ਸਿੱਧਵਾਂ, 17 ਨਵੰਬਰ (ਰਣਯੋਧ ਸਿੰਘ ਗੱਗੋਬੂਹਾ/ਵਰਲਡ ਪੰਜਾਬੀ ਟਾਈਮਜ਼)
18 ਉਤਰੀ ਭਾਰਤ ਅਤੇ ਗੈਰ ਰਾਜਨੀਤਕ ਸੰਯੁਕਤ ਮੋਰਚੇ ਨਾਲ ਤਾਲਮੇਲ ਕਰਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ 20 ਨਵੰਬਰ ਨੂੰ ਜ਼ਿਲ੍ਹਾ
ਡੀਸੀ ਦਫ਼ਤਰ ਅਤੇ ਐਸ ਡੀ ਐਮ ਦਫ਼ਤਰ ਅੱਗੇ ਇੱਕ ਰੋਜ਼ਾ ਧਰਨਾ 12ਤੋਂ 4 ਵਜ਼ੇ ਤੱਕ ਲਾਇਆ ਜਾ ਰਿਹਾ ਹੈ।
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਤਰਨਤਾਰਨ ਦੀ ਮੀਟਿੰਗ ਜਿਲ੍ਹਾ ਪ੍ਰਧਾਨ ਸਤਨਾਮ ਸਿੰਘ ਮਾਣੋਚਾਹਲ, ਅਤੇ ਸੂਬਾ ਆਗੂ ਤੇ ਜ਼ਿਲ੍ਹਾ ਸਕੱਤਰ ਹਰਜਿੰਦਰ ਸਿੰਘ ਸ਼ਕਰੀ ਦੀ ਪ੍ਰਧਾਨਗੀ ਹੇਠ ਪਿੰਡ ਪਿੱਦੀ ਵਿਖੇ ਬਾਬਾ ਕਾਹਨ ਸਿੰਘ ਜੀ ਦੇ ਸਥਾਨਾਂ ਤੇ ਹੋਈ। ਜਿਸ ਵਿੱਚ ਸੂਬਾ ਆਗੂ ਸਤਨਾਮ ਸਿੰਘ ਪੰਨੂ, ਹਰਪ੍ਰੀਤ ਸਿੰਘ ਸਿੱਧਵਾਂ, ਵਿਸ਼ੇਸ਼ ਤੌਰ ਤੇ ਪਹੁੰਚੇ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਆਗੂ ਦਿਆਲ ਸਿੰਘ ਮੀਆਵਿੰਡ, ਰੇਸ਼ਮ ਸਿੰਘ ਘੁਰਕਵਿੰਡ, ਜਰਨੈਲ ਸਿੰਘ ਨੂਰਦੀ, ਧੰਨਾ ਸਿੰਘ ਲਾਲੂਘੁਮਣ,ਹਰਬਿੰਦਰਜੀਤ ਸਿੰਘ ਕੰਗ, ਫਤਿਹ ਸਿੰਘ ਪਿੱਦੀ, ਬਲਵਿੰਦਰ ਸਿੰਘ ਚੋਹਲਾ ਸਾਹਿਬ ਨੇ ਕਿਹਾ ਸਰਕਾਰ ਦੀਆਂ ਬਹੁਤਾਂਤ ਨੀਤੀਆਂ ਆਮ ਲੋਕਾਂ ਲਈ ਮਾਰੂ ਸਾਬਤ ਹੋ ਰਹੀਆਂ ਹਨ। ਲੋਕਾਂ ਦਾ ਜੀਵਨ ਬੱਤ ਤੋਂ ਬੱਤਰ ਹੁੰਦੀ ਜਾ ਰਹੀ ਹੈ। ਮਹਿੰਗਾਈ ਨੇ ਲੋਕਾਂ ਦੀ ਕਮਰ ਤੋੜ ਦਿੱਤੀ ਹੈ । ਬੇਰੋਜ਼ਗਾਰੀ ਦਿਨ ਬੇ ਦਿਨ ਵੱਧ ਰਹੀ ਹੈ। ਨਸ਼ਿਆਂ ਨੇ ਥੀਆ ਦੇ ਸੁਹਾਗ ਮਾਵਾਂ ਦੇ ਪੁੱਤ ਖੋਹ ਲਏ ਹਨ।