ਚੰਡੀਗੜ੍ਹ ,21 ਨਵੰਬਰ (ਅੰਜੂ ਅਮਨਦੀਪ ਗਰੋਵਰ/ਵਰਲਡ ਪੰਜਾਬੀ ਟਾਈਮਜ਼)
ਮਹਿਕਦੇ ਅਲਫ਼ਾਜ਼ ਸਾਹਿਤ ਸਭਾ ਵੱਲੋਂ ਗਿਆਰਵੀਂ ਕਾਵਿ ਗੋਸ਼ਟੀ, 18 ਨਵੰਬਰ 2023 ਦਿਨ ਸ਼ਨੀਵਾਰ ਨੂੰ ਆਨਲਾਈਨ ਜ਼ੂਮ ਐਪ ਤੇ ਸਭਾ ਦੇ ਸਰਪ੍ਰਸਤ ਡਾ ਗੁਰਚਰਨ ਕੌਰ ਕੋਚਰ ਅਤੇ ਸੰਸਥਾਪਕ / ਪ੍ਰਧਾਨ ਡਾ ਰਵਿੰਦਰ ਕੌਰ ਭਾਟੀਆ ਦੀ ਯੋਗ ਅਗਵਾਈ ਹੇਠ ਕਰਵਾਈ ਗਈ।
ਡਾ ਰਵਿੰਦਰ ਕੌਰ ਭਾਟੀਆ ਨੇ ਮੁੱਖ ਮਹਿਮਾਨ ਡਾ ਦਲਬੀਰ ਸਿੰਘ ਕਥੂਰੀਆ, ਪ੍ਰੋ ਗੁਰਭਜਨ ਸਿੰਘ ਗਿੱਲ, ਡਾ ਹਰੀ ਸਿੰਘ ਜਾਚਕ ਅਤੇ ਸਾਰੇ ਵਿਸ਼ੇਸ਼ ਮਹਿਮਾਨਾਂ ਦਾ ਸਵਾਗਤ ਕੀਤਾ।ਪ੍ਰੋਗਰਾਮ ਦਾ ਸੰਚਾਲਨ ਅੰਜੂ ਅਮਨਦੀਪ ਗਰੋਵਰ ਅਤੇ ਅਮਨਬੀਰ ਸਿੰਘ ਧਾਮੀ ਨੇ ਬੜੇ ਹੀ ਵਧੀਆ ਅਤੇ ਕਾਵਿ ਮਈ ਢੰਗ ਨਾਲ ਕੀਤਾ।
ਪ੍ਰੋਗਰਾਮ ਦਾ ਆਗਾਜ਼ ਸੁਰੀਲੀ ਆਵਾਜ਼ ਦੀ ਮਲਿਕਾ ਮੀਤਾ ਖੰਨਾ ਨੇ ਬਾਬਾ ਫ਼ਰੀਦ ਜੀ ਦੇ ਦੋਹੇ ਗਾ ਕੇ ਸਾਰਿਆਂ ਨੂੰ ਮੰਤਰ ਮੁਗਧ ਕਰ ਦਿੱਤਾ।ਸਭ ਨੇ ਮੁੱਖ ਮਹਿਮਾਨ ਦਲਬੀਰ ਸਿੰਘ ਕਥੂਰੀਆ ਦਾ ਮਾਂ ਬੋਲੀ ਲਈ ਵਿਲੱਖਣ ਉਪਰਾਲੇ ਕਰਨ ਲਈ ਧੰਨਵਾਦ ਕੀਤਾ। ਮੁੱਖ ਮਹਿਮਾਨ ਡਾ. ਗੁਰਭਜਨ ਸਿੰਘ ਗਿੱਲ, ਡਾ. ਹਰੀ ਸਿੰਘ ਜਾਚਕ ਨੇ ਆਪਣੀਆਂ ਖੂਬਸੂਰਤ ਰਚਨਾਵਾਂ ਨਾਲ ਸਭ ਦਾ ਮਨ ਮੋਹ ਲਿਆ।ਲਹਿੰਦੇ ਪੰਜਾਬ ਤੋਂ ਡਾ ਰਜ਼ਾਕ ਸ਼ਾਹਿਦ, ਨੋਸ਼ੀਨ ਨੋਸ਼ੀ, ਰੂਹੀ ਸਿੰਘ, ਸਤਿੰਦਰ ਸਿੰਘ ਧੜਾਕ ਸ਼ਾਇਰ ਭੱਟੀ, ਸ਼ਿਵ ਦੱਤ, ਅਕਸ ਸੁਖਦੀਪ, ਪਰਮਜੀਤ ਸਿੰਘ ਢਿੱਲੋ, ਡਾ. ਰਮਨਦੀਪ ਸਿੰਘ ਦੀਪ, ਤੇਜਿੰਦਰ ਕੌਰ, ਓਂਕਾਰ ਸਿੰਘ ਤੇਜੋ, ਗਾਇਕਾ ਗੁਰਪ੍ਰੀਤ ਕੌਰ, ਕੇਵਲ ਜੀਤ ਸਿੰਘ, ਮਨਜੀਤ ਸਿੰਘ ,ਅੰਜੂ ਅਮਨਦੀਪ ਗਰੋਵਰ ,ਅਮਨਬੀਰ ਸਿੰਘ ਧਾਮੀ, ਮੀਤਾ ਖੰਨਾ ਅਤੇ ਡਾ ਰਵਿੰਦਰ ਭਾਟੀਆ ਨੇ ਆਪਣੇ ਖੂਬਸੂਰਤ ਸ਼ਬਦਾਂ ਨਾਲ ਕਰ ਲਵਾ ਪ੍ਰੋਗਰਾਮ ਵਿਚ ਰੰਗ ਬੰਨ੍ਹਿਆ ਅਤੇ ਸਭ ਤੋਂ ਵਾਹ ਵਾਹ ਖੱਟੀ। ਅੰਤ ਵਿਚ ਸਭਾ ਦੇ ਸਰਪ੍ਰਸਤ/ ਪ੍ਰਧਾਨ ਡਾ. ਰਵਿੰਦਰ ਭਾਟੀਆ ਸਭਾ ਦੇ ਮੁੱਖ ਸਲਾਹਕਾਰ ਮੀਤਾ ਖੰਨਾ, ਮੀਤ ਪ੍ਰਧਾਨ ਅੰਜੂ ਅਮਨਦੀਪ ਗਰੋਵਰ ਅਤੇ ਜਨਰਲ ਸਕੱਤਰ ਅਮਨਬੀਰ ਸਿੰਘ ਧਾਮੀ ਨੇ ਸਾਰੇ ਸ਼ਿਰਕਤ ਕਰਨ ਵਾਲੇ ਮੁੱਖ ਮਹਿਮਾਨਾਂ ਦਾ ਤੇ ਕਵੀਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ ਅਤੇ ਅੱਗੋਂ ਤੋਂ ਵੀ ਮਾਂ ਬੋਲੀ ਦੀ ਸੇਵਾ ਵਿਚ ਨਿਰੰਤਰ ਯੋਗਦਾਨ ਪਾਉਣ ਲਈ ਵਾਅਦਾ ਕੀਤਾ।
ਮਹਿਕਦੇ ਅਲਫ਼ਾਜ਼ ਸਾਹਿਤ ਸਭਾ ਦੀ ਇਹ ਕਾਵਿ – ਗੋਸ਼ਟੀ ਬਹੁਤ ਸਫ਼ਲ ਰਹੀ ।
Leave a Comment
Your email address will not be published. Required fields are marked with *