ਸਿੱਧਵਾਂ, ਮਾਣੋਚਾਹਲ, ਸ਼ਕਰੀ 29 ਜਨਵਰੀ (ਵਰਲਡ ਪੰਜਾਬੀ ਟਾਈਮਜ)
ਸੈਂਕੜੇ ਥਾਵਾਂ ਤੇ ਮੋਦੀ ਸਰਕਾਰ ਦੇ ਨੋਜਵਾਨ, ਕਿਸਾਨ, ਮਜ਼ਦੂਰ, ਬੀਬੀਆਂ ਵੱਲੋਂ ਪੁਤਲੇ ਫੂਕੇ ਗਏ।
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਤਰਨਤਾਰਨ ਦੇ ਪ੍ਰਧਾਨ ਸਤਨਾਮ ਸਿੰਘ ਮਾਣੋਚਾਹਲ, ਸੂਬਾ ਆਗੂ ਹਰਪ੍ਰੀਤ ਸਿੰਘ ਸਿੱਧਵਾਂ, ਸੂਬਾ ਅਤੇ ਜ਼ਿਲ੍ਹਾ ਆਗੂ ਹਰਜਿੰਦਰ ਸਿੰਘ ਸ਼ਕਰੀ ਦੀ ਅਗਵਾਈ ਵਿੱਚ ਅਨੇਕਾਂ ਥਾਵਾਂ ਤੇ ਮੋਦੀ , ਪ੍ਰਦੀਪ ਖੱਤਰੀ ਅਤੇ ਅਮਨ ਡਿਵਾਸ ਦੇ ਪੁਤਲੇ ਫੂਕੇ ਕੇ ਕੀਤਾ ਰੋਸ ਪ੍ਰਦਰਸ਼ਨ। ਪ੍ਰੈੱਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਜਰਨੈਲ ਸਿੰਘ ਨੂਰਦੀ, ਦਿਆਲ ਸਿੰਘ ਮੀਆਵਿੰਡ, ਰੇਸ਼ਮ ਸਿੰਘ ਘੁਰਕਵਿੰਡ ਨੇ ਕਿਹਾ ਕਿ 29ਜਨਵਰੀ ਨੂੰ ਇਸੇ ਹੀ ਦਿਨ ਪਹਿਲੇ ਦਿੱਲੀ ਮੋਰਚੇ ਵਿੱਚ ਸਰਕਾਰ ਦੀ ਸ਼ਹਿ ਤੇ ਆਰ ਐਸ ਐਸ ਤੇ ਭਾਜਪਾ ਦੇ ਅਮਨ ਡਿਵਾਸ, ਪ੍ਰਦੀਪ ਖੱਤਰੀ ਦੇ ਗੁੰਡਿਆਂ ਵੱਲੋਂ ਸ਼ਾਂਤ ਮਈ ਬੈਠੇ ਬੱਚੇ, ਬੀਬੀਆਂ, ਨੌਜਵਾਨ, ਕਿਸਾਨ, ਮਜ਼ਦੂਰਾਂ ਤੇ ਦਿਨ ਦਿਹਾੜੇ ਹਮਲਾ ਕਰ ਦਿੱਤਾ। ਜਿੱਥੇ ਇੱਕ ਪਾਸੇ ਗੁੱਡੇ ਸਰਕਾਰ ਦੀ ਸ਼ਹਿ ਤੇ ਰੋੜਿਆਂ, ਪਟਰੋਲ ਬੰਬਾ, ਡਾਂਗਾਂ ਨਾਲ ਹਮਲਾ ਕਰ ਰਹੇ ਸਨ। ਉਥੇ ਹੀ ਸਰਕਾਰ ਗੁੱਡਿਆਂ ਦਾ ਸਾਥ ਦੇਂਦੀ ਹੋਈ ਆਸ਼ੂ ਗੈਸ ਦੇ ਗੋਲੇ ਸੁੱਟਦੀ ਰਹੀ। ਸਰਕਾਰ ਵੱਲੋਂ ਲੋਕਾਂ ਨੂੰ ਡਰਾਉਣ ਲਈ ਹਰ ਹੀਲਾ ਕੀਤਾ ਗਿਆ।