ਪਰ ਸਰਕਾਰ ਦਾ ਸਾਰਾ ਜ਼ੋਰ ਕਿਸੇ ਨਾ ਕਿਸੇ ਤਰ੍ਹਾਂ 2 ਪਰਸੈਂਟ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਵਿੱਚ ਲੱਗਾ ਹੋਇਆ ਹੈ। ਜਿਵੇਂ ਚਿੱਪ ਵਾਲੇ ਮੀਟਰ ਨੂੰ ਜਬਰੀ ਲੋਕਾਂ ਤੇ ਥੋਪਣਾ । ਨਿੱਜੀ ਕੰਪਨੀਆਂ ਨੂੰ ਫਾਇਦਾ ਪਚਾਉਣਾ ਆਦਿ ।ਕਿਸਾਨ ਆਗੂਆਂ ਨੇ ਕਿਹਾ ਕਿ
ਨਸ਼ੇ ਤੇ ਨੱਥ ਪਾਈ ਜਾਵੇ ਅਤੇ ਨਸ਼ੇ ਦੇ ਸੌਦਾਗਰਾਂ ਨੂੰ ਜੇਲ੍ਹਾਂ ਵਿੱਚ ਬੰਦ ਕੀਤਾ ਜਾਵੇ।ਪਰਾਲੀ ਸਾੜਨ ਦਾ ਪੱਕਾ ਹੱਲ ਕੀਤਾ ਜਾਵੇ । ਕਿਸਾਨਾ ਤੇ ਹੋ ਰਹੇ ਨਿਜੇਜ ਪਰਚੇ,ਰੈੱਡ ਐਂਟਰੀਆਂ ਰੱਦ ਕੀਤੀਆਂ ਜਾਣ। ਪਾਸਪੋਰਟ ਰੱਦ ਕਰਨਾ, ਹਥਿਆਰ ਦੇ ਲਾਇਸੰਸ ਰੱਦ ਕਰਨਾ, ਸਬਸਿਡੀ ਰੱਦ ਕਰਨ ਸਮੇਤ ਹੋਰ ਸਰਕਾਰੀ ਸਹੂਲਤਾਂ ਰੱਦ ਕਰਨ ਦੇ ਨਿਰਦੇਸ਼ ਵਾਪਸ ਲਏ ਜਾਣ। ਨਿੱਜੀਕਰਨ ਨੂੰ ਵਧਾਵਾ ਦੇਣ ਵਾਲੀ ਨੀਤੀ ਤਹਿਤ ਪ੍ਹੀਪੇਡ ਮੀਟਰ ਲਗਾਉਣੇ ਬੰਦ ਕੀਤੀ ਜਾਣ,ਸੜੇ ਮੀਟਰਾਂ ਦੀ ਜਗਾਹ ਪਹਿਲੇ ਚੱਲ ਰਹੇ ਮੀਟਰ ਲਾਏ ਜਾਣ ਅਤੇ ਐਵਰੇਜ ਅਨੁਸਾਰ ਬਿੱਲ ਭੇਜਣੇ ਬੰਦ ਕੀਤੇ ਜਾਣ।ਆਰਬੀਟਰੇਸ਼ਨ ਵਿੱਚ ਚੱਲ ਰਹੇ ਕੇਸ ਤੁਰੰਤ ਨਿਪਟਾਏ ਜਾਣ ਅਤੇ ਰੱਦ ਕੀਤੇ ਗਏ ਕੇਸ ਤੁਰੰਤ ਬਹਾਲ ਕਰਕੇ ਯੋਗ ਮੁਆਵਜ਼ਾ ਦਿੱਤਾ ਜਾਵੇ। ਇਸ ਮੌਕੇ ਹਾਜ਼ਰ ਆਗੂ ਮਨਜਿੰਦਰ ਸਿੰਘ ਗੋਹਲਵੜ, ਗੁਰਭੇਜ ਸਿੰਘ ਧਾਰੀਵਾਲ, ਰਣਯੋਧ ਸਿੰਘ ਗੱਗੋਬੂਹਾ,ਮੁਖਤਾਰ ਸਿੰਘ ਬਿਹਾਰੀਪੁਰ, ਸਲਵਿੰਦਰ ਸਿੰਘ ਡਾਲੇਕੇ, ਸੁਖਵਿੰਦਰ ਸਿੰਘ ਦੁੱਗਲਵਾਲਾ, ਨਿਰੰਜਣ ਸਿੰਘ ਬਰਗਾੜੀ, ਸੁਖਦੇਵ ਸਿੰਘ ਦੁਬਲੀ, ਭਗਵਾਨ ਸਿੰਘ ਸੰਗਰ, ਕੁਲਦੀਪ ਸਿੰਘ ਵੇਈਪੁਈ, ਇਕਬਾਲ ਸਿੰਘ ਵੜਿੰਗ,ਪਰਮਜੀਤ ਸਿੰਘ ਛੀਨਾ,ਮਾਨ ਸਿੰਘ ਮਾੜੀਮੇਘਾ, ਸਰਬਜੀਤ ਸਿੰਘ ਨਵੇਵਰਿਆ ਆਦਿ ਆਗੂ ਹਾਜ਼ਰ ਸਨ