(ਅੰਜੂ ਅਮਨਦੀਪ ਗਰੋਵਰ/ ਵਰਲਡ ਪੰਜਾਬੀ ਟਾਈਮਜ਼)
ਪਟਿਆਲਾ, 5 ਨਵੰਬਰ 2023 ਰਾਸ਼ਟਰੀ ਕਾਵਿ ਸਾਗਰ (ਪ੍ਰਧਾਨ ਆਸ਼ਾ ਸ਼ਰਮਾ )ਅਤੇ ਤਿ੍ਵੇਣੀ ਸਾਹਿਤ ਪਰਿਸ਼ਦ (ਪ੍ਰਧਾਨ ਐਡਵੋਕੇਟ ਗੁਰਦਰਸ਼ਨ ਸਿੰਘ ਗੁਸੀਲ ਜੀ)ਦੁਆਰਾ ਭਾਸ਼ਾ ਵਿਭਾਗ ਪੰਜਾਬ ਪਟਿਆਲਾ ਦੇ ਸਹਿਯੋਗ ਨਾਲ ਪੰਜਾਬੀ ਮਾਂ ਬੋਲੀ ਮਾਹ ਨੂੰ ਸਮਰਪਿਤ ਇੱਕ ਵਿਸ਼ੇਸ਼ ਕਵੀ ਦਰਬਾਰ ਕਰਵਾਇਆ ਗਿਆ । ਇਸ ਸਮਾਗਮ ਦੀ ਪ੍ਰਧਾਨਗੀ ਡਾ. ਗੁਰਚਰਨ ਕੌਰ ਕੋਚਰ ਤੇ ਭਾਸ਼ਾ ਵਿਭਾਗ ਦੇ ਡਿਪਟੀ ਡਾਇਰੈਕਟਰ ਸਰਦਾਰ ਸਤਨਾਮ ਸਿੰਘ ਨੇ ਕੀਤੀ। ਵਿਸ਼ੇਸ਼ ਮਹਿਮਾਨ ਵਜੋਂ ਡਾਕਟਰ ਹਰਜੀਤ ਸਿੰਘ ਸੱਧਰ (ਕਵੀ ਦਰਬਾਰ ਦੇ ਕਨਵੀਨਰ),ਸਵਰਾਜ ਘੁੰਮਣ , ਦਰਸ਼ਨ ਸਿੰਘ ਆਸ਼ਟ (ਪ੍ਰਧਾਨ ਪੰਜਾਬੀ ਸਾਹਿਤ ਸਭਾ ਤੇ ਬਾਲ ਸਾਹਿਤ ਅਕਾਦਮੀ ਪੁਰਸਕਾਰ ਵਿਜੇਤਾ ) ਐਡਵੋਕੇਟ ਗੁਰਦਰਸ਼ਨ ਸਿੰਘ ਗੁਸੀਲ , ਜਸਵਿੰਦਰ, ਜੇ ਪਾਲ ਚੱਠਾ ਗਰੇਵਾਲ , ਆਸ਼ਾ ਸ਼ਰਮਾ ,ਅੰਜੂ ਅਮਨਦੀਪ ਗਰੋਵਰ(ਮੰਚ ਸੰਚਾਲਕ)ਪ੍ਰਧਾਨਗੀ ਮੰਡਲ ਵਿੱਚ ਸ਼ਾਮਿਲ ਹੋਏ। ਇਹ ਸਮਾਗਮ ਵਿੱਚ ਨਾਮਵਰ ਸਾਹਿਤਕਾਰਾ, ਐਂਕਰ ਅਤੇ ਸਮਾਜ ਸੇਵਿਕਾ ਜੇ ਪਾਲ ਚੱਠਾ ਗਰੇਵਾਲ ਦਾ ਰੂਬਰੂ ਵੀ ਕਰਵਾਇਆ ਗਿਆ। ਇਸ ਕਵੀ ਦਰਬਾਰ ਵਿਚ ਪੰਜਾਬੀ ਦੇ ਪ੍ਰਸਿੱਧ ਕਵੀਆਂ, ਜਾਗ੍ਰਤੀ ਗੌੜ, ਮਨਜੀਤ ਆਜ਼ਾਦ,ਜੱਗਾ ਰੰਗੂਵਾਲ,ਨੇਹਾ ਸ਼ਰਮਾ, ਕੁਲਵੰਤ ਸਿੰਘ ਸੈਦੋਕੇ, ਬਲਬੀਰ ਸਿੰਘ ਜਲਾਲਾਬਾਦੀ, ਇੰਦਰਪਾਲ ਸਿੰਘ, ਅਨੀਤਾ ਪਟਿਆਲਵੀ (ਪ੍ਰਧਾਨ ਵਿਸ਼ਵ ਪੰਜਾਬੀ ਸਭਾ ਕੈਨੇਡਾ ਪਟਿਆਲਾ) ਡਾ. ਤਰਲੋਚਨ ਕੌਰ, ਪ੍ਰੋ ਮਹਿੰਦਰਪਾਲ, ਚਰਨ ਪੁਆਧੀ, ਸਤੀਸ਼ ਵਿਦਰੋਹੀ, ਹਰਵਿੰਦਰ ਸਿੰਘ ਗੁਲਾਮ, ਧੀਮਾਨ ਸਾਹਿਬ, ਡਾਕਟਰ ਸੁਨੀਤ ਮਦਾਨ, ਡਾ ਇਰਾਦੀਪ, ਸਜਨੀ , ਬਚਨ ਸਿੰਘ ਗੁਰਮ, ਲਾਡੀ ਪੁਰੇਵਾਲ, ਤਜਿੰਦਰ ਅਨਜਾਨਾ, ਸਿਮਰਨਜੀਤ ਕੌਰ ਸਿਮਰ, ਸ਼ਾਮ ਸਿੰਘ ਪ੍ਰੇਮ, ਬਲਬੀਰ ਸਿੰਘ ਦਿਲਦਾਰ, ਡਾ. ਪ੍ਰਦੀਪ, ਡਾ. ਹਰਜੀਤ ਕੌਰ,ਜਗਜੀਤ ਸਿੰਘ ਸਾਹਨੀ, ਰਜੇਸ਼ ਕੋਟੀਆ, ਸੁਖਵਿੰਦਰ ਕੌਰ, ਦਰਸ਼ਨ ਸਿੰਘ ਪਸਿਆਣਾ, ਸਰਦੂਲ ਸਿੰਘ ਭੱਲਾ,ਰਿਪਨਜੋਤ ਕੌਰ ਸੋਨੀ ਬੱਗਾ, ਪ੍ਰਿੰਸੀਪਲ ਹਰਜਿੰਦਰ ਕੌਰ ਸੱਧਰ, ਗੁਰਮਤਿ ਸਿੰਘ, ਐਡਵੋਕੇਟ ਦਿਨੇਸ਼ ਸ਼ਰਮਾ, ਕੁਲਦੀਪ ਸਿੰਘ ਬਾਗੀ ਤੇ ਸੁਖਵਿੰਦਰ ਸਿੰਘ ਨੇ ਆਪਣੀਆਂ ਕਵਿਤਾਵਾਂ ਪੜ੍ਹੀਆਂ। ਮੰਚ ਸੰਚਾਲਨ ਦੀ ਭੂਮਿਕਾ ਅੰਜੂ ਅਮਨਦੀਪ ਗਰੋਵਰ ਨੇ ਬਾਖੂਬੀ ਨਿਭਾਈ। ਸਾਰੇ ਕਵੀ ਤੇ ਕਵਿਤਰੀਆਂ ਨੂੰ ਪ੍ਰਧਾਨਗੀ ਮੰਡਲ ਵੱਲੋਂ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਡਿਪਟੀ ਡਾਇਰੈਕਟਰ ਸਰਦਾਰ ਸਤਨਾਮ ਸਿੰਘ, ਆਸ਼ਾ ਸ਼ਰਮਾ ਤੇ ਐਡਵੋਕੇਟ ਗੁਰਦਰਸ਼ਨ ਸਿੰਘ ਗੁਸੀਲ ਨੇ ਆਏ ਹੋਏ ਸਾਰੇ ਕਵੀਆਂ ਤੇ ਸਰੋਤਿਆਂ ਦਾ ਧੰਨਵਾਦ ਕੀਤਾ।
Leave a Comment
Your email address will not be published. Required fields are marked with *