ਤਰਨਤਾਰਨ 18 ਮਾਰਚ (ਵਰਲਡ ਪੰਜਾਬੀ ਟਾਈਮਜ਼)
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ਿਲ੍ਾ ਤਰਨ ਤਾਰਨ ਦੇ ਚਾਰ ਜੂਨ ਅਗਾੜਾਪਿਛਾੜਾ ,ਬਾਬਾ ਦੀਪ ਸਿੰਘ, ਬਾਬਾ ਬੁੱਢਾ ਸਾਹਿਬ ਜੀ ,ਬਾਬਾ ਸੈਣ ਭਗਤ ਜੀ ਦੀ ਕਨਵੈਂਸ਼ਨ ਦੀ ਜ਼ਿਲ੍ਹਾ ਇਨਚਾਰਜ ਹਰਪ੍ਰੀਤ ਸਿੰਘ ਸਿੱਧਵਾਂ ਦ ਪ੍ਰਧਾਨਗੀ ਹੇਠ ਬਾਬਾ ਸਧਾਣਾ ਜੀ ਦੇ ਸਥਾਨਾਂ ਤੇ ਕੀਤੀ ਗਈ। ਜਿਸ ਵਿੱਚ ਸੂਬਾ ਆਗੂ ਸਤਨਾਮ ਸਿੰਘ ਪੰਨੂ ਵਿਸ਼ੇਸ਼ ਤੌਰ ਤੇ ਪਹੁੰਚੇ ਕਨਵੈਂਸ਼ਨ ਨੂੰ ਸੰਬੋਧਿਤ ਕਰਦਿਆਂ ਜ਼ਿਲ੍ਹਾ ਪ੍ਰੈੱਸ ਸਕੱਤਰ ਰਣਯੋਧ ਸਿੰਘ ਗੱਗੋਬੂਹਾ ,ਜੋਨ ਪ੍ਰਧਾਨ ਪਰਮਜੀਤ ਸਿੰਘ ਛੀਨਾ, ਕੁਲਵਿੰਦਰ ਸਿੰਘ ਕੈਰੋਵਾਲ, ਮਨਜਿੰਦਰ ਸਿੰਘ ਗੋਲਵੜ ਕਰਮਜੀਤ ਸਿੰਘ ਗੱਗੋਬੂਹਾ ਨੇ ਕਿਹਾ ਕਿ ਕੇਂਦਰ ਵਿੱਚ
ਮੋਦੀ ਦੀ ਭਾਜਪਾ ਸਰਕਾਰ ਅਤੇ ਪੰਜਾਬ ਵਿੱਚ ਭਗਵੰਤ ਮਾਨ ਦੀ ਆਪ ਸਰਕਾਰ ਦਾ ਦੋਗਲਾ ਚਿਹਰਾ ਜੱਗ ਜਾਹਿਰ ਹੋ ਗਿਆ ਹੈ। ਇੱਕ ਪਾਸੇ ਕਿਸਾਨਾਂ ਦੇ ਹੱਕ ਵਿੱਚ ਵੱਡੇ ਵੱਡੇ ਬਿਆਨ ਦੇਣੇ ਦੂਜੇ ਪਾਸ ਕਿਸਾਨਾਂ ਤੇ ਹੋ ਰਹੇ ਤਸ਼ੱਦਦ ਤੇ ਪੰਜਾਬ ਸਰਕਾਰ ਦਾ ਚੁੱਪ ਰਹਿਣਾ ।ਪੰਜਾਬ ਦੀ ਹੱਦ ਵਿੱਚ ਆ ਕੇ ਆ ਕੇ ਵੱਡੇ ਵੱਡੇ ਬੈਰੀਗੇਟ ਕਰਨੇ, ਫੋਰਸਾਂ ਵੱਲੋਂ ਪੰਜਾਬ ਦੇ ਨੌਜਵਾਨਾਂ ਨੂੰ ਗੋਲੀ ਮਾਰ ਕੇ ਸ਼ਹੀਦ ਕਰਨਾ ਅਤੇ ਕੁੱਟਮਾਰ ਕਰਨੀ। ਪਰ ਸਰਕਾਰ ਦਾ ਚੁੱਪ ਰਹਿਣਾ ਇਹ ਜਾਹਿਰ ਕਰਦਾ ਹੈ ਕਿ ਇਹ ਸਭ ਕੁਝ ਮਿਲੀ ਭੁਗਤ ਨਾਲ ਹੋ ਰਿਹਾ ਹੈ। ਉਹਨਾਂ ਕਿਹਾ ਦਿੱਲੀ ਅੰਦੋਲਨ ਦੋ ਦੇ ਚਲਦਿਆਂ ਸਰਕਾਰ ਵੱਲੋਂ ਆਮ ਲੋਕਾਂ ਤੇ ਅੰਨਾ ਤਸ਼ੱਦਰ ਢਾਉਣਾ। ਕਿਸਾਨੀ ਮੰਗਾਂ ਨੂੰ ਅਨਗੌਲਿਆਂ ਕਰਨਾ ਤੇ ਭਾਜਪਾ ਸਰਕਾਰ ਵੱਲੋਂ ਮੰਗਾਂ ਨੂੰ ਵਿਚਾਰਨ ਦੀ ਬਜਾਏ ਆਪਣੀਆਂ ਰਾਜਨੀਤਕ ਰੈਲੀਆਂ ਕਰਨੀਆਂ ਕਿਸਾਨਾਂ ਦੀ ਸਾਰ ਨਾ ਲੈਣ ਕਰਕੇ ਕਿਸਾਨਾਂ ਵੱਲੋਂ ਵੱਡਾ ਫੈਸਲਾ ਕੀਤਾ ਗਿਆ ।ਜਿਸ ਵਿੱਚ ਭਾਜਪਾ ਅਤੇ ਭਾਜਪਾ ਗਠਜੋੜ ਦੀ ਸਰਕਾਰ ਕੋਲੋਂ ਮੰਗਾਂ ਨੂੰ ਲੈ ਕੇ ਸਵਾਲ ਪੁੱਛੇ ਜਾਣਗੇ। ਜੇਕਰ ਸਵਾਲਾਂ ਤੋਂ ਆਗੂ ਭੱਜਣਗੇ ਜਾ ਜਾਂ ਕੋਈ ਜਬਰ ਕਰਨਗੇ ਤਾਂ ਉਹਨਾਂ ਨੂੰ ਕਾਲੀਆਂ ਝੰਡੀਆਂ ਦਿਖਾ ਕੇ ਕਿਸਾਨਾਂ ਮਜ਼ਦੂਰਾਂ ਨੌਜਵਾਨ ਬੀਬੀਆਂ ਤੇ ਆਮ ਲੋਕਾਂ ਵੱਲੋਂ ਵਿਰੋਧ ਕੀਤਾ ਜਾਏਗਾ। ਕਿਸਾਨ ਆਗੂਆਂ ਨੇ ਕਿਹਾ ਕਿ ਇਹ ਅੰਦੋਲਨ ਕੇਵਲ ਕਿਸਾਨਾਂ ਦਾ ਨਹੀਂ ਹੈ। ਹਰ ਉਸ ਵਰਗ ਦਾ ਹੈ। ਜਿਸ ਨੂੰ ਖਤਮ ਕਰਕੇ ਮੋਦੀ ਦੀ ਭਾਜਪਾ ਸਰਕਾਰ ਕਾਰਪੋਰੇਟ ਘਰਾਣਿਆਂ ਨੂੰ ਕਾਬਜ ਕਰਨ ਲਈ ਟਿੱਲੇ ਦਾ ਜ਼ੋਰ ਲਾਈ ਬੈਠੀ ਹੈ। ਕਾਰਪੋਰੇਟ ਘਰਾਣਿਆਂ ਦੇ ਵੱਡੇ ਵੱਡੇ ਲੋਣਾ ਨੂੰ ਮਾਫ ਕਰਨਾ। ਉਹਨਾਂ ਨੂੰ ਸਹੂਲਤਾਂ ਦੇਣੀਆਂ। ਉਹਨਾਂ ਦੀ ਟੈਕਸ ਦੀ ਕਟੌਤੀ ਘੱਟ ਕਰਨੀ ਅਤੇ ਦੂਸਰੇ ਪਾਸੇ ਛੋਟੇ ਵਪਾਰੀਆਂ ਦੁਕਾਨਦਾਰਾਂ ਤੇ ਵੱਡੇ ਵੱਡੇ ਬੋਝ ਪਾਏ ਜਾ ਰਹੇ ਹਨ ।ਇਸ ਤੋਂ ਇਹ ਸਾਬਤ ਹੁੰਦਾ ਹੈ। ਕੀ ਭਾਜਪਾ ਸਰਕਾਰ ਦਾ ਕੇਵਲ ਇੱਕ ਹੀ ਮਕਸਦ ਹੈ 2%ਕਾਰਪੋਰੇਟ ਘਰਾਣਿਆਂ ਨੂੰ ਹਰ ਹਿਲੇ ਵਿੱਚ ਕਾਬਜ਼ ਕਰਨਾ। ਇਸ ਕਰਕੇ ਇਹ ਅੰਦੋਲਨ ਹਰ ਉਸ ਵਰਗ ਦਾ ਹੈ ਜਿਸ ਨੂੰ ਭਾਜਪਾ ਦੀ ਸਰਕਾਰ ਖਤਮ ਕਰਨਾ ਚਾਹੁੰਦੀ ਹੈ। ਕਿਸਾਨ ਆਗੂਆਂ ਵੱਲੋਂ ਵੱਡੀ ਅਪੀਲ ਕੀਤੀ ਗਈ ਇਸ ਅੰਦੋਲਨ ਵਿੱਚ ਹਰ ਵਰਗ ਸ਼ਾਮਿਲ ਹੋਵੇ ਇਹ ਅੰਦੋਲਨ ਭਾਰਤ ਨੂੰ ਬਚਾਉਣ ਲਈ ਇੱਕੋ ਇੱਕ ਉਮੀਦ ਹੈ ਇਸ ਮੌਕੇ , ਹਰਦੀਪ ਸਿੰਘ ਜੋਹਲ, ਬਲਜੀਤ ਸਿੰਘ ਝਬਾਲ, ਦਲਬੀਰ ਸਿੰਘ ਮੱਲ੍ਹੀ ਬੀਬੀ ਉਪਜੀਤ ਕੌਰ ਝਬਾਲ, ਕਸ਼ਮੀਰ ਕੌਰ ਛੀਨਾ, ਸਰਬਜੀਤ ਕੌਰ ਕੋਟ, ਕੁਲਵੰਤ ਕੌਰ ਭੋਜੀਆ, ਰਾਜਵੰਤ ਕੌਰ, ਸਵਿੰਦਰ ਕੌਰ ਭੂਸੇ
Leave a Comment
Your email address will not be published. Required fields are marked with *