ਤਰਨ ਤਾਰਨ 28 ਫਰਵਰੀ : (ਵਰਲਡ ਪੰਜਾਬੀ ਟਾਈਮਜ਼)
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜਿਲ੍ਹਾ ਤਰਨ ਤਾਰਨ ਵੱਲੋਂ ਅੱਜ ਸੂਬਾ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ , ਹਰਪ੍ਰੀਤ ਸਿੰਘ ਸਿੱਧਵਾਂ ਦੀ ਅਗਵਾਹੀ ਵਿੱਚ ਦੂਸਰਾ ਵੱਡਾ ਕਾਫਲਾ ਬਿਆਸ ਦਰਿਆ ਤੋਂ ਸੰਭੂ ਬਾਡਰ ਵੱਲ ਰਵਾਨਾ ਹੋਇਆ। ਜਿਸ ਵਿੱਚ ਮਾਈ ਭਾਗੋ ਦੀਆਂ ਵਾਰਿਸਾਂ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਮਜਦੂਰ ਕਾਫਲੇ ਵਿੱਚ ਸ਼ਾਮਿਲ ਹੋਏ। ਇਸ ਮੌਕੇ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਜਿਲਾਂ ਆਗੂ, ਜਰਨੈਲ ਸਿੰਘ ਨੂਰਦੀ ,ਫਤਿਹ ਸਿੰਘ ਪਿੱਦੀ ਦਿਆਲ ਸਿੰਘ ਮੀਆਵਿੰਡ ਨੇ ਕਿਹਾ ਕਿ ਕਿਸਾਨਾਂ ਮਜ਼ਦੂਰਾਂ ਦੀ ਆਵਾਜ਼ ਨੂੰ ਦਬਾਉਣ ਲਈ ਮੋਦੀ ਸਰਕਾਰ ਦਾ ਟਿੱਲੇ ਦਾ ਜ਼ੋਰ ਲੱਗਿਆ ਹੋਇਆ ਹੈ। ਸਰਕਾਰ ਦੀ ਕਰੂੜ ਨੀਤੀ ਜਗ ਜਾਹਿਰ ਹੋ ਚੁੱਕੀ ਹੈ। ਨਿਹੱਥੇ ਬੈਠੇ ਕਿਸਾਨਾਂ ਦੀ ਆਵਾਜ਼ ਦੱਬਣ ਲਈ ਗੋਲੀਆਂ ਪਟਾਸ ਗੋਲੇ ਆਸੂ ਗੈਸ ਵਰਗੇ ਘਾਤਕ ਵਿਸਫੋਟਾਂ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਜਿਸ ਨਾਲ ਸੈਂਕੜੇ ਕਿਸਾਨਾਂ ਮਜ਼ਦੂਰਾਂ ਬੀਬੀਆਂ ਨੌਜਵਾਨ ਜ਼ਖਮੀ ਹੋ ਚੁੱਕੇ ਹਨ ।ਕਈਆਂ ਦੀਆਂ ਲੱਤਾਂ ਬਾਵਾਂ ਟੁੱਟ ਗਈਆਂ ਹਨ ,ਕਈਆਂ ਦੀਆਂ ਅੱਖਾਂ ਦੀ ਰੋਸ਼ਨੀ ਜਾ ਚੁੱਕੀ ਹੈ , ਮਾੜੇ ਧੂਏ ਕਾਰਨ ਬਜ਼ੁਰਗਾਂ ਦੀ ਮੌਤ ਹੋ ਚੁੱਕੀ ਹੈ। ਤੇ ਸ਼ੁਭਕਰਨ ਸਿੰਘ ਦੀ ਹਰਿਆਣਾ ਪੁਲਿਸ ਵੱਲੋਂ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ । ਕਿਸਾਨ ਆਗੂਆਂ ਨੇ ਕਿਹਾ ਕਿ ਸਾਨੂੰ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਹੈ ।ਅਸੀਂ ਸ਼ਾਂਤਮਈ ਪ੍ਰਦਰਸ਼ਨ ਕਰਨ ਲਈ ਆਪਣੀ ਰਾਜਧਾਨੀ ਦਿੱਲੀ ਨਹੀਂ ਜਾ ਰਹੇ। ਬਲਕਿ ਚਾਈਨਾ ਦੇ ਬਾਰਡਰ ਵੱਲ ਜਾ ਰਹੇ ਹਾਂ ।ਉਹਨਾਂ ਕਿਹਾ ਸਰਕਾਰ ਲੋਕਾਂ ਦੀ ਹੁੰਦੀ ਹੈ ।ਨਾ ਕੀ ਕਾਰਪੋਰੇਟ ਘਰਾਣਿਆਂ ਦੀ ਮੋਦੀ ਸਰਕਾਰ 2 ੦/੦ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਲਈ 98% ਲੋਕਾਂ ਦਾ ਘਾਣ ਕਰ ਰਹੀ ਹੈ। ਉਹਨਾਂ ਕਿਹਾ ਜੇਕਰ ਕੁਝ ਕਾਰਪਰੇਟ ਘਰਾਣਿਆਂ ਦਾ ਲੱਖਾਂ ਕਰੋੜਾਂ ਦਾ ਕਰਜ਼ਾ ਬਿਨਾਂ ਸ਼ਰਤ ਤੇ ਮਾਫ ਕੀਤਾ ਜਾ ਸਕਦਾ ਹੈ ।ਤੇ ਕਿਸਾਨਾਂ ਦਾ ਕਿਉਂ ਨਹੀਂ ਜਿਹੜਾ ਸਾਰੇ ਦੇਸ਼ ਦਾ ਢਿੱਡ ਭਰਦੇ ਹਨ। ਉਹਨਾਂ ਕਿਹਾ ਕੇਵਲ ਕਿਸਾਨ ਢਿੱਡ ਨਹੀਂ ਭਰਦੇ ਸਰਕਾਰ ਨੂੰ ਟੈਕਸ ਵੀ ਦਿੰਦੇ ਹਨ । ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕੇਦਰ ਸਰਕਾਰ ਐਮਐਸਪੀ ਦੇ ਗਰੰਟੀ ਕਾਨੂੰਨ ਨੂੰ ਤੁਰੰਤ ਪਾਰਲੀਮੈਂਟ ਸੈਸ਼ਨ ਸੱਦ ਕੇ ਅਮਲੀ ਰੂਪ ਵਿੱਚ ਲਿਆਂਦਾ ਜਾਵੇ, ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਕਾਰਪੋਰੇਟ ਘਰਾਣਿਆਂ ਦੇ ਪੈਟਰਨ ਉੱਤੇ ਖਤਮ ਕੀਤਾ ਜਾਵੇ, ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕੀਤੀ ਜਾਵੇ ,ਬਿਜਲੀ ਸੋਧ ਬਿਲ 2020 ਰੱਦ ਕੀਤਾ ਜਾਵੇ, ਲਖੀਮਪੁਰ ਖੀਰੀ ਦੇ ਦੋਸ਼ੀਆਂ ਨੂੰ ਸਜਾਵਾਂ ਦਿੱਤੀਆਂ ਜਾਣ , ਭੂਮੀ ਐਕਟ ਵਿੱਚ ਸੋਧ ਨੂੰ ਰੱਦ ਕੀਤਾ ਜਾਵੇ ।
Leave a Comment
Your email address will not be published. Required fields are marked with *