ਪਰ ਮੇਹਨਤਕਸ਼ ਲੋਕਾਂ ਦਾ ਸਿਦਕ ਨਾ ਪਰਖ਼ ਸਕੀ । ਇਸ ਦਿਨ ਨੂੰ ਯਾਦ ਕਰਦੇ ਹੋਏ ਮੋਦੀ ਸਰਕਾਰ ,ਆਰ ਐਸ ਐਸ ਅਤੇ ਭਾਜਪਾ ਦੇ ਗੁੰਡਿਆਂ ਦੇ ਪੁਤਲੇ ਫੂਕੇ ਕੇ ਰੋਸ਼ ਪ੍ਰਦਰਸਨ ਕੀਤਾ ਗਿਆ । ਜ਼ਿਲ੍ਹਾ ਆਗੂ ਹਰਬਿੰਦਰਜੀਤ ਸਿੰਘ ਕੰਗ, ਫਤਿਹ ਸਿੰਘ ਪਿੱਦੀ, ਬਲਵਿੰਦਰ ਸਿੰਘ ਚੋਹਲਾ ਸਾਹਿਬ, ਨਵਤੇਜ ਸਿੰਘ ਏਕਲਗੱਡਾ, ਰਣਯੋਧ ਸਿੰਘ ਗੱਗੋਬੂਹਾ ਨੇ ਕਿਹਾ ਜਿਹੜੀ ਸਰਕਾਰ ਸੱਤਾ ਵਿੱਚ ਆਉਣ ਤੋਂ ਪਹਿਲਾਂ ਕਹਿੰਦੀ ਸੀ।ਇੱਕ ਮੌਕਾ ਦੇਵੋਂ ਕਿਸਾਨਾ ਦੀ ਆਮਦਨ ਦੁਗਣੀ ਕਰ ਦੇਵੇਗਾ,ਹਰ ਕਿਸੇ ਦੇ ਖਾਤੇ ਵਿੱਚ 15-15 ਲੱਖ ਆਵੇ ਗਾਂ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ ਖਤਮ ਹੋਵੇਗਾ ,ਲੋਕਾਂ ਨੂੰ ਰੋਜ਼ਗਾਰ, ਨੋਕਰੀਆਂ ਦਿੱਤੀਆਂ ਜਾਣਗੀਆਂ, ਉਥੇ ਹੀ ਅੱਜ ਛੋਟੇ ਵਪਾਰੀ, ਕਿਸਾਨ, ਮਜ਼ਦੂਰ, ਦੁਕਾਨਦਾਰ, ਮਿਹਨਤਕਸ਼ ਲੋਕਾਂ ਨੂੰ ਖ਼ਤਮ ਕਰਨ ਲਈ ਨਵੇਂ ਨਵੇਂ ਕਾਨੂੰਨ ਬਣਾਏ ਜਾ ਰਹੇ ਹਨ।ਆਮ ਲੋਕਾਂ ਦੀ ਜ਼ਿੰਦਗੀ ਬੱਤ ਤੋਂ ਬੱਤਰ
ਹੁੰਦੀ ਜਾ ਰਹੀ ਹੈ। ਦੂਜੇ ਪਾਸੇ 2 % ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਪਚਾਉਣ ਲਈ ਸਰਕਾਰ ਦਾ ਟਿੱਲੇ ਦਾ ਜ਼ੋਰ ਲੱਗਾ ਹੋਇਆ ਹੈ। ਜਿਸ ਦੇ ਚਲਦਿਆਂ ਅੰਬਾਨੀਆਂ ਅਡਵਾਨੀਆ ਦਾ ਹਜ਼ਾਰਾ ਕਰੋੜ ਦਾ ਕਰਜ਼ਾ ਮੁਆਫ਼ ਕੀਤਾ ਜਾ ਰਿਹਾ ਹੈ। ਕਿਸਾਨ ਆਗੂਆਂ ਵੱਲੋਂ ਸਰਕਾਰ ਵੱਲੋਂ ਮੰਨੀਆਂ ਹੋਈਆਂ ਮੱਗਾ ਨੂੰ ਮਨਵਾਉਣ ਲਈ 13 ਫ਼ਰਵਰੀ ਨੂੰ ਦਿੱਲੀ ਕੂਚ ਕੀਤੀ ਜਾਵੇਗੀ ਅਤੇ ਆਗੂਆਂ ਵੱਲੋਂ ਲੋਕਾਂ ਨੂੰ ਅੰਨਦੋਲਣ ਵਿੱਚ ਵੱਧ ਚੜ੍ਹ ਕੇ ਪਹੁੰਚਣ ਦੀ ਅਪੀਲ ਕੀਤੀ ਗਈ।
Leave a Comment
Your email address will not be published. Required fields are marked with *