ਤਰਨਤਾਰਨ 10 ਮਾਰਚ (ਵਰਲਡ ਪੰਜਾਬੀ ਟਾਈਮਜ਼)
ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜਿਲ੍ਹਾ ਤਰਨਤਾਰਨ ਵੱਲੋਂ ਜਿਲ੍ਹਾ ਇੰਚਾਰਜ ਹਰਪ੍ਰੀਤ ਸਿੰਘ ਸਿੱਧਵਾਂ ਦੀ ਅਗਵਾਈ ਹੇਠ ਤਰਨਤਾਰਨ ਰੇਲਵੇ ਸਟੇਸ਼ਨ ਤੇ ਰੇਲਾਂ ਦਾ ਚੱਕਾਂ ਜਾਮ ਕੀਤਾ ਗਿਆ। ਜਿਸ ਵਿੱਚ ਪਿੰਡਾਂ ਵਿੱਚੋਂ ਵੱਡੀ ਗਿਣਤੀ ਵਿੱਚ ਲੋਕਾਂ ਨੇ ਹਿੱਸਾ ਲਿਆ। ਇਸ ਮੌਕੇ ਸੰਬੋਧਨ ਕਰਦਿਆਂ ਸੂਬਾ ਆਗੂ ਸਤਨਾਮ ਸਿੰਘ ਪਨੂੰ, ਜਿਲਾ ਆਗੂ ਜਰਨੈਲ ਸਿੰਘ ਨੂਰਦੀ ,ਹਰਜਿੰਦਰ ਸਿੰਘ ਸਕਰੀ,ਪਿ੍ੰਸੀਪਲ ਨਵਤੇਜ ਸਿੰਘ ਏਕਲ ਗੱਡਾ. ਨੇ ਦੱਸਿਆ ਕਿ 11 ਤਰੀਕ ਨੂੰ ਪਿੰਡਾਂ ਵਿੱਚੋਂ ਕਿਸਾਨ ਮਜਦੂਰ ਵੱਡੀ ਗਿਣਤੀ ਵਿੱਚ ਦਿੱਲੀ ਸੰਘਰਸ਼ ਲਈ ਹਜਾਰਾਂ ਟਰੈਕਟਰਾਂ, ਟਰਾਲੀਆਂ ਸਮੇਤ ਹਰੀਕੇ ਹੈੱਡ ਤੋ ਤੁਰੇ ਸਨ ਪਰ ਜਦੋਂ ਕਾਫਲਾ ਸੰਬੂ ਬਾਡਰ ਤੇ ਪਹੁਚਿਆ ਤਾ ਹਰਿਆਣੇ ਦੀ ਖੱਟੜ ਸਰਕਾਰ ਨੇ ਕੇਦਰ ਦੀ ਮੋਦੀ ਸਰਕਾਰ ਦੀ ਸਹਿ ਤੇ ਅਣਮਨੁੱਖੀ ਵਤੀਰਾ ਵਰਤ ਕੇ ਨਿਹੱਥੇ ਕਿਸਾਨਾਂ, ਮਜਦੂਰਾਂ ਤੇ ਅਤਿ ਦਰਜੇ ਦਾ ਤਸੱਦਦ ਕੀਤਾ ਜਿਸ ਵਿੱਚ ਨੌਜਵਾਨ ਸੁਭਕਰਨ ਸਿੰਘ ਨੂੰ ਸਹੀਦ ਕਰ ਦਿੱਤਾ ਗਿਆ ਅਤੇ ਸੈਂਕੜਿਆਂ ਦੀ ਗਿਣਤੀ ਵਿੱਚ ਕਿਸਾਨ ਮਜਦੂਰ ਫ਼ੱਟੜ ਹੋਏ। 13 ਤਰੀਕ ਤੋ ਸੰਬੂ ਬਾਡਰ ਅਤੇ ਖਨੌਰੀ ਬਾਡਰ ਤੇ ਮੋਰਚਾ ਲਗਾਤਾਰ ਚੱਲ ਰਿਹਾ ਹੈ। ਇਸੇ ਤਹਿਤ ਸਰਕਾਰ ਨੂੰ ਆਮ ਲੋਕਾਂ ਦੀ ਤਾਕਤ ਵਿਖਾਉਣ ਲਈ 8 ਤਰੀਕ ਨੂੰ ਸੰਬੂ ਬਾਡਰ ਤੇ ਔਰਤ ਦਿਵਸ ਮਨਾਇਆ ਗਿਆ ਜਿਸ ਵਿੱਚ ਹਜਾਰਾਂ ਦੀ ਗਿਣਤੀ ਔਰਤਾਂ ਨੇ ਸ਼ਮੂਲੀਅਤ ਕਰ ਕੇ ਸਰਕਾਰ ਨੂੰ ਦੱਸ ਦਿੱਤਾ ਕਿ ਇਸ ਸੰਘਰਸ਼ ਵਿੱਚ ਔਰਤਾਂ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜਕੇ ਹਰ ਤਰ੍ਹਾਂ ਦਾ ਸਾਥ ਦੇਣ ਲਈ ਤਿਆਰ ਹਨ। ਅੱਜ ਵੀ ਸਰਕਾਰ ਦੇ ਨੱਕ ਵਿੱਚ ਦਮ ਕਰਨ ਲਈ 4 ਘੰਟੇ ਸੰਕੇਤਕ ਰੇਲਾਂ ਦਾ ਚੱਕਾਂ ਜਾਮ ਕੀਤਾ ਗਿਆ। ਜਿਸ ਵਿੱਚ ਪਿੰਡਾਂ ਵਿੱਚੋਂ ਹਜਾਰਾਂ ਦੀ ਗਿਣਤੀ ਵਿੱਚ ਕਿਸਾਨਾਂ, ਮਜਦੂਰਾਂ, ਬੀਬੀਆਂ ਹਿੱਸਾ ਲਿਆ। ਇਸ ਮੋਕੇ ਹਾਜਿਰ ਆਗੂਆਂ ਨੇ ਬੋਲਦਿਆਂ ਕਿਹਾ ਕਿ ਜਿੰਨਾ ਚਿਰ ਕਿਸਾਨਾਂ, ਮਜਦੂਰਾਂ ਦੀਆਂ ਹੱਕੀ ਮੰਗਾਂ ਜਿਵੇਂ 23 ਫ਼ਸਲਾਂ ਦੀ ਸਰਕਾਰੀ ਖਰੀਦ ਦਾ ਗਰੰਦੀ ਕਨੂੰਨ ਬਨੋਨ , ਡਾਕਟਰ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ , ਕਿਸਾਨਾਂ ਮਜਦੂਰਾਂ ਦਾ ਕਰਜਾ ਖਤਮ ਕਰਨ , ਬਿਜਲੀ ਸੋਧ ਬਿੱਲ ਰੱਦ ਕਰਨ , ਪ੍ਰਦੂਸ਼ਣ ਐਕਟ ਵਿਚੋਂ ਕਿਸਾਨੀ ਕਿੱਤੇ ਨੂੰ ਬਾਹਰ ਕਰਨ ਆਦਿ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਸੰਘਰਸ਼ ਇਸੇ ਤਰਾਂ ਚਾਲੂ ਰੱਖੇ ਜਾਣਗੇ। ਇਸ ਮੌਕੇ ਸਲਵਿੰਦਰ ਸਿੰਘ ਜਿਓਬਾਲਾ , ਧੰਨਾ ਸਿੰਘ ਲਾਲੂਘੁੰਮਨ , ਅਜੀਤ ਸਿੰਘ ਚੰਬਾ, ਸੁਖਵਿੰਦਰ ਸਿੰਘ ਦੁਗਲਵਾਲਾ , ਕੁਲਵੰਤ ਸਿੰਘ ਢੋਟੀਆਂ , ਪਰਮਜੀਤ ਸਿੰਘ ਛੀਨਾ , ਹਰਦੀਪ ਸਿੰਘ ਜੌਹਲ , ਕੁਲਵਿੰਦਰ ਸਿੰਘ ਕੇਰੋਵਾਲ, ਲਖਵਿੰਦਰ ਸਿੰਘ ਪਲਾਸੌਰ , ਬੀਬੀ ਦਵਿੰਦਰ ਕੌਰ ਪਿਦੀ, ਬੀਬੀ ਮਨਜੀਤ ਕੌਰ ਮੋਹਨਪੁਰ, ਕੁਲਵੰਤ ਕੌਰ ਭੋਜੀਆਂ, ਸਮਸੇਰ ਸਿੰਘ ਤਰਨਤਾਰਨ ਆਦਿ ਆਗੂਆਂ ਨੇ ਸੰਬੋਧਨ ਕੀਤਾ।
Leave a Comment
Your email address will not be published. Required fields are marked with *