ਭਾਸ਼ਣ ਤੇ ਚਾਰਟ ਮੇਕਿੰਗ ਮੁਕਾਬਲਿਆਂ ਰਾਹੀਂ ਪੈਦਾ ਕੀਤੀ ਜਾਗਰੂਕਤਾ
ਫ਼ਰੀਦਕੋਟ, 2 ਦਸੰਬਰ ( ਧਰਮ ਪ੍ਰਵਾਨਾਂ /ਵਰਲਡ ਪੰਜਾਬੀ ਟਾਈਮਜ਼)
ਕਿਸ਼ੋਰ ਸਿੱਖਿਆ ਤਹਿਤ ਅੱਜ ਡਾ.ਮਹਿੰਦਰ ਬਰਾੜ ਸਾਂਭੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ ਵਿਖੇ ਏਡਜ਼ ਦਿਵਸ ਮਨਾਇਆ ਗਿਆ। ਇਸ ਮੌਕੇ ਸਕੂਲ ਦੇ ਕਿਸ਼ੋਰ ਸਿੱਖਿਆ ਦੇ ਨੋਡਲ ਅਫ਼ਸਰ ਲੈਕਚਰਾਰ ਰਾਜਬਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਏਡਜ਼ ਰੋਗ, ਇਸ ਦੇ ਲੱਛਣ, ਬਚਾਅ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਕਿਹਾ ਕਿ ਏਡਜ਼ ਤੋਂ ਬਚਾਅ ਲਈ ਸਭ ਤੋਂ ਪਹਿਲਾਂ ਸਾਨੂੰ ਏਡਜ਼ ਪ੍ਰਤੀ ਗਿਆਨ ਹੋਣਾ ਜ਼ਰੂਰੀ ਹੈ। ਇਸ ਮੌਕੇ ਲੈਕਚਰਾਰ ਅੰਜੂ ਰਾਣੀ, ਹਰਵਿੰਦਰ ਕੌਰ ਸਾਇੰਸ ਮਿਸਟ੍ਰੈਸ ਨੇ ਵੀ ਏਡਜ਼ ਰੋਗ ਤੋਂ ਬਚਾਅ ਸਬੰਧੀ ਵਿਚਾਰ ਪੇਸ਼ ਕੀਤੇ। ਇਸ ਮੌਕੇ ਏਡਜ਼ ਪ੍ਰਤੀ ਜਾਗਰੂਕਤਾ ਪੈਦਾ ਕਰਨ ਵਾਸਤੇ ਚਾਰਟ ਮੇਕਿੰਗ ਅਤੇ ਭਾਸ਼ਣ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਦੀ ਜੱਜਮੈਂਟ ਲੈਕਚਰਾਰ ਬਾਇਓਲੋਜੀ ਅੰਜੂ ਰਾਣੀ, ਲੈਕਚਰਾਰ ਹੋਮ ਸਾਇੰਸ ਗੁਰਮੀਤ ਕੌਰ, ਲੈਕਚਰਾਰ ਪੋਲ ਸਾਇੰਸ ਚਰਨਜੀਤ ਕੌਰ, ਸਾਇੰਸ ਮਿਸਟ੍ਰੈਸ ਕਮਲਜੀਤ ਕੌਰ ਅਤੇ ਆਰਟ ਐਂਡ ਕਰਾਫ਼ਟ ਟੀਚਰ ਜਸਬੀਰ ਕੌਰ ਨੇ ਕੀਤੀ। ਚਾਰਟ ਮੇਕਿੰਗ ਮੁਕਾਬਲੇ ’ਚ ਗੋਰੀ ਜਮਾਤ ਨੌਵੀਂ ਨੇ ਪਹਿਲਾ, ਸੰਜਨਾ ਜਮਾਤ 9ਵੀਂ ਨੇ ਦੂਜਾ ਅਤੇ ਨੰਦਨੀ ਜਮਾਤ 11ਵੀਂ ਨੇ ਤੀਜਾ ਸਥਾਨ ਹਾਸਲ ਕੀਤਾ। ਭਾਸ਼ਣ ਮੁਕਾਬਲੇ ’ਚ ਦਿਵਿਆ ਜਮਾਤ 11ਵੀਂ ਨੇ ਪਹਿਲਾ, ਕਰਨਜੋਤ ਕੌਰ ਜਮਾਤ 11ਵੀਂ ਨੇ ਦੂਜਾ ਅਤੇ ਆਸ਼ਾ ਜਮਾਤ 9ਵੀਂ ਨੇ ਤੀਜਾ ਸਥਾਨ ਹਾਸਲ ਕੀਤਾ। ਜੇਤੂ ਵਿਦਿਆਰਥਣਾਂ ਨੂੰ ਸਕੂਲ ਦੇ ਪਿ੍ਰੰਸੀਪਲ ਭੁਪਿੰਦਰ ਸਿੰਘ ਨੇ ਸਨਮਾਨਿਤ ਕਰਦਿਆਂ ਕਿਹਾ ਕਿ ਵਿਦਿਆਰਥੀ ਵਰਗ ਦਾ ਫ਼ਰਜ਼ ਬਣਦਾ ਹੈ ਕਿ ਏਡਜ਼ ਪ੍ਰਤੀ ਜਾਣਕਾਰੀ ਨੂੰ ਆਪਣੇ ਨਾਲ ਸੰਪਰਕ ਦੇ ਲੋਕਾਂ ਨਾਲ ਸਾਂਝਾ ਕਰਨ ਤਾਂ ਇਸ ਬਿਮਾਰੀ ਤੇ ਕਾਬੂ ਪਾਇਆ ਜਾ ਸਕੇ। ਇਸ ਪ੍ਰੋਗਰਾਮ ਦੀ ਸਫ਼ਲਤਾ ਵਾਸਤੇ ਲੈਕਚਰਾਰ ਸੁਸ਼ੀਲ ਰਾਣੀ, ਲੈਕਚਰਾਰ ਸਵਰਨ ਕਾਂਤਾ, ਸਾਇੰਸ ਮਿਸਟ੍ਰੈਸ ਵਰਿੰਦਰਪਾਲ ਕੌਰ, ਸ਼ਿਖਾ ਸਿੰਗਲਾ, ਹਰਵਿੰਦਰ ਕੌਰ, ਕਮਲਜੀਤ ਕੌਰ ਨੇ ਅਹਿਮ ਭੂਮਿਕਾ ਅਦਾ ਕੀਤੀ।
Leave a Comment
Your email address will not be published. Required fields are marked with *