਪਿਤ)
ਸੁਹਜਦੀਪ ਕੌਰ ਯਾਦਗਾਰੀ ਐਵਾਰਡ
ਗੁਰਪ੍ਰੀਤ ਕੌਰ ਭੰਗੂ (ਪੰਜਾਬੀ ਸਿਨੇਮਾ ਦੀ ਬੁਲੰਦ ਅਦਾਕਾਰਾ)
ਸਹਿਯੋਗ : ਲੋਕ ਕਲਾ ਮੰਚ, ਮਾਨਸਾ ਦਾ ਰੰਗਮੰਚੀ ਕਾਫ਼ਲਾ
(ਪ੍ਰੋ. ਅਜਮੇਰ ਸਿੰਘ ਔਲਖ ਦੀ ਬੇਟੀ ਮਰਹੂਮ ਸੁਹਜਦੀਪ ਦੀ ਯਾਦ ਨੂੰ ਸਮਰਪਿਤ)
‘ਜਗਦੇ ਚਿਰਾਗ਼’ ਐਵਾਰਡ
ਰਣਜੀਤ ਸਿੰਘ ਸੋਹਲ (ਅੱਖਰਕਾਰੀ ਦਾ ਜਾਦੂਗਰ)
ਸਹਿਯੋਗ : ਮਾਸਟਰ ਪਰਮਜੀਤ ਸਿੰਘ
(ਆਪਣੇ ਭਰਾ ਮਰਹੂਮ ਸਰੂਪ ਸਿੰਘ ਦੀ ਯਾਦ ਨੂੰ ਸਮਰਪਿਤ)
ਪੰਡਿਤ ਪੂਰਨ ਚੰਦ ਯਾਦਗਾਰੀ ਐਵਾਰਡ
ਹਰਦਿਆਲ ਥੂਹੀ (ਲੋਕ ਸੰਗੀਤ ਪਰੰਪਰਾ ਦਾ ਪਹਿਰੂਆ)
ਸਹਿਯੋਗ : ਸ਼ਾਇਰ ਡਾ. ਸੰਤੋਖ ਸੁਖੀ
ਚਮਕਦੇ ਸਿਤਾਰੇ ਐਵਾਰਡ
ਦਿਲਪ੍ਰੀਤ ਚੌਹਾਨ (ਉਭਰਦਾ ਹੋਇਆ ਰੰਗਮੰਚੀ ਸਿਤਾਰਾ)
ਸਹਿਯੋਗ : ਕਹਾਣੀਕਾਰ ਦਰਸ਼ਨ ਜੋਗਾ
(ਆਪਣੇ ਸਪੁੱਤਰ ਮਰਹੂਮ ਦਵਿੰਦਰਪਾਲ ਦੀ ਯਾਦ ਨੂੰ ਸਪਰਪਿਤ)
ਸਿਰਜਣਾਤਮਕ ਅਧਿਆਪਨ ਐਵਾਰਡ
ਮਨਜਿੰਦਰ ਕੌਰ ਨੂਰਪੁਰ (ਸਿੱਖਿਆ ਵਿਚ ਸਿਰਜਣਾ ਦਾ ਅਹਿਮ ਸੁਮੇਲ)
ਸਹਿਯੋਗ : ਡਾ. ਚਰਨਜੀਤ ਸਿੰਘ ਰਿਉਂਦ ਕਲਾਂ
(ਆਪਣੇ ਪਿਤਾ ਮਰਹੂਮ ਡਾ. ਕਰਮ ਸਿੰਘ ਰਿਉਂਦ ਕਲਾਂ ਦੀ ਯਾਦ ਨੂੰ ਸਮਰਪਿਤ)
ਮਾਨਸਾ ਦਾ ਮਾਣ ਐਵਾਰਡ
- ਜਗਦੀਸ਼ ਰਾਏ ਕੂਲਰੀਆ (ਅਨੁਵਾਦ ਦਾ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਜੇਤੂ)
- ਪਰਨੀਤ (ਤੀਰਅੰਦਾਜ਼ੀ ਵਿਚ ਏਸ਼ੀਆਈ ਖੇਡਾਂ ਦੇ ਜੇਤੂ)
ਸਹਿਯੋਗ : ਜਗਜੀਤ ਸਿੰਘ ਵਾਲੀਆ
(ਆਪਣੇ ਦਾਦਾ ਸੁਤੰਤਰਤਾ ਸੈਨਾਨੀ ਰਜਿੰਦਰ ਸਿੰਘ ਵਾਲੀਆ ਨੂੰ ਸਮਰਪਿਤ)
ਕਲਾ ਸਾਰਥੀ ਐਵਾਰਡ
ਬਲਰਾਜ ਬਰਾੜ (ਬਾਲ ਪੈਨ ਚਿਤਰਕਾਰੀ ਦਾ ਅਹਿਮ ਹਸਤਾਖ਼ਰ)
ਸਹਿਯੋਗ : ਹਰਚਰਨ ਸਿੰਘ ਮੌੜ
(ਆਪਣੀ ਮਾਤਾ ਸ਼ਮਸ਼ੇਰ ਕੌਰ ਦੀ ਨਿੱਘੀ ਯਾਦ ਨੂੰ ਸਮਰਪਿਤ)
(ਇਹਨਾਂ ਐਵਾਰਡਾਂ ਵਿਚ ਨਕਦ ਰਾਸ਼ੀ, ਸਨਮਾਨ ਪੱਤਰ ਅਤੇ ਸਨਮਾਨ ਚਿੰਨ ਪ੍ਰਦਾਨ ਕੀਤੇ ਜਾਂਦੇ ਹਨ। ਸਾਰੇ ਐਵਾਰਡ ਮੇਲੇ ਦੇ ਵੱਖ ਵੱਖ ਦਿਨਾਂ ਵਿਚ ਦਿੱਤੇ ਜਾਣਗੇ। )
ਮੇਲੇ ਦੀਆਂ ਸਹਿਯੋਗੀ ਸੰਸਥਾਵਾਂ
ਪੰਜਾਬ ਸਾਹਿਤ ਅਕਾਦਮੀ
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ
ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ
ਇਪਟਾ
ਅਤੇ ਭਾਸ਼ਾ ਵਿਭਾਗ, ਮਾਨਸਾ
ਸਥਾਨ : ਮਾਤਾ ਸੁੰਦਰੀ ਯੂਨੀਵਰਸਿਟੀ ਕਾਲਜ, ਮਾਨਸਾ
Leave a Comment
Your email address will not be published. Required fields are marked with *