
ਤਰਨਤਾਰਨ 25 ਜਨਵਰੀ (ਵਰਲਡ ਪੰਜਾਬੀ ਟਾਈਮਜ਼)
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਤਰਨਤਾਰਨ ਦੇ ਜੋਨ ਅਗਾੜਾਪਿਛਾੜਾ ਦੇ ਅਨੇਕਾਂ ਪਿੰਡਾਂ ਵਿੱਚ ਜੋਨ ਪ੍ਰਧਾਨ ਸਲਵਿੰਦਰ ਸਿੰਘ ਜੀਉਬਾਲਾ ਦੀ ਅਗਵਾਈ ਹੇਠ ਮੀਟਿੰਗਾਂ ਲਿਗਾ ਕੇ ਦਿੱਲੀ ਮੋਰਚੇ ਦੀਆਂ ਕੀਤੀਆਂ ਤਿਆਰੀਆਂ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਆਗੂ ਹਰਪ੍ਰੀਤ ਸਿੰਘ ਸਿੱਧਵਾਂ, ਰਣਯੋਧ ਸਿੰਘ ਗੱਗੋਬੂਹਾ ਜੱਸਾ ਸਿੰਘ ਝਾਮਕਾ ਨੇ ਕਿਹਾ ਕਿ ਦਿੱਲੀ ਮੋਰਚੇ ਲਈ ਪਿੰਡੋ ਪਿੰਡੀ ਵੱਡੇ ਪੱਧਰ ਤੇ ਤਿਆਰੀਆਂ ਕਰਵਾਇਆ ਜਾ ਰਹੀ ਹਨ। ਪਿੰਡ ਗੱਗੋਬੂਹਾ, ਫਰੰਦੀਪੁਰ, ਮੂਸੇ,ਚੱਕ,ਵੱਡੀ ਪੱਧਰੀ, ਛੋਟੀ ਪੱਧਰੀ, ਦੋਬਲੀਆ,ਵੱਡਾ ਮਾਲੂਵਾਲ ਆਦਿ ਪਿੰਡ। ਜਿਹਨਾਂ ਵਿੱਚ ਸੈਂਕੜੇ ਨੌਜਵਾਨ, ਕਿਸਾਨ, ਬੀਬੀਆਂ, ਮਜ਼ਦੂਰ ਹਾਜ਼ਰ ਹੋ ਰਹੇ ਹਨ। ਉਹਨਾਂ ਕਿਹਾ ਲੋਕਾਂ ਦੀ ਜ਼ਿੰਦਗੀ ਬੱਤ ਤੋਂ ਬੱਤਰ
ਹੁੰਦੀ ਜਾ ਰਹੀ ਹੈ। ਸਾਰੇ ਸਰਕਾਰੀ ਅਦਾਰਿਆਂ ਨੂੰ ਸਾਜ਼ਿਸ਼ ਤਹਿਤ ਖਤਮ ਕੀਤਾ ਜਾ ਰਿਹਾ ਹੈ। ਅਤੇ ਪ੍ਰੈਇਵੈਟ ਕੰਪਨੀਆਂ ਨੂੰ ਸਰਕਾਰ ਫਾਇਦਾ ਪਹੁੰਚਾਉਣ ਵਿੱਚ ਲੱਗੇ ਹੋਏ ਹਨ। ਪ੍ਰੈਇਵੈਟ ਅਦਾਰਿਆਂ ਵਿੱਚ ਲੋਕਾਂ ਦੀ ਲੁੱਟ ਖਸੁੱਟ ਕੀਤੀ ਜਾ ਰਹੀ ਹੈ। ਸਰਕਾਰ ਵੱਲੋਂ ਲੋਕਾਂ ਦੀ ਸਾਰ ਨਹੀਂ ਲਈ ਜਾ ਰਹੀ। ਉਹਨਾਂ ਕਿਹਾ ਸਾਰੇ ਪੰਜਾਬੀਆਂ ਅਤੇ ਦੇਸ਼ ਵਾਸੀਆਂ ਨੂੰ ਐਮ ਐਸ ਪੀ ਗਰੰਟੀ ਕਨੂੰਨ ਬਣਵਾਉਣ ਅਤੇ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਅਨੁਸਾਰ ਫ਼ਸਲਾਂ ਦੇ ਭਾਅ ਲੈਣ, ਕਿਸਾਨਾਂ ਮਜਦੂਰਾਂ ਦੀ ਕੁਲ ਕਰਜ਼ਾ ਮੁਕਤੀ, ਫ਼ਸਲੀ ਬੀਮਾ ਯੋਜਨਾ ਲਾਗੂ ਕਰਵਾਉਣ, ਕਿਸਾਨ ਮਜਦੂਰ ਲਈ ਪੈਨਸ਼ਨ ਸਕੀਮ, ਲਖੀਮਪੁਰ ਖੀਰੀ ਕਤਲਕਾਂਡ ਦਾ ਇੰਨਸਾਫ਼ ਲੈਣ, 2020 ਬਿਜਲੀ ਸੋਧ ਬਿੱਲ ਰੱਦ ਕਰਵਾਉਣ ਸਮੇਤ ਹੋਰ ਅਹਿਮ ਮੰਗਾਂ ਨੂੰ ਪੂਰਾ ਕਰਵਾਉਣ ਲਈ ਹੋਣ ਜਾ ਰਹੇ ਇਸ ਅੰਦੋਲਨ ਦਾ ਵੱਧ ਚੜ੍ਹ ਕੇ ਸਾਥ ਦੇਣ ਦੀ ਅਪੀਲ ਕੀਤ ਇਸ ਮੌਕੇ ਪਿੰਡ ਵਿੱਚੋਂ ਆਗੂ
ਕਰਮਜੀਤ ਸਿੰਘ ਗੱਗੋਬੂਹਾ, ਗੁਰਸਾਹਿਬ ਸਿੰਘ ਗੱਗੋਬੂਹਾ,ਵਿਰਸਾ ਸਿੰਘ ਮੂਸੇ, ਗੁਰਪ੍ਰੀਤ ਸਿੰਘ ਚੱਕ, ਹਰਪਾਲ ਸਿੰਘ ਵੱਡੀ ਪੱਧਰੀ, ਦਿਲਬਾਗ ਸਿੰਘ ਵੱਡੀ ਪੱਧਰੀ, ਸਰਬਜੀਤ ਸਿੰਘ ਛੋਟੀ ਪੱਧਰੀ, ਹਰਵੰਤ ਸਿੰਘ ਵੱਡਾ ਮਾਲੂਵਾਲ,ਕਰਮ ਸਿੰਘ ਦੋਬਲੀਆ, ਇਕਬਾਲ ਸਿੰਘ ਫਰੰਦੀਪੁਰ ਆਦਿ ਆਗੂ ਹਾਜ਼ਰ ਸਨ