ਚੰਡੀਗੜ੍ਹ 6 ਨਵੰਬਰ, (ਅੰਜੂ ਅਮਨਦੀਪ ਗਰੋਵਰ/ ਵਰਲਡ ਪੰਜਾਬੀ ਟਾਈਮਜ਼) ਪੁੰਗਰਦੇ ਹਰਫ਼ ਵਿਸ਼ਵ ਸਾਹਿਤਕ ਮੰਚ ਵੱਲੋਂ ਲੜੀਵਾਰ ਪ੍ਰੋਗਰਾਮ “ਸੁਖ਼ਨ ਸਾਂਝ” ਦੇ ਤਹਿਤ ਲਹਿੰਦੇ ਪੰਜਾਬ ਦੇ ਨਾਮਵਰ ਲੇਖਕ ਤੇ ਸ਼ਾਇਰ ਪ੍ਰੋ. ਅਮਾਨਤ ਅਲੀ ਮੁਸਾਫ਼ਿਰ ਗਿੱਲ ਜੀ ਨਾਲ ਵਿਸ਼ੇਸ਼ ਮੁਲਾਕਾਤ ਕਰਵਾਈ ਗਈ। ਮੰਚ ਦੇ ਸੰਸਥਾਪਕ ਰਮਨਦੀਪ ਕੌਰ ਰੰਮੀ ਜੀ ਨੇ ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਪ੍ਰੋਫੈਸਰ ਸਾਹਿਬ ਨੂੰ ਸਵਾਗਤ ਆਖਿਆ। ਮੰਚ ਦੇ ਪ੍ਰਬੰਧਕ ਤੇ ਪ੍ਰੋਗਰਾਮ ਦਾ ਸੰਚਾਲਨ ਕਰ ਰਹੇ ਅਮਨਬੀਰ ਸਿੰਘ ਧਾਮੀ ਜੀ ਨੇ ਪ੍ਰੋਫ਼ੈਸਰ ਸਾਹਿਬ ਤੋਂ ਬਹੁਤ ਭਾਵਪੂਰਨ ਸਵਾਲ ਪੁੱਛੇ ਜਿਹਨਾਂ ਨੂੰ ਅਮਾਨਤ ਅਲੀ ਜੀ ਨੇ ਬਹੁਤ ਹੀ ਸਾਦੇ ਢੰਗ ਨਾਲ ਆਪਣੀ ਗੱਲਬਾਤ ਦੌਰਾਨ ਪੇਸ਼ ਕੀਤਾ। ਉਹਨਾਂ ਦੱਸਿਆ ਕਿ ਮੁਹੱਬਤ ਹੀ ਇਕ ਅਜਿਹਾ ਰਸਤਾ ਹੈ । ਜੋ ਸਾਰੇ ਵੈਰ ਵਿਰੋਧ ਖਤਮ ਕਰ ਸਕਦਾ ਹੈ । ਜੇਕਰ ਦਿਲਾਂ ਵਿੱਚ ਮੁਹੱਬਤ ਹੋਵੇ ਤਾਂ ਵੱਖੋ – ਵੱਖਰੇ ਦੇਸ਼ਾਂ ਵਿਚਲੀਆਂ ਦੂਰੀਆਂ ਨੂੰ ਖਤਮ ਕੀਤਾ ਜਾ ਸਕਦਾ ਹੈ। ਉਹਨਾਂ ਇਸ ਮੁਲਾਕਾਤ ਦੌਰਾਨ ਆਪਣੇ ਜੀਵਨ ਬਾਰੇ ਜਾਣਕਾਰੀ ਸਰੋਤਿਆਂ ਨਾਲ ਸਾਂਝੀ ਕੀਤੀ । ਆਪਣੀਆਂ ਰਚਨਾਵਾਂ ਦੇ ਬੋਲ ਸਰੋਤਿਆਂ ਦੀ ਝੋਲੀ ਵਿੱਚ ਪਾਏ ।
ਜੇਕਰ ਵੀਜੇ਼ ਲੱਗਣ ਸਾਡੇ ਓਸ ਪੰਜਾਬ ਦੇ,
ਅਸੀਂ ਵੀ ਦਰਸ਼ਨ ਕਰੀਏ ਹਰਿਮੰਦਰ ਸਾਹਿਬ ਦੇ।
ਉਹਨਾਂ ਦੱਸਿਆ ਕਿ ਉਹਨਾਂ ਅੰਦਰ ਇਕ ਤਾਂਘ ਹੈ ਚੜ੍ਹਦੇ ਪੰਜਾਬ ਵਿੱਚ ਆ ਕੇ ਹਰਿਮੰਦਰ ਸਾਹਿਬ ਤੇ ਹੋਰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਦੀ ਅਤੇ ਆਪਣੇ ਚੜ੍ਹਦੇ ਵੱਲ ਵੱਸਦੇ ਭੈਣ ਭਰਾਵਾਂ ਨੂੰ ਮਿਲਣ ਦੀ ਇੱਛਾ ਰੱਖੀ । ਉਹਨਾਂ ਆਪਣੇ ਲਿਖਣ ਦੇ ਸਫ਼ਰ ਬਾਰੇ ਦੱਸਦਿਆਂ ਆਪਣੇ ਛਪੇ ਕਾਵਿ ਸੰਗ੍ਰਹਿਆਂ ਦਾ ਜ਼ਿਕਰ ਕੀਤਾ।ਲਗਾਤਾਰ ਹੋਈ ਇਸ ਗੱਲਬਾਤ ਤੋਂ ਇਕ ਉਦੇਸ਼ ਆਪਣੇ ਸਰੋਤਿਆਂ ਨੂੰ ਦਿੱਤਾ ਕਿ ਪੰਜਾਬੀਓ ਪਿਆਰ ਕਰੋ। ਅਖੀਰ ਅਮਨਬੀਰ ਸਿੰਘ ਧਾਮੀ ਜੀ ਨੇ ਆਪਣੇ ਵੱਡਮੁਲੇ ਸ਼ਬਦਾਂ ਨਾਲ ਅਮਾਨਤ ਅਲੀ ਜੀ ਦਾ ਧੰਨਵਾਦ ਕਰਦਿਆਂ ਪ੍ਰੋਗਰਾਮ ਨੂੰ ਸਮਾਪਤ ਕੀਤਾ । ਪ੍ਰੋਗਰਾਮ ਵਿੱਚ ਚੇਅਰਮੈਨ ਬਲਿਹਾਰ ਸਿੰਘ ਲੇਲ੍ਹ (ਅਮਰੀਕਾ )ਸੀਨੀਅਰ ਮੀਤ ਪ੍ਰਧਾਨ ਹਰਮੀਤ ਕੌਰ ਮੀਤ(ਗੁਰਦਾਸਪੁਰ )ਤੇ ਮੀਡੀਆ ਇੰਚਾਰਜ ਸਿਮਰਨਜੀਤ ਕੌਰ ਸਿਮਰ ਨੇ ਪ੍ਰੋਗਰਾਮ ਨੂੰ ਟੈਕਨੀਕਲੀ ਸੰਭਾਲਿਆ।
Leave a Comment
Your email address will not be published. Required fields are marked